ਯੁਵਰਾਜ ਸਿੰਘ ਨਹੀਂ ਕਰ ਸਕਦੇ ਵੰਨ-ਡੇ 'ਚ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਿਕ‍ਸਰ ਕਿੰਗ ਕਹੇ ਜਾਣ ਵਾਲਾ ਯੁਵਰਾਜ ਸਿੰਘ ਸ਼੍ਰੀਲੰਕਾ ਦੇ ਖਿਲਾਫ ਵੰਨ-ਡੇ ਤੇ ਟੀ-20 ਟੀਮ ਵਿੱਚ ਨਿਯੁਕਤ ਨਹੀਂ ਹੋਇਆ। ਭਾਰਤ ਦੇ ਵੱਲੋਂ 302 ਵੰਨ-ਡੇ ਮੈਚ ਖੇਡ..

Yuvraj Singh

ਸਿਕ‍ਸਰ ਕਿੰਗ ਕਹੇ ਜਾਣ ਵਾਲਾ ਯੁਵਰਾਜ ਸਿੰਘ ਸ਼੍ਰੀਲੰਕਾ ਦੇ ਖਿਲਾਫ ਵੰਨ-ਡੇ ਤੇ ਟੀ-20 ਟੀਮ ਵਿੱਚ ਨਿਯੁਕਤ ਨਹੀਂ ਹੋਇਆ। ਭਾਰਤ ਦੇ ਵੱਲੋਂ 302 ਵੰਨ-ਡੇ ਮੈਚ ਖੇਡ ਚੁੱਕੇ ਯੁਵਰਾਜ ਸਿੰਘ ਦੀ ਹੁਣ ਵੰਨ-ਡੇ ਟੀਮ ‘ਚ ਵਾਪਸੀ ਮੁਸ਼ਕਿਲ ਲੱਗ ਰਹੀ ਹੈ। ਇੱਕ ਸਮਾਂ ਅਜਿਹਾ ਸੀ ਜਦੋਂ ਯੁਵਰਾਜ ਸਿੰਘ ਟੀਮ ਇੰਡੀਆ ਦੇ ਸਭ ਤੋਂ ਚੰਗੇਰੇ ਮਿਡਿਲ ਆਰਡਰ ਬੱਲੇਬਾਜ ਮੰਨੇ ਜਾਂਦੇ ਸਨ। ਤੇਜੀ ਨਾਲ ਰਨ ਬਣਾਉਣ ਲਈ ਮਸ਼ਹੂਰ ਯੁਵਰਾਜ ਸਿੰਘ ਅਨੇਕਾਂ ਮੈਚ ‘ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਬਲਬੂਤੇ ‘ਤੇ ਟੀਮ ਇੰਡੀਆ ਨੂੰ ਜਿੱਤਾ ਚੁੱਕੇ ਹਨ।

2011 ‘ਚ ਭਾਰਤ ਨੇ 28 ਸਾਲਾਂ ਦੇ ਬਾਅਦ ਵਰਲਡ ਕੱਪ ਜਿੱਤਿਆ ਸੀ। ਯੁਵਰਾਜ ਸਿੰਘ ਨੇ ਇਸ ਵਰਲਡ ਕੱਪ ‘ਚ 9 ਮੈਚਾਂ ‘ਚ 362 ਰਨ ਬਣਾਏ ਸਨ ਤੇ “ਮੈਨ ਆਫ਼ ਸੀਰੀਜ਼” ਵੀ ਬਣੇ। ਯੁਵਰਾਜ ਸਿੰਘ ਨੂੰ ਆਪਣੀ ਜਿੰਦਗੀ ‘ਚ ਕਾਫ਼ੀ ਸੰਘਰਸ਼ ‘ਚੋਂ ਨਿਕਲਣਾ ਪਿਆ ਪਰ ਫਿਰ ਵੀ ਇੱਕ ਹੀਰੋ ਦੀ ਤਰ੍ਹਾਂ ਉਹ ਜਿੰਦਗੀ ਦੀ ਜੰਗ ਨਾਲ ਲੜਦੇ ਰਹੇ ਤੇ ਜਿੱਤੇ। ਜਦੋਂ ਉਹ ਆਪਣੇ ਭਵਿੱਖ ਦੇ ਚੰਗੇ ਫ਼ਾਰਮ ‘ਚ ਸਨ ਤੱਦ ਉਨ੍ਹਾਂ ਨੂੰ ਕੈਂਸਰ ਹੋ ਗਿਆ ਸੀ ਪਰ ਫਿਰ ਵੀ ਉਹ ਇਸ ਕੈਂਸਰ ਵਰਗੀ ਭਿਆਨਕ ਬਿਮਾਰੀ ਨਾਲ ਲੜਦੇ ਹੋਏ ਪੂਰੀ ਤਰ੍ਹਾਂ ਠੀਕ ਹੋਏ ‘ਤੇ ਕ੍ਰਿਕੇਟ ਦੇ ਮੈਦਾਨ ‘ਤੇ ਵਾਪਸ ਪਰਤੇ।

ਇਸ ਬੀਮਾਰੀ ਦੀ ਵਜ੍ਹਾ ਨਾਲ ਕਰੀਬ ਇੱਕ ਸਾਲ ਯੁਵਰਾਜ ਨੂੰ ਕ੍ਰਿਕੇਟ ਤੋਂ ਦੂਰ ਰਹਿਣਾ ਪਿਆ। ਜਦ ਵਾਪਸ ਆਏ ਤਾਂ ਉਹ ਉਸ ਫ਼ਾਰਮ ‘ਚ ਨਹੀਂ ਸਨ। ਆਈ.ਪੀ.ਐਲ ਤੋਂ ਲੈ ਕੇ ਰਨਜੀ ਟਰਾਫੀ ਤੱਕ ਯੁਵਰਾਜ ਫਲਾਪ ਹੋ ਰਹੇ ਸਨ। ਪਰ ਯੁਵਰਾਜ ਹਾਰ ਮੰਨਣ ਵਾਲੇ ਨਹੀਂ ਸਨ। ਇੱਕ ਪਾਸੇ ਆਪਣੀ ਫਿਟਨੈੱਸ ਬਣਾਏ ਰੱਖਦੇ ਸਨ ਤੇ ਦੂਜੇ ਪਾਸੇ ਫ਼ਾਰਮ ‘ਚ ਵਾਪਸੀ ਲਈ ਕਾਫ਼ੀ ਮਿਹਨਤ ਕਰਦੇ ਸਨ। ਘਰੇਲੂ ਮੈਚ ‘ਚ ਕਾਫ਼ੀ ਚੰਗੇ ਪ੍ਰਦਰਸ਼ਨ ਦੀ ਵਜ੍ਹਾ ਨਾਲ ਕੈਂਸਰ ਤੋਂ ਪੂਰੀ ਤਰ੍ਹਾਂ ਠੀਕ ਹੋਣ ਦੇ ਬਾਅਦ ਯੁਵਰਾਜ ਸਿੰਘ ਨੇ 11 ਸਤੰਬਰ 2012 ਨੂੰ ਨਿਊਜ਼ੀਲੈਂਡ ਨਾਲ ਟੀ-20 ਮੈਚ ਖੇਡਿਆ ਸੀ। ਫਿਰ ਉਨ੍ਹਾਂ ਨੂੰ ਟੈਸਟ ‘ਤੇ ਵੰਨ ਡੇ ਟੀਮ ‘ਚ ਮੌਕਾ ਮਿਲਿਆ ਸੀ।