Indian Cricket Team: ਇੰਗਲੈਂਡ ਦੌਰੇ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ, ਸ਼ੁਭਮਨ ਗਿੱਲ ਹੋਣਗੇ ਕਪਤਾਨ
ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੂੰ ਭਾਰਤੀ ਟੈਸਟ ਟੀਮ ਦਾ ਉਪ-ਕਪਤਾਨ ਬਣਾਇਆ ਗਿਆ।
Indian Cricket Team:
ਇੰਗਲੈਂਡ ਵਿੱਚ ਪੰਜ ਮੈਚਾਂ ਦੀ ਲੜੀ ਤੋਂ ਪਹਿਲਾਂ ਸ਼ੁਭਮਨ ਗਿੱਲ ਨੂੰ ਅੱਜ ਭਾਰਤੀ ਟੈਸਟ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ ਜਦੋਂ ਕਿ ਰਿਸ਼ਭ ਪੰਤ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ।
ਚੋਣਕਾਰਾਂ ਨੇ ਇਹ ਫ਼ੈਸਲਾ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੇ ਸੰਨਿਆਸ ਲੈਣ ਤੋਂ ਬਾਅਦ ਲਿਆ ਹੈ।
ਖੱਬੇ ਹੱਥ ਦੇ ਬੱਲੇਬਾਜ਼ ਤੇ ਨੌਜਵਾਨ ਖਿਡਾਰੀ ਸਾਈ ਸੁਦਰਸ਼ਨ ਨੂੰ ਪਹਿਲੀ ਵਾਰ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਤੇ ਇਸੇ ਤਰ੍ਹਾਂ ਕਰੁਨ ਨਾਇਰ ਨੇ 7 ਸਾਲਾਂ ਬਾਅਦ ਰਾਸ਼ਟਰੀ ਟੀਮ ਵਿਚ ਮੁੜ ਵਾਪਸੀ ਕੀਤੀ।
ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਇਸ ਲਈ ਟੀਮ ਤੋਂ ਬਾਹਰ ਕੀਤਾ ਗਿਆ ਕਿਉਂਕਿ ਉਸ ਦੀ ਫਿੱਟਨੈਸ ਸਹੀ ਨਹੀਂ ਸੀ ਇਸ ਦੇ ਨਾਲ ਹੀ ਉਸ ਦਾ ਆਈਪੀਐਲ ਦਾ ਪ੍ਰਦਰਸ਼ਨ ਵੀ ਚੋਣਕਾਰਾਂ ਨੇ ਜ਼ਰੂਰ ਵਾਚਿਆ ਹੋਵੇਗਾ। ਕਿਉਂਕਿ ਆਈਪੀਐਲ ਦੌਰਾਨ ਮੁਹੰਮਦ ਸ਼ਮੀ ਕੋਈ ਖਾਸ ਕਮਾਲ ਨਹੀਂ ਕਰ ਸਕੇ।
ਸ਼ੁਭਮਨ ਗਿੱਲ ਨੂੰ ਟੈਸਟ ਕਪਤਾਨ ਬਣਾਏ ਜਾਣ 'ਤੇ ਅਗਰਕਰ ਨੇ ਕਿਹਾ, ਉਹ ਨੌਜਵਾਨ ਹੈ, ਅਸੀਂ ਉਸ ਵਿੱਚ ਸੁਧਾਰ ਦੇਖਿਆ ਹੈ, ਇਹ ਬਹੁਤ ਦਬਾਅ ਵਾਲਾ ਕੰਮ ਹੈ ਪਰ ਸਾਨੂੰ ਉਸ ਤੋਂ ਉਮੀਦਾਂ ਹਨ।
ਸ਼ਮੀ ਬਾਰੇ ਉਨ੍ਹਾਂ ਕਿਹਾ, ਕਿ ਸ਼ਮੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਕਿਉਂ ਜੋ ਲੜੀ ਪੰਜ ਮੈਚਾਂ ਦੀ ਹੈ ਇਸ ਲਈ ਅਸੀਂ ਕੋਈ ਵੀ ਅਜਿਹਾ ਖਿਡਾਰੀ ਨਹੀਂ ਚੁਣਨਾ ਚਾਹੁੰਦੇ ਸੀ ਜਿਸ ਨੂੰ ਲੜੀ ਦੇ ਵਿਚਕਾਰ ਫਿੱਟਨੈਸ ਦੀ ਸਮੱਸਿਆ ਆਉਂਦੀ ਹੋਵੇ।
ਇਸ ਦੇ ਨਾਲ ਹੀ ਅਰਸ਼ਦੀਪ ਸਿੰਘ ਵੀ ਭਾਰਤੀ ਕ੍ਰਿਕਟ ਟੈਸਟ ਟੀਮ ਵਿਚ ਆਪਣਾ ਡੈਬਿਊ ਕਰ ਰਿਹਾ ਹੈ।
ਭਾਰਤੀ ਟੀਮ:
ਸ਼ੁਭਮਨ ਗਿੱਲ (ਕਪਤਾਨ)
ਰਿਸ਼ਭ ਪੰਤ (ਉਪ ਕਪਤਾਨ)
ਯਸ਼ਸਵੀ ਜੈਸਵਾਲ
ਕੇ. ਐੱਲ. ਰਾਹੁਲ
ਸਾਈ ਸੁਦਰਸ਼ਨ
ਅਭਿਮੰਨਯੂ ਐਸਵਾਰਨ
ਕਰੁਨ ਨਾਇਰ
ਨਿਤਿਸ਼ ਕੁਮਾਰ ਰੈਡੀ
ਰਵਿੰਦਰ ਜਡੇਜਾ
ਧਰੁਵ ਜੁਰੇਲ
ਵਾਸ਼ਿੰਗਟਨ ਸੁੰਦਰ
ਸ਼ਰਦੁਲ ਠਾਕੁਰ
ਜਸਪ੍ਰੀਤ ਬੁਮਰਾਹ
ਮੁਹੰਮਦ ਸਿਰਾਜ
ਪ੍ਰਸਿੱਧ ਕ੍ਰਿਸ਼ਨਾ
ਅਕਾਸ਼ਦੀਪ
ਅਰਸ਼ਦੀਪ ਸਿੰਘ
ਕੁਲਦੀਪ ਯਾਦਵ