ਵਿਰਾਟ ਨਾਲ ਖੇਡਦਾ ਤਾਂ ਉਹ ਮੇਰੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ- ਸ਼ੋਇਬ ਅਖ਼ਤਰ
ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਆਪਣੀ ਬਿਜਲੀ ਦੀ ਤੇਜ਼ ਰਫਤਾਰ ਅਤੇ ਗੇਂਦਾਂ ਨਾਲ ਵਿਰੋਧੀ ਬੱਲੇਬਾਜ਼ਾਂ ਲਈ ਇਕ ਬੁਰਾ ਸੁਪਨਾ ਸਾਬਤ ਹੋਏ।
ਨਵੀਂ ਦਿੱਲੀ: ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਆਪਣੀ ਬਿਜਲੀ ਦੀ ਤੇਜ਼ ਰਫਤਾਰ ਅਤੇ ਗੇਂਦਾਂ ਨਾਲ ਵਿਰੋਧੀ ਬੱਲੇਬਾਜ਼ਾਂ ਲਈ ਇਕ ਬੁਰਾ ਸੁਪਨਾ ਸਾਬਤ ਹੋਏ।
ਸ਼ੋਇਬ ਅਖਤਰ ਦਾ ਮੰਨਣਾ ਹੈ ਕਿ ਜੇਕਰ ਉਹ ਹੁਣ ਤਕ ਖੇਡ ਰਹੇ ਹੁੰਦੇ ਤਾਂ ਭਾਰਤ ਦੇ ਕਪਤਾਨ ਵਿਰਾਟ ਕੋਹਲੀ ਮੈਦਾਨ ਦੇ ਅੰਦਰ ਉਹਨਾਂ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ ਅਤੇ ਮੈਦਾਨ ਤੋਂ ਬਾਹਰ ਬਹੁਤ ਚੰਗੇ ਦੋਸਤ ਹੁੰਦੇ। ਸ਼ੋਇਬ ਅਖਤਰ ਨੇ ਅਜਿਹਾ ਇਸ ਲਈ ਕਿਹਾ ਕਿਉਂਕਿ ਉਹ ਮੰਨਦੇ ਹਨ ਕਿ ਉਹਨਾਂ ਦਾ ਅਤੇ ਵਿਰਾਟ ਕੋਹਲੀ ਦਾ ਰਵੱਈਆ ਇਕੋ ਜਿਹਾ ਹੈ।
ਅਖਤਰ ਨੇ ਕਿਹਾ, "ਹਾਲਾਂਕਿ ਉਹ ਮੇਰੇ ਤੋਂ ਕਾਫੀ ਜੂਨੀਅਰ ਹਨ, ਪਰ ਮੇਰੇ ਮਨ ਵਿਚ ਉਹਨਾਂ ਲਈ ਬਹੁਤ ਸਤਿਕਾਰ ਹੈ, ਪਰ ਮੈਦਾਨ ਵਿਚ ਅਸੀਂ ਇਕ ਦੂਜੇ ਦੇ ਸਭ ਤੋਂ ਵੱਡੇ ਦੁਸ਼ਮਣ ਹੁੰਦੇ।" ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੀ ਤੁਲਨਾ 'ਤੇ ਸ਼ੋਇਬ ਅਖ਼ਤਰ ਨੇ ਕਿਹਾ ਕਿ ਸਚਿਨ ਨੇ ਕ੍ਰਿਕਟ ਦੇ ਸਭ ਤੋਂ ਮੁਸ਼ਕਲ ਦੌਰ ਵਿਚ ਬੱਲੇਬਾਜ਼ੀ ਕੀਤੀ ਸੀ।
ਉਹਨਾਂ ਕਿਹਾ ਕਿ ਜੇਕਰ ਸਚਿਨ ਤੇਂਦੁਲਕਰ ਨੂੰ ਹਾਲੇ ਤੱਕ ਖੇਡਣ ਦਾ ਮੌਕਾ ਮਿਲਦਾ ਤਾਂ ਉਹ 1.30 ਲੱਖ ਦੌੜਾਂ ਬਣਾ ਦਿੰਦੇ। ਇਸ ਲਈ ਸਚਿਨ ਤੇਂਦੁਲਕਰ ਅਤੇ ਵਿਰਾਟ ਕੋਹਲੀ ਦੀ ਤੁਲਨਾ ਕਰਨਾ ਸਹੀ ਨਹੀਂ ਹੈ।