ਆਈ.ਪੀ.ਐਲ : ਕੋਲਕਾਤਾ ਤੇ ਰਾਜਸਥਾਨ ਵਿਚਾਲੇ ਮੁਕਾਬਲਾ ਅੱਜ
ਜਿੱਤ ਦੀ ਰਾਹ ’ਤੇ ਪਰਤਣ ਲਈ ਇਕ ਦੂਜੇ ਨਾਲ ਭਿੜਨਗੀਆਂ ਦੋਵੇਂ ਟੀਮਾਂ
ਮੁੰਬਈ : ਚੋਟੀ ਕ੍ਰਮ ਦੀ ਅਸਫ਼ਲਤਾ ਕਾਰਨ ਲਗਾਤਾਰ ਹਾਰ ਤੋਂ ਦੁੱਖੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਅਤੇ ਰਾਜਸਥਾਨ ਰਾਇਲਜ਼ ਸਨਿਚਰਵਾਰ ਭਾਵ ਅੱਜ ਆਈਪੀਐਲ ਮੈਚ ਵਿਚ ਆਹਮੋ ਸਾਹਮਣੇ ਹੋਣਗੇ ਤਾਂ ਉਨ੍ਹਾਂ ਦਾ ਟੀਚਾ ਇਕ ਦੂਜੇ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁਕ ਕੇ ਜਿੱਤ ਦੀ ਰਾਹ ’ਤੇ ਪਰਤਣਾ ਹੋਵੇਗਾ। ਇੰਗਲੈਂਡ ਦੀ ਵਿਸ਼ਵ ਕੱਪ ਜੇਤੂ ਟੀਮ ਦੇ ਕਪਤਾਨ ਇਓਨ ਮੋਰਗਨ ਦੀ ਅਗਵਾਈ ਵਾਲੀ ਟੀਮ ਕੇਕੇਆਰ ਅਤੇ ਘੱਟ ਤਜ਼ਰਬੇਕਾਰ ਸੰਜੂ ਸੈਮਸਨ ਦੀ ਅਗਵਾਈ ਵਿਚ ਖੇਡ ਰਹੀ ਰਾਜਸਥਾਨ ਰਾਇਲਜ਼ ਦੀ ਟੀਮ ਹਾਲੇ ਤਕ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਹੈ।
ਦੋਹਾਂ ਟੀਮਾਂ ਦੀ ਸਮੱਸਿਆ ਲੱਗਭਗ ਇਕੋ ਜਿਹੀ ਹੈ। ਉਨ੍ਹਾਂ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਵੱਡਾ ਸਕੋਰ ਬਣਾਉਣ ਅਤੇ ਭਾਈਵਾਲੀ ਨਿਭਾਉਣ ਵਿਚ ਅਸਫ਼ਲ ਰਿਹਾ ਹੈ। ਦੋਹਾਂ ਟੀਮਾਂ ਦੇ ਪਿਛਲੇ ਮੈਚਾਂ ਵਿਚ ਹੇਠਲੇ ਅਤੇ ਮੱਧ ਕ੍ਰਮ ਨੇ ਸਥਿਤੀ ਸੰਭਾਲੀ ਪਰ ਉਹ ਜਿੱਤ ਲਈ ਪੂਰੀ ਨਹੀਂ ਸੀ। ਕੇਕੇਆਰ ਨੇ ਪਹਿਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਇਆ ਸੀ ਪਰ ਇਸ ਤੋਂ ਬਾਅਦ ਉਸ ਨੂੰ ਲਗਾਤਾਰ ਤਿੰਨ ਮੈਚ ਗਵਾਉਦੇ ਪਏ।
ਕੇਕੇਆਰ ਅੰਕ ਸੂਚੀ ਵਿਚ ਚਾਰ ਮੈਚਾਂ ਵਿਚ ਇਕ ਜਿੱਤ ਨਾਲ ਛੇਵੇਂ ਸਥਾਨ ’ਤੇ ਹੈ ਅਤੇ ਹੁਣ ਉਸ ਦਾ ਸਾਹਮਣਾ ਆਖ਼ਰੀ ਸਥਾਨ ’ਤੇ ਬੈਠੀ ਰਾਜਸਥਾਨ ਦੀ ਟੀਮ ਨਾਲ ਹੈ ਜਿਸ ਨੇ ਚਾਰ ਮੈਚਾਂ ਵਿਚੋਂ ਤਿੰਨ ਵਿਚ ਹਾਰ ਖਾਧੀ ਹੈ। ਹੁਣ ਇਨ੍ਹਾਂ ਦੋਹਾਂ ਟੀਮਾਂ ਦੀਆਂ ਨਜ਼ਰਾਂ ਅਪਣਾ ਅਭਿਆਨ ਪਟੜੀ ’ਤੇ ਲਿਆਉਣ ’ਤੇ ਟਿਕੀਆਂ ਹਨ।
ਕੇਕੇਆਰ ਲਈ ਦਿਨੇਸ਼ ਕਾਰਤਿਕ ਅਤੇ ਆਂਦਰੇ ਰਸੇਲ ਦਾ ਲੈਅ ਵਿਚ ਪਰਤਣਾ ਚੰਗਾ ਸੰਕੇਤ ਹੈ। ਅਜਿਹੀ ਸਥਿਤੀ ਵਿਚ ਰਸੇਲ ਨੂੰ ਚੋਟੀ ਕ੍ਰਮ ਵਿਚ ਭੇਜਣਾ ਗ਼ਲਤ ਫ਼ੈਸਲਾ ਨਹੀਂ ਹੋਵੇਗਾ ਕਿਉਂਕਿ ਕਮਿਨਸ ਹੇਠਲੇ ਮੱਧਕ੍ਰਮ ਵਿਚ ਜ਼ਿੰਮੇਵਾਰੀ ਸੰਭਾਲਣ ਵਿਚ ਸਮਰਥ ਹੈ। ਰਾਜਸਥਾਨ ਇਸ ਮੈਚ ਵਿਚ ਬੰਗਲੌਰ ਹੱਥੋਂ 10 ਵਿਕਟਾਂ ਦੀ ਕਰਾਰੀ ਹਾਰ ਝੱਲਣ ਤੋਂ ਬਾਅਦ ਉਤਰੇਗਾ।
ਟੀਮਾਂ ਇਸ ਪ੍ਰਕਾਰ ਹਨ
ਰਾਜਸਥਾਨ ਰਾਇਲਜ਼ : ਸੰਜੂ ਸੈਮਸਨ (ਕਪਤਾਨ), ਜੋਸ ਬਟਲਰ, ਯਸ਼ਸਵੀ ਜੈਸਵਾਲ, ਮਨਨ ਵੋਹਰਾ, ਅਨੁਜ ਰਾਵਤ, ਰਿਆਨ ਪਰਾਗ, ਡੇਵਿਡ ਮਿਲਰ, ਰਾਹਲ ਤੇਵਤਿਆ, ਮਹਿਪਾਲ ਲੋਮਰੋਰ, ਸ਼੍ਰੇਅਸ ਗੋਪਾਲ, ਮਯੰਕ ਮਾਰਕੰਡੇ, ਐਂਡਰਿਉ ਟਾਏ, ਜੈਦੇਵ ਅਨਾਦਕਟ, ਕਾਰਤਿਕ ਤਿਆਗੀ, ਸ਼ਿਵਮ ਦੂਬੇ, ਕ੍ਰਿਸ ਮੌਰਿਸ, ਮੁਸਤਫ਼ਿਜੂਰ ਰਹਿਮਾਨ, ਚੇਤਨ ਸਕਾਰੀਆ, ਕੇਸੀ ਕਰੀਅੱਪਾ, ਕੁਲਦੀ ਯਾਦਵ ਅਤੇ ਆਕਾਸ਼ ਸਿੰਘ।
ਕੋਲਕਾਤਾ ਨਾਈਟ ਰਾਈਡਰਜ਼ : ਇਓਨ ਮੋਰਗਨ (ਕਪਤਾਨ), ਦਿਨੇਸ਼ ਕਾਰਤਿਕ, ਸ਼ੁਭਮਨ ਗਿਲ, ਨਿਤੀਸ਼ ਰਾਣਾ, ਟਿਮ ਸੀਫ਼ਰਟ, ਰਿੰਕੂ ਸਿੰਘ, ਆਂਦਰੇ ਰਸੇਲ, ਸੁਨੀਲ ਨਾਰਾਇਣ, ਕੁਲਦੀਪ ਯਾਦਵ, ਸ਼ਿਵਮ ਮਾਵੀ, ਲਾਕੀ ਫ਼ਗਯੁਸਨ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਸੰਦੀਪ ਵਾਰਿਅਰ, ਪ੍ਰਸਿੱਧ ਕ੍ਰਿਸ਼ਣਾ, ਰਾਹਲ ਤ੍ਰਿਪਾਠੀ, ਵਰੁਣ ਚਕਰਵਰਤੀ, ਸ਼ਾਕਿਬ ਅਲ ਹਸਨ, ਸ਼ੇਲਡਨ ਜੈਕਸਨ, ਵੈਭਵ ਅਰੋੜਾ, ਹਰਭਜਨ ਸਿੰਘ, ਕਰੂਣ ਨਾਇਰ, ਬੇਨ ਕਟਿੰਗ, ਵੇਂਕਟੇਸ਼ ਅਈਅਰ ਅਤੇ ਪਵਨ ਨੇਗੀ।