ਪੀ.ਵੀ. ਸਿੰਧੂ ਕਾਮਨਵੈਲਥ ਖੇਡਾਂ 'ਚ ਤਿਰੰਗਾ ਲੈ ਕੇ ਕਰੇਗੀ ਭਾਰਤੀ ਦਲ ਦੀ ਅਗਵਾਈ
ਰੀਓ ਓਲੰਪਿਕ ਵਿਚ ਚਾਂਦੀ ਦਾ ਤਮਗਾ ਜੇਤੂ ਅਤੇ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਕਾਮਨਵੈਲਥ ਗੇਮਸ ਦੀ ਓਪਨਿੰਗ ਸੈਰੇਮਨੀ ਵਿਚ ਤਿਰੰਗਾ ਲੈ ਕੇ ਭਾਰਤੀ ਦਲ ਦੀ...
ਨਵੀਂ ਦਿੱਲੀ : ਰੀਓ ਓਲੰਪਿਕ ਵਿਚ ਚਾਂਦੀ ਦਾ ਤਮਗਾ ਜੇਤੂ ਅਤੇ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਕਾਮਨਵੈਲਥ ਗੇਮਸ ਦੀ ਓਪਨਿੰਗ ਸੈਰੇਮਨੀ ਵਿਚ ਤਿਰੰਗਾ ਲੈ ਕੇ ਭਾਰਤੀ ਦਲ ਦੀ ਅਗਵਾਈ ਕਰੇਗੀ। ਇਸ ਵਾਰ ਕਾਮਨਵੈਲਥ ਗੇਮਸ 2018 ਗੋਲਡ ਕੋਸਟ ਵਿਚ ਆਯੋਜਿਤ ਕੀਤੀਆਂ ਜਾਣੀਆਂ ਹਨ। ਸ਼ੁਕਰਵਾਰ ਨੂੰ ਭਾਰਤੀ ਓਲੰਪਿਕ ਸੰਘ (ਆਈ.ਓ.ਏ.) ਨੇ ਇਸ ਸਬੰਧ ਵਿਚ ਬੈਠਕ ਕੀਤੀ ਸੀ, ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਕਾਮਨਵੈਲਥ ਖੇਡਾਂ ਵਿਚ ਰਾਸ਼ਟਰੀ ਝੰਡਾ ਲੈ ਕੇ ਭਾਰਤੀ ਦਲ ਦੀ ਅਗਵਾਈ ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਕਰੇਗੀ। ਸਿੰਧੂ ਪਿਛਲੇ ਹਫ਼ਤੇ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਸੈਮੀਫ਼ਾਈਨਲ ਵਿਚ ਪਹੁੰਚੀ ਸੀ।
ਹੈਦਰਾਬਾਦ ਦੀ ਇਸ ਸਟਾਰ ਸ਼ਟਲਰ ਨੂੰ ਉਨ੍ਹਾਂ ਦੀ ਨਵੀਂ ਭੂਮਿਕਾ ਦੇ ਬਾਰੇ ਵਿਚ ਜਾਣਕਾਰੀ ਦੇ ਦਿਤੀ ਗਈ ਹੈ। ਇਸ ਵਾਰ ਦੀਆਂ ਕਾਮਨਵੈਲਥ ਖੇਡਾਂ ਵਿਚ ਸਿੰਧੂ ਤੋਂ ਤਮਗਾ ਜਿੱਤਣ ਦੀ ਬਹੁਤ ਉਮੀਦਾਂ ਹਨ। ਦੇਸ਼ ਵਾਸੀਆਂ ਨੂੰ ਸਿੰਧੂ ਤੋਂ ਉਂਮੀਦ ਹੈ ਕਿ ਉਹ ਇਸ ਵਾਰ ਕਾਮਨਵੈਲਥ ਖੇਡਾਂ ਵਿਚ ਪਹਿਲੇ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਬਣਾਉਂਦੇ ਹੋਏ ਇਥੇ ਮਹਿਲਾ ਸਿੰਗਲ ਵਿਚ ਸੋਨੇ ਦਾ ਤਮਗਾ ਅਪਣੇ ਨਾਂ ਕਰੇਗੀ। ਇਸ ਤੋਂ ਪਹਿਲਾਂ ਸਾਲ 2014 ਵਿਚ ਗਲਾਸਗੋ ਵਿਚ ਆਯੋਜਿਤ ਹੋਈਆਂ ਕਾਮਨਵੈਲਥ ਖੇਡਾਂ ਵਿਚ ਸਿੰਧੂ ਨੇ ਕਾਂਸੇ ਦਾ ਤਮਗਾ ਅਪਣੇ ਨਾਂ ਕੀਤਾ ਸੀ।