ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਸਵੀਤੋਲਿਨਾ ਨੇ ਜਿੱਤਿਆ ਖਿਤਾਬ
ਯੂਕਰੇਨ ਦੀ ਐਲੀਨਾ ਸਵੀਤੋਲਿਨਾ ਨੇ ਡੇਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੂੰ ਹਰਾ ਕੇ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ ਹੈ।
ਟੋਰਾਂਟੋ: ਯੂਕਰੇਨ ਦੀ ਐਲੀਨਾ ਸਵੀਤੋਲਿਨਾ ਨੇ ਡੇਨਮਾਰਕ ਦੀ ਕੈਰੋਲੀਨ ਵੋਜ਼ਨਿਆਕੀ ਨੂੰ ਹਰਾ ਕੇ ਰੋਜਰਜ਼ ਕੱਪ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਦਾ ਖਿਤਾਬ ਜਿੱਤਿਆ ਹੈ।ਸਵੀਤੋਲਿਤਾ ਦਾ ਇਹ ਪੰਜਵਾਂ ਬਡਬਲਯੂ. ਟੀ.ਏ.ਖਿਤਾਬ ਹੈ।
5ਵੀਂ ਸੀਡ ਸਵੀਤੋਲਿਤਾ ਨੇ ਖਿਤਾਬੀ ਮੁਕਾਬਲੇ 'ਚ ਛੇਵੀਂ ਸੀਡ ਵੋਜ਼ਨਿਆਕੀ ਨੂੰ ਮਾਤਰ ਇਕ ਘੰਟੇ 17 ਮਿੰਟ 'ਚ 6-4 6-0 ਨਾਲ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ। 2010 'ਚ ਇੱਥੇ ਖਿਤਾਬ ਜਿੱਤ ਚੁੱਕੀ ਵੋਜ਼ਨਿਆਕੀ ਇਸ ਸਾਲ ਆਪਣਾ ਛੇਵਾਂ ਫਾਈਨਲ ਖੇਡ ਰਹੀ ਸੀ।
ਪਰ ਉਹ ਇਕ 'ਚ ਵੀ ਖਿਤਾਬ ਜਿੱਤ ਨਾ ਸਕੀ। ਡੇਨਮਾਰਕ ਦੀ ਖਿਡਾਰੀ ਨੂੰ ਇਸ ਤੋਂ ਪਹਿਲਾਂ ਦੋਹਾ, ਦੁਬਈ, ਮਯਾਮਾ, ਈਸਟਬੋਰਨ ਅਤੇ ਬਸਤਦ 'ਚ ਫਾਈਨਲ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
22 ਸਾਲਾਂ ਸਵੀਤੋਲਿਨਾ ਨੇ ਇੱਥੇ ਵਿੰਬਲਡਨ ਚੈਂਪੀਅਨ ਸਪੇਨ ਦੀ ਗਰਬਾਈਨ ਮੁਗੁਰਜ਼ਾ ਅਤੇ ਬੀਤੀ ਚੈਂਪੀਅਨ ਸਿਮੋਨਾ ਹਾਲੇਪ ਨੂੰ ਹਰਾ ਕੇ ਟੂਰਨਾਮੈਂਟ ਦੇ ਫਾਈਨਲ 'ਚ ਪ੍ਰਵੇਸ਼ ਕੀਤਾ ਸੀ ਅਤੇ ਉਨ੍ਹਾਂ ਨੂੰ ਖਿਤਾਬ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਸਵੀਤੋਲਿਨਾ ਹੁਣ ਸੋਮਵਾਰ ਨੂੰ ਜਾਰੀ ਹੋਣ ਵਾਲੀ ਵਿਸ਼ਵ ਰੈਂਕਿੰਗ 'ਚ ਚੌਥੇ ਨੰਬਰ 'ਤੇ ਪਹੁੰਚ ਜਾਵੇਗੀ।