ਜਾਣੋ ਕੇ.ਐੱਲ. ਰਾਹੁਲ ਤੋਂ ਕਿਉ ਮੰਗੀ ਯੁਵਰਾਜ ਨੇ ਮੁਆਫ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਪੀ.ਐੱਲ. ਸੀਜ਼ਨ-11 ਦੀ ਸ਼ੁਰੂਆਤ 7 ਅਪ੍ਰੈਲ ਤੋਂ ਹੋਣ ਜਾ ਰਹੀ ਹੈ। ਪਹਿਲਾ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਮੰਬਈ ਇੰਡੀਅਨਸ ਅਤੇ ਦੋ ਵਾਰ ਦੀ ਚੈਂਪੀਅਨ...

yuvraj singh

ਨਵੀਂ ਦਿੱਲੀ : ਆਈ.ਪੀ.ਐੱਲ. ਸੀਜ਼ਨ-11 ਦੀ ਸ਼ੁਰੂਆਤ 7 ਅਪ੍ਰੈਲ ਤੋਂ ਹੋਣ ਜਾ ਰਹੀ ਹੈ। ਪਹਿਲਾ ਮੁਕਾਬਲਾ ਪਿਛਲੇ ਸਾਲ ਦੀ ਚੈਂਪੀਅਨ ਮੰਬਈ ਇੰਡੀਅਨਸ ਅਤੇ ਦੋ ਵਾਰ ਦੀ ਚੈਂਪੀਅਨ ਚੇਨਈ ਸੁਪਰ ਕਿੰਗਸ ਵਿਚਾਲੇ ਵਾਨਖੇੜੇ ਸਟੇਡੀਅਮ 'ਚ ਖੇਡਿਆ ਜਾਵੇਗਾ। ਦੂਜਾ ਮੁਕਾਬਲਾ 8 ਅਪ੍ਰੈਲ ਨੂੰ ਦਿੱਲੀ ਡੇਅਰਡੇਵਿਲ ਅਤੇ ਕਿੰਗਸ ਇਲੈਵਨ ਪੰਜਾਬ ਵਿਚਾਲੇ ਖੇਡਿਆ ਜਾਵੇਗਾ। ਟੂਰਨਾਮੈਂਟ ਸ਼ੁਰੂ ਹੋਣ 'ਚ ਬਸ ਕੁਝ ਸਮਾਂ ਹੀ ਬਾਕੀ ਹੈ, ਇਸ ਤੋਂ ਪਹਿਲਾਂ ਹੀ ਟੀਮਾਂ ਅਤੇ ਖਿਡਾਰੀਆਂ ਨੇ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਅਲੱਗ-ਅਲੱਗ ਟੀਮਾਂ ਦੇ ਥੀਮ ਸੌਂਗ ਸ਼ੂਟ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਖਿਡਾਰੀਆਂ ਨੇ ਅਪਣੇ ਲੁਕਸ 'ਚ ਬਦਲਾਅ ਕਰਨਾ ਵੀ ਸ਼ੁਰੂ ਕਰ ਦਿਤਾ ਹੈ।

 ਦਸ ਦੇਈਏ ਕਿ ਲੁਕ ਬਦਲਣ ਦੇ ਮਾਮਲੇ 'ਚ ਧੋਨੀ ਦੀ ਖ਼ਬਰ ਸੱਭ ਤੋਂ ਪਹਿਲਾਂ ਆਈ ਸੀ। ਹੇਅਰ ਸਟਾਈਲਿਸਟ ਸਪਨਾ ਭਵਨਾਨੀ ਨੇ ਅਪਣੇ ਟਵਿੱਟਰ ਅਕਾਊਂਟ ਪੇਜ਼ ਤੋਂ ਧੋਨੀ ਅਤੇ ਅਪਣੀ ਤਸਵੀਰ ਸ਼ੇਅਰ ਕੀਤੀ ਸੀ। ਤਸਵੀਰ ਸ਼ੇਅਰ ਕਰਦੇ ਸਮੇਂ ਸਪਨਾ ਨੇ ਪ੍ਰਸ਼ੰਸਕਾਂ ਤੋਂ ਸਵਾਲ ਵੀ ਪੁਛਿਆ ਸੀ ਕਿ ਉਹ ਕਪਤਾਨ ਧੋਨੀ ਦੇ ਵਾਲਾਂ ਨੂੰ ਪੀਲਾ ਰੰਗ ਦਵੇ। ਧੋਨੀ ਤੋਂ ਬਾਅਦ ਰਾਇਲ ਚੈਲੇਂਜਰਸ ਦੇ ਕਪਤਾਨ ਵਿਰਾਟ ਕੋਹਲੀ ਨੇ ਅਪਣਾ ਹੇਅਰ ਸਟਾਈਲ ਬਦਲਿਆ ਸੀ। ਵਿਰਾਟ ਨੇ ਅਪਣੇ ਟਵਿੱਟਰ ਅਕਾਊਂਟ 'ਤੇ ਨਵੇਂ ਲੁਕ ਨਾਲ ਤਸਵੀਰ ਵੀ ਸ਼ੇਅਰ ਕੀਤੀ ਸੀ। ਕੋਹਲੀ ਨੇ ਤਸਵੀਰ ਦੇ ਕੈਪਸ਼ਨ 'ਚ ਲਿਖਿਆ ਸੀ ਕਿ ਸਟਾਈਲ ਮਾਸਟਰ ਆਲਮ ਹਾਕਿਮ ਨੇ ਜ਼ਬਰਦਸਤ ਤਰੀਕੇ ਦੇ ਵਾਲ ਕੱਟੇ ਹਨ।

ਹੁਣ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਤੋਂ ਬਾਅਦ ਯੁਵਰਾਜ ਸਿੰਘ ਨੇ ਵੀ ਆਈ.ਪੀ.ਐਲ. ਦੀਆਂ ਤਿਆਰੀਆਂ ਸ਼ੁਰੂ ਕਰ ਦਿਤੀਆਂ ਹਨ। ਯੁਵਰਾਜ ਸਿੰਘ ਵੀ ਇਸ ਟੂਰਨਾਮੈਂਟ 'ਚ ਅਪਣੇ ਨਵੇਂ ਲੁਕ 'ਚ ਨਜ਼ਕ ਆਉਣਗੇ। ਯੁਵਰਾਜ ਸਿੰਘ ਨੇ ਅਪਣੇ ਇੰਸਟਾਗ੍ਰਾਮ 'ਤੇ ਨਵੇਂ ਲੁਕ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਯੁਵਰਾਜ ਸਿੰਘ ਨੇ ਲਿਖਿਆ ਕਿ ਮੇਰੇ ਲੰਬੇ ਵਾਲਾਂ ਨਾਲ ਮੇਰੀ ਲੰਬੀ ਲੜਾਈ ਖ਼ਤਮ ਹੋ ਗਈ ਹੈ। ਹੁਣ ਸਮਾਂ ਹੈ ਨਵੇਂ ਲੁਕ ਦਾ। ਇਸ ਦੇ ਨਾਲ ਹੀ ਯੁਵਰਾਜ ਨੇ ਲਿਖਿਆ ਕਿ ਸੌਰੀ ਕੇ.ਐੱਲ.ਰਾਹੁਲ, ਅੰਗਦ ਬੇਦੀ ਨੇ ਮੈਨੂੰ ਵਾਲ ਕਟਾਉਣ ਲਈ ਮਜ਼ਬੂਰ ਕਰ ਦਿਤਾ। ਧੰਨਵਾਦ ਆਲਮ ਹਾਕਿਮ ਹੇਅਰ ਕੱਟ ਲਈ।

ਇਸ ਤੋਂ ਬਾਅਦ ਯੁਵਰਾਜ ਸਿੰਘ ਦੇ ਇਸ ਪੋਸਟ 'ਤੇ ਰਾਹੁਲ ਨੇ ਕੁਮੈਂਟ ਕੀਤਾ- ਨਹੀਂ ਤੁਸੀਂ ਅਜਿਹਾ ਨਹੀਂ ਕਰ ਸਕਦੇ। ਮੈਂ ਸੋਚਿਆ ਸੀ ਕਿ ਆਈ.ਪੀ.ਐਲ. ਦੌਰਾਨ ਤੁਹਾਡੇ ਵਾਲਾਂ ਦੀ ਸਟਾਈਲਿੰਗ ਕਰਾਂਗਾ। ਦਸ ਦਈਏ ਕਿ ਆਈ.ਪੀ.ਐੱਲ. 11 ਸੀਜ਼ਨ ਲਈ ਯੁਵਰਾਜ ਸਿੰਘ ਦੀ ਨਿਲਾਮੀ ਦੌਰਾਨ ਘਰ ਵਾਪਸੀ ਹੋਈ ਹੈ। ਯੁਵਰਾਜ ਸਿੰਘ ਇਸ ਵਾਰ ਫਿਰ ਤੋਂ ਕਿੰਗਸ ਇਲੈਵਨ ਪੰਜਾਬ ਵਲੋਂ ਖੇਡਦੇ ਨਜ਼ਰ ਆਉਣਗੇ। ਹਾਲਾਂਕਿ ਯੁਵਰਾਜ ਸਿੰਘ ਨੂੰ ਘੱਟ ਬੋਲੀ 'ਤੇ ਖਰੀਦਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਯੁਵਰਾਜ ਸਿੰਘ ਪੰਜਾਬ ਟੀਮ ਲਈ ਖੇਡ ਚੁਕੇ ਹਨ। ਬਾਅਦ 'ਚ ਉਸ ਦਾ ਇਸ ਟੀਮ ਨਾਲ ਨਾਤਾ ਟੁਟ ਗਿਆ ਸੀ। ਯੁਵਰਾਜ ਸਿੰਘ ਨੇ ਆਈ.ਪੀ.ਐਲ. ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਸੀ ਅਤੇ ਉਹ ਪੰਜਾਬ ਟੀਮ ਦੇ ਕਪਤਾਨ ਵੀ ਰਹਿ ਚੁਕੇ ਹਨ।