ਕੋਰੋਨਾ ਕਾਲ 'ਚ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੀ ਆਏ ਅੱਗੇ, ਖੋਲ੍ਹੀ ਕੋਵਿਡ-19 ਟੈਸਟਿੰਗ ਲੈਬੋਰਟਰੀ
ਲੈਬ ਵਿਚ ਇਕ ਦਿਨ ਵਿਚ 1500 ਦੇ ਕਰੀਬ ਸੈਂਪਲ ਲਏ ਜਾਣਗੇ ਅਤੇ ਕੁੱਝ ਘੰਟਿਆਂ ਵਿਚ ਹੀ ਰਿਜ਼ਲਟ ਆ ਜਾਏਗਾ।
Harbhajan Singh
ਪੁਣੇ : ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਰ ਵੱਧ ਰਹੇ ਹਨ। ਕੋਵਿਡ-19 ਦੀ ਦੂਜੀ ਲਹਿਰ ਸ਼ੁਰੂ ਹੁੰਦੇ ਹੀ ਬਹੁਤ ਸਾਰੇ ਲੋਕ ਜ਼ਰੂਰਤਮੰਦਾਂ ਦੀ ਮਦਦ ਕਰ ਰਹੇ ਹਨ। ਅਜਿਹੇ ਵਿਚ ਭਾਰਤ ਦੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਵੀ ਅੱਗੇ ਆਏ ਹਨ, ਉਨ੍ਹਾਂ ਨੇ ਪੁਣੇ ਵਿਚ ਇਕ ਮੋਬਾਈਲ ਕੋਵਿਡ-19 ਟੈਸਟਿੰਗ ਲੈਬੋਰਟਰੀ ਖੋਲ੍ਹੀ ਹੈ, ਜੋ ਕਿ ਚਾਲੂ ਹੋ ਗਈ। ਇਸ ਲੈਬ ਵਿਚ ਗ਼ਰੀਬਾਂ ਦੇ ਕੋਰੋਨਾ ਸੈਂਪਲਾਂ ਦੀ ਜਾਂਚ ਮੁਫ਼ਤ ਕੀਤੀ ਜਾਏਗੀ।
ਕ੍ਰਿਕਟਰ ਹਰਭਜਨ ਸਿੰਘ ਦਾ ਟਵੀਟ
ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, ‘ਇਸ ਮੁਸ਼ਕਲ ਸਮੇਂ ਵਿਚ ਇਕ ਛੋਟੀ ਜਿਹੀ ਮਦਦ ਹਰ ਵਿਅਕਤੀ ਨੂੰ ਕਰਨੀ ਚਾਹੀਦੀ ਹੈ। ਵਾਹਿਗੁਰੂ ਸਭ ਨੂੰ ਸੁਰੱਖਿਅਤ ਰੱਖੇ...ਅਸੀਂ ਕੋਰੋਨਾ ਖ਼ਿਲਾਫ਼ ਆਉਣ ਵਾਲੇ ਦਿਨਾਂ ਵਿਚ ਜਿੱਤ ਦਰਜ ਕਰਾਂਗੇ।’ਉਨ੍ਹਾਂ ਦੱਸਿਆ ਕਿ ਲੈਬ ਵਿਚ ਇਕ ਦਿਨ ਵਿਚ 1500 ਦੇ ਕਰੀਬ ਸੈਂਪਲ ਲਏ ਜਾਣਗੇ ਅਤੇ ਕੁੱਝ ਘੰਟਿਆਂ ਵਿਚ ਹੀ ਰਿਜ਼ਲਟ ਆ ਜਾਏਗਾ।