ਹਰਿਆਣੇ ਦੀ ਬੇਟੀ ਨੇ ਬਣਾਈ ਹੈਟ੍ਰਿਕ, ਜੂਨੀਅਰ ਸ਼ੂਟਿੰਗ ਵਰਲਡ ਕੱਪ 'ਚ ਜਿੱਤਿਆ ਸੋਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਰਿਆਣੇ ਦੀ ਬੇਟੀ ਨੇ ਬਣਾਈ ਹੈਟ੍ਰਿਕ, ਜੂਨੀਅਰ ਸ਼ੂਟਿੰਗ ਵਰਲਡ ਕੱਪ 'ਚ ਜਿੱਤਿਆ ਸੋਨਾ

haryana girl manu bhakar win gold

ਚੰਡੀਗੜ੍ਹ : ਹਰਿਆਣਾ ਦੀ ਬੇਟੀ ਮਨੂੰ ਭਾਕਰ ਨੇ ਦੇਸ਼ ਦੀ ਝੋਲੀ ਵਿਚ ਇਕ ਹੋਰ ਭਾਵ ਤੀਜਾ ਗੋਲਡ ਮੈਡਲ ਪਾ ਦਿਤਾ ਹੈ। ਮਨੂੰ ਨੇ ਆਸਟ੍ਰੇਲੀਆ ਦੇ ਸਿਡਨੀ ਵਿਚ ਚਲ ਰਹੇ 10 ਮੀਟਰ ਏਅਰ ਪਿਸਟਲ ਵਰਲਡ ਕੱਪ ਵਿਚ ਸੋਨ ਤਮਗਾ ਹਾਸਲ ਕਰਕੇ ਗੋਲਡ ਦੀ ਹੈਟ੍ਰਿਕ ਬਣਾ ਲਈ ਹੈ। ਮਨੂੰ ਨੇ ਸਿਰਫ਼ 16 ਸਾਲ ਦੀ ਉਮਰ ਵਿਚ ਹੀ ਭਾਰਤ ਨੂੰ ਤੀਜਾ ਗੋਲਡ ਮੈਡਲ ਦਿਵਾਇਆ।

ਆਸਟ੍ਰੇਲੀਆ ਵਿਚ 19 ਮਾਰਚ ਤੋਂ 29 ਮਾਰਚ ਤਕ ਚਲ ਰਹੀ ਜੂਨੀਅਰ ਵਰਲਡ ਕੱਪ ਪਿਸਟਲ ਸ਼ੂਟਿੰਗ ਮੁਕਾਬਲੇ ਵਿਚ ਮਨੂੰ ਨੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਪ੍ਰਾਪਤੀ 'ਤੇ ਪਰਿਵਾਰ ਸਮੇਤ ਪਿੰਡ ਵਿਚ ਖ਼ੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਮਨੂੰ ਝੱਜਰ ਦੇ ਗੋਰਿਆਂ ਸਕੂਲ 'ਚ 11ਵੀਂ ਜਮਾਤ ਦੀ ਵਿਦਿਆਰਥਣ ਹੈ। 

ਇਸ ਤੋਂ ਪਹਿਲਾਂ ਵੀ ਮੈਕਸਿਕੋ 'ਚ ਹੋਏ ਮੁਕਾਬਲਿਆਂ 'ਚ ਮਨੂੰ ਨੇ ਭਾਰਤ ਨੂੰ ਸਿੰਗਲ ਅਤੇ ਡਬਲ 'ਚ ਪਿਸਟਲ ਸ਼ੂਟਿੰਗ ਮੁਕਾਬਲੇ ਦੌਰਾਨ ਦੋ ਗੋਲਡ ਦੇ ਤਮਗੇ ਭਾਰਤ ਦੀ ਝੋਲੀ ਪਾਏ ਸਨ। ਅੱਜ ਫਿਰ ਤੋਂ ਇਤਿਹਾਸ ਬਣਾਉਂਦੇ ਹੋਏ ਮਨੂੰ ਨੇ ਭਾਰਤ ਨੂੰ ਇਕ ਹੋਰ ਸੋਨ ਤਮਗਾ ਦਿਵਾਇਆ।

ਫਿਲਹਾਲ ਮਨੂੰ ਦਾ 28 ਮਾਰਚ ਨੂੰ ਵੀ ਇਕ ਹੋਰ ਮੈਚ ਹੋਣ ਵਾਲਾ ਹੈ। ਉਸ ਤੋਂ ਬਾਅਦ ਮਨੂੰ ਕਾਮਨਵੈਲਥ ਗੇਮਜ਼ ਵਿਚ ਹਿੱਸਾ ਲਵੇਗੀ। ਇਸ ਦੇ ਨਾਲ ਹੀ ਝੱਜਰ ਦੀ ਇਸ ਬੇਟੀ ਦੀਆਂ ਪ੍ਰਾਪਤੀਆਂ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਧਾਈ ਦਿੱਤੀ ਹੈ।