ਸਚਿਨ ਤੇਂਦੁਲਕਰ ਦੇ ਉਹ ਰਿਕਾਰਡ ਜਿਨ੍ਹਾਂ ਨੂੰ ਤੋੜਨਾ ਨਾਮੁਮਕਿਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 'ਚ ਹੋਇਆ ਸੀ

Happy Birthday Sachin Tendulkar: On his 46th birthday

ਨਵੀਂ ਦਿੱਲੀ : ਕ੍ਰਿਕਟ ਦੀ ਦੁਨੀਆਂ ਦੇ ਭਗਵਾਨ ਕਹੇ ਜਾਣ ਵਾਲੇ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਅੱਜ 46ਵਾਂ ਜਨਮਦਿਨ ਹੈ। ਦੱਸ ਦਈਏ ਕਿ ਕ੍ਰਿਕਟ 'ਚ ਕਈ ਰਿਕਾਰਡ ਅਤੇ ਕਈ ਐਵਾਰਡ ਆਪਣੇ ਨਾਮ ਕਰਨ ਵਾਲੇ ਸਚਿਨ ਦਾ ਜਨਮ ਮਹਾਰਾਸ਼ਟਰ 'ਚ 24 ਅਪ੍ਰੈਲ 1973 'ਚ ਹੋਇਆ ਸੀ। ਦੁਨੀਆਂ ਭਰ ਵਿੱਚ ਉਨ੍ਹਾਂ ਨੂੰ ਕ੍ਰਿਕਟਰ ਦੇ ਰੱਬ ਵਜੋਂ ਜਾਣਿਆ ਜਾਂਦਾ ਹੈ।

 


 

ਸਚਿਨ ਨੇ ਕ੍ਰਿਕਟ ਨੂੰ ਜੋ ਕੁਝ ਦਿੱਤਾ ਹੈ ਉਸ ਦਾ ਅੰਦਾਜ਼ਾ ਇਸੇ ਗੱਲ ਨਾਲ ਲਾਇਆ ਜਾਂਦਾ ਹੈ ਕਿ ਇਸ ਕ੍ਰਿਕਟਰ ਦੇ ਨਾਂ ਕਈ ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੋੜਨਾ ਸੰਭਵ ਵੀ ਨਹੀਂ ਲਗਦਾ। ਬੱਲੇਬਾਜ਼ੀ ਦਾ ਸ਼ਾਇਦ ਹੀ ਅਜਿਹਾ ਕੋਈ ਰਿਕਾਰਡ ਹੋਵੇ ਜੋ ਸਚਿਨ ਤੇਂਦੁਲਕਰ ਦੇ ਨਾਮ ਦਰਜ ਨਾ ਹੋਵੇ। 

 


 

ਵਨਡੇ ਇੰਟਰਨੈਸ਼ਨਲ ਕ੍ਰਿਕਟ ਵਿਚ ਸਚਿਨ ਦੇ ਨਾਮ 49 ਸੈਂਕੜੇ ਹਨ, ਜਦੋਂ ਕਿ ਦੂਜਾ ਕੋਈ ਵੀ ਬੱਲੇਬਾਜ਼ ਉਨ੍ਹਾਂ ਦੇ ਲਾਗੇ ਵੀ ਨਹੀਂ ਹੈ। ਵਨਡੇ ਕ੍ਰਿਕਟ ਵਿਚ ਸਚਿਨ ਦੇ ਨਾਮ 96 ਅਰਧ ਸੈਂਕੜੇ ਹਨ ਅਤੇ ਉਨ੍ਹਾਂ ਦਾ ਸ਼ਾਇਦ ਇਹ ਰਿਕਾਰਡ ਵੀ ਨਹੀਂ ਟੁੱਟ ਸਕੇ।

  1. ਵਨਡੇ ਕ੍ਰਿਕਟ ਵਿਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਟੀ20 ਕ੍ਰਿਕਟ ਵਿੱਚ ਉਨ੍ਹਾਂ ਦੇ ਨਾਮ 2016 ਚੌਕੇ ਦਰਜ ਹਨ। ਅੰਤਰਾਸ਼ਟਰੀ ਕ੍ਰਿਕਟ ਵਿੱਚ ਤੇਂਦੁਲਕਰ ਦੇ ਨਾਮ ‘ਤੇ 100 ਸੈਂਕੜੇ ਦਰਜ ਹਨ। ਇਸ ਰਿਕਾਰਡ ਨੂੰ ਤੋੜ ਸਕਣਾ ਫਿਲਹਾਲ ਤਾਂ ਨਾਮੁਮਕਿਨ ਜਿਹਾ ਹੀ ਲੱਗਦਾ ਹੈ।
  2. ਸਚਿਨ ਤੇਂਦੁਲਕਰ ਨੇ 200 ਟੈਸਟ ਮੈਚ ਖੇਡੇ ਹਨ। ਟੈਸਟ ਕ੍ਰਿਕਟ ਖੇਡਣ ਦਾ ਦੋਹਰਾ ਸੈਂਕੜਾ ਲਗਾਉਣ ਵਾਲੇ ਤੇਂਦੁਲਕਰ ਦੁਨੀਆਂ ਦੇ ਇਕਲੌਤੇ ਕਰਿਕਟਰ ਹਨ। ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਵੀ ਤੇਂਦੁਲਕਰ ਦੇ ਨਾਮ ਹੀ ਹੈ। ਉਨ੍ਹਾਂ ਨੇ 200 ਟੈਸਟ ਮੈਚਾਂ ਵਿੱਚ 15921 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ ਵਿੱਚ ਵੀ ਇਸ ਰਿਕਾਰਡ ਦੇ ਨੇੜੇ-ਤੇੜੇ ਅਜਿਹਾ ਕੋਈ ਖਿਡਾਰੀ ਨਹੀਂ ਹੈ ਜੋ ਇਸ ਨੂੰ ਤੋੜ ਸਕੇ।
  3. ਇੱਕ ਵਰਲਡ ਕਪ ਵਿੱਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਸਚਿਨ ਦਾ ਰਿਕਾਰਡ ਵੀ ਅੱਜ ਤੱਕ ਕੋਈ ਨਹੀਂ ਤੋੜ ਸਕਿਆ। ਮਾਸਟਰ ਬਲਾਸਟਰ ਨੇ ਇਹ ਰਿਕਾਰਡ 2003 ਵਰਲਡ ਕਪ ਵਿੱਚ ਬਣਾਇਆ ਸੀ।ਟੈਸਟ ਕ੍ਰਿਕਟ ਵਿੱਚ 119 ਅਰਧ ਸੈਂਕੜਿਆਂ ਦਾ ਰਿਕਾਰਡ ਤੋੜਨ ਦੇ ਕਰੀਬ ਦੁਨੀਆਂ ਦਾ ਕੋਈ ਵੀ ਬੱਲੇਬਾਜ਼ ਨਹੀਂ ਹੈ।
  4. ਟੈਸਟ ਕ੍ਰਿਕਟ ਵਿੱਚ ਸਚਿਨ 2 ਹਜ਼ਾਰ ਤੋਂ ਜ਼ਿਆਦਾ ਚੌਕੇ ਲਗਾਉਣ ਵਾਲੇ ਇਕਲੌਤੇ ਖਿਡਾਰੀ ਹਨ। ਉਨ੍ਹਾਂ ਨੇ ਟੈਸਟ ਮੈਚਾਂ ਵਿੱਚ 2058 ਚੌਕੇ ਜੜੇ ਹਨ।ਟੈਸਟ ਕ੍ਰਿਕਟ ਵਿੱਚ ਸੈਂਕੜੇ ਦੀ ਫਿਫਟੀ ਮਾਰਨ ਵਾਲੇ ਤੇਂਦੁਲਕਰ ਇੱਕਮਾਤਰ ਖਿਡਾਰੀ ਹਨ। ਉਨ੍ਹਾਂ ਨੇ 51 ਟੈਸਟ ਸੈਂਕੜੇ ਜੜੇ ਹਨ। ਉਨ੍ਹਾਂ ਦੇ ਹੇਠਾਂ ਇਸ ਲਿਸਟ ਵਿੱਚ ਜੈਕਸ ਕੈਲਿਸ ਹਨ ਜਿਨ੍ਹਾਂ ਦੇ ਨਾਮ ‘ਤੇ 45 ਸੈਂਕੜੇ ਹਨ।
  5. ਵਨਡੇ ਕ੍ਰਿਕਟ ਵਿੱਚ ਇੱਕ ਕੈਲੰਡਰ ਸਾਲ ਵਿੱਚ ਸਭ ਤੋਂ ਜ਼ਿਆਦਾ 1894 ਦੌੜਾਂ ਦਾ ਸਚਿਨ ਦਾ ਰਿਕਾਰਡ 17 ਸਾਲਾਂ ਤੋਂ ਨਹੀਂ ਟੁੱਟਿਆ ਹੈ। ਸਚਿਨ ਨੇ 1998 ਵਿੱਚ ਵਨਡੇ ਵਿੱਚ 1894 ਦੌੜਾਂ ਬਣਾਈਆਂ ਸਨ।ਸਚਿਨ ਦਾ ਵਨਡੇ ਕ੍ਰਿਕਟ ਵਿੱਚ ਸਭ ਤੋਂ ਜ਼ਿਆਦਾ 18426 ਦੌੜਾਂ ਬਣਾਉਣ ਦਾ ਰਿਕਾਰਡ ਤੋੜਨਾ ਵੀ ਫਿਲਹਾਲ ਤਾਂ ਨਾਮੁਮਕਿਨ ਹੀ ਲਗਦਾ ਹੈ।