ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਪੰਜਾਬ ਨੂੰ ਦਿੱਤੀ ਜਾਵੇ: ਮੀਤ ਹੇਅਰ
ਸੂਬਿਆਂ ਦੇ ਖੇਡ ਮੰਤਰੀਆਂ ਦੀ ਕੌਮੀ ਕਾਨਫਰੰਸ ਵਿਚ ਮੀਤ ਹੇਅਰ ਨੇ ਖੇਡ ਮੈਦਾਨਾਂ ਲਈ ਗੈਪ ਫਡਿੰਗ ਵਿਚ ਸਹਿਯੋਗ ਦੀ ਕੀਤੀ ਮੰਗ
ਇੰਫਾਲ/ਚੰਡੀਗੜ੍ਹ: ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਬਾਰੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇੰਫਾਲ ਵਿਖੇ ਕੇਂਦਰੀ ਖੇਡ ਮੰਤਰਾਲੇ ਵੱਲੋਂ ਸੂਬਿਆਂ ਦੇ ਖੇਡ ਮੰਤਰੀਆਂ ਦੀ ਕਰਵਾਈ ਜਾ ਰਹੀ ਕੌਮੀ ਕਾਨਫਰੰਸ (ਚਿੰਤਨ ਕੈਂਪ) ਵਿਚ ਬੋਲਦਿਆਂ ਨੈਸ਼ਨਲ ਗੇਮਜ਼/ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਪੰਜਾਬ ਨੂੰ ਦੇਣ ਦੀ ਮੰਗ ਰੱਖੀ। ਇਸ ਸੈਸ਼ਨ ਦੀ ਪ੍ਰਧਾਨਗੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ।
ਇਹ ਵੀ ਪੜ੍ਹੋ: ਦੀਵਾਲੀ ਮੌਕੇ ਸਲਮਾਨ ਖ਼ਾਨ ਨੂੰ ਮਿਲੇਗੀ ਵੱਡੀ ਟੱਕਰ, Tiger 3 ਨਾਲ ਟਕਰਾਏਗਾ ਨਵਾਂ ਜਾਦੂ
Meet Hayer at National Conference of Sports Ministers of States
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਨੇ 2001 ਵਿਚ ਕੌਮੀ ਖੇਡਾਂ ਤੋਂ ਬਾਅਦ ਕੋਈ ਵੀ ਕੌਮੀ ਖੇਡਾਂ ਜਾਂ ਖੇਲੋ ਇੰਡੀਆ ਗੇਮਜ਼ ਦੀ ਮੇਜ਼ਬਾਨੀ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਪੰਜਾਬ ਖੇਡਾਂ ਵਿਚ ਦੇਸ਼ ਦਾ ਨੰਬਰ ਇਕ ਸੂਬਾ ਸੀ ਅਤੇ ਹੌਲੀ-ਹੌਲੀ ਪਛੜਦਾ ਗਿਆ।ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਪੰਜਾਬ ਨੂੰ ਮੁੜ ਖੇਡਾਂ ਵਿਚ ਮੋਹਰੀ ਬਣਾਉਣ ਲਈ ਉਪਰਾਲੇ ਕਰ ਰਹੀ ਹੈ। ਜੇਕਰ ਪੰਜਾਬ ਨੂੰ ਕੌਮੀ ਪੱਧਰ ਦਾ ਵੱਡਾ ਖੇਡ ਮੁਕਾਬਲਾ ਕਰਵਾਉਣ ਦਾ ਮੌਕਾ ਮਿਲੇ ਤਾਂ ਸੂਬੇ ਵਿਚ ਖੇਡ ਸੱਭਿਆਚਾਰ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਹੋਰ ਬਲ ਮਿਲੇਗਾ।
Meet Hayer at National Conference of Sports Ministers of States
ਇਹ ਵੀ ਪੜ੍ਹੋ: ਜਲੰਧਰ ਜ਼ਿਮਨੀ ਚੋਣ: ਕਾਂਗਰਸ ਨੂੰ ਅਲਵਿਦਾ ਆਖ 'ਆਪ' ਵਿਚ ਸ਼ਾਮਲ ਹੋਏ ਪਰਮਜੀਤ ਸਿੰਘ ਰਾਏਪੁਰ
ਮੀਤ ਹੇਅਰ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਮਗਨਰੇਗਾ ਅਧੀਨ ਪਿੰਡਾਂ ਵਿਚ ਖੇਡ ਪਾਰਕ ਬਣਾ ਰਹੀ ਹੈ ਅਤੇ ਗੈਪ ਫੰਡਿੰਗ ਦੀ ਰਾਸ਼ੀ ਖੇਡ ਵਿਭਾਗ ਦੇ ਰਿਹਾ ਹੈ। ਕੇਂਦਰ ਸਰਕਾਰ ਖੇਲੋ ਇੰਡੀਆ ਦੀਆਂ ਸਕੀਮਾਂ ਜਾਂ ਹੋਰ ਕਿਸੇ ਸਕੀਮ ਤਹਿਤ ਇਸ ਗੈਪ ਫੰਡਿੰਗ ਵਿਚ ਸੂਬਿਆਂ ਦੀ ਮੱਦਦ ਕਰਨ। ਪੰਜਾਬ ਦੇ ਖੇਡ ਮੰਤਰੀ ਨੇ ਸੱਟਾ-ਫੇਟਾਂ ਕਾਰਨ ਖਿਡਾਰੀਆਂ ਦੇ ਖੇਡ ਜੀਵਨ ਵਿਚ ਆਉਂਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਾਈ ਦੇ ਸੈਂਟਰ ਆਫ ਐਕਸੀਲੈਂਸਜ਼ ਵਿਚ ਖਿਡਾਰੀਆਂ ਲਈ ਇੰਜਰੀ ਤੇ ਰਿਹੈਬਲੀਟੇਸ਼ਨ ਸੈਂਟਰ ਸਥਾਪਤ ਕੀਤਾ ਜਾਵੇ ਤਾਂ ਜੋ ਖਿਡਾਰੀਆਂ ਸੱਟਾਂ ਤੋਂ ਉੱਭਰ ਸਕਣ। ਉਨ੍ਹਾਂ ਓਲੰਪਿਕ ਚੈਂਪੀਅਨ ਅਥਲੀਟ ਨੀਰਜ ਚੋਪੜਾ ਦੀ ਉਦਾਹਰਨ ਦਿੱਤੀ ਜਿਸ ਨੂੰ ਵਿਦੇਸ਼ਾਂ ਵਿਚ ਅਜਿਹੇ ਸੈਂਟਰਾਂ ਤੋਂ ਮਿਲੀ ਮੱਦਦ ਕਾਰਨ ਸੱਟ ਤੋਂ ਉੱਭਰਨ ਵਿਚ ਮੱਦਦ ਮਿਲੀ।
National Conference of Sports Ministers of States
ਇਹ ਵੀ ਪੜ੍ਹੋ: ਮੋਰਿੰਡਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਵਿਰੁਧ ਹੋਵੇ ਸਖ਼ਤ ਕਾਰਵਾਈ- ਐਡਵੋਕੇਟ ਧਾਮੀ
ਮੀਤ ਹੇਅਰ ਨੇ ਕਿਹਾ ਕਿ ਖੇਲੋ ਇੰਡੀਆ ਗੇਮਜ਼ ਦੇ ਜੇਤੂ ਖਿਡਾਰੀਆਂ ਦਾ ਪੂਲ ਬਣਾ ਕੇ ਉਨ੍ਹਾਂ ਨੂੰ ਚੰਗੇ ਕੇਂਦਰਾਂ ਵਿਚ ਭੇਜ ਕੇ ਭਵਿੱਖ ਲਈ ਤਿਆਰ ਕਰਨਾ ਚਾਹੀਦਾ ਹੈ।ਓਲੰਪਿਕ, ਰਾਸ਼ਟਰਮੰਡਲ, ਏਸ਼ਿਆਈ ਖੇਡਾਂ ਜਿਹੇ ਵੱਡੇ ਮੰਚ ਲਈ ਦੇਸ਼ ਦੇ ਚੋਣਵੇਂ ਖਿਡਾਰੀਆਂ ਦੀ ਤਿਆਰੀ ਉੱਤੇ ਜ਼ੋਰ ਦੇਣਾ ਲਾਜ਼ਮੀ ਹੈ।