ਪੰਜਾਬ ਸਰਕਾਰ ਨੇ ਜਾਰੀ ਕੀਤੀ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ

ਏਜੰਸੀ

ਖ਼ਬਰਾਂ, ਖੇਡਾਂ

ਇਸ ਸੂਚੀ ਦੇ ਅਨੁਸਾਰ ਹੀ ਕੈਬਨਿਟ ਮੀਟਿੰਗ ਵਿਚ ਮੰਤਰੀਆਂ ਦੇ ਬੈਠਣ ਦੀ ਜਗ੍ਹਾ ਮੁਕੱਰਰ ਕੀਤੀ ਜਾਵੇਗੀ।

punjab cabinet

ਮੁਹਾਲੀ : ਪੰਜਾਬ ਸਰਕਾਰ ਵਲੋਂ ਕੈਬਨਿਟ ਮੰਤਰੀਆਂ ਦੀ ਸੀਨੀਅਰਤਾ ਸੂਚੀ ਜਾਰੀ ਕੀਤੀ ਗਈ ਹੈ ਜਿਸ ਵਿਚ ਜ਼ਿਲ੍ਹਾ ਸੰਗਰੂਰ ਦੇ ਧੂਰੀ ਹਲਕੇ ਦੀ ਨੁਮਾਇੰਦਗੀ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਦੂਜੇ ਨੰਬਰ ਤੇ ਦਿੜ੍ਹਬਾ ਹਲਕੇ ਦੀ ਨੁਮਾਇੰਦਗੀ ਕਰਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਰੱਖਿਆ ਗਿਆ ਹੈ। 15 ਕੈਬਨਿਟ ਮੰਤਰੀਆਂ ਵਾਲੀ ਇਸ ਸੂਚੀ ਵਿਚ ਸੁਨਾਮ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਮੰਤਰੀ ਮੰਡਲ ਦੀ ਸੀਨੀਅਰਤਾ ਸੂਚੀ 'ਚ ਤੀਜਾ ਸਥਾਨ ਮਿਲਿਆ ਹੈ।

ਜੇਕਰ ਗੱਲ ਕਰੀਏ ਮਹਿਲਾ ਕੈਬਨਿਟ ਮੰਤਰੀਆਂ ਦੀ ਤਾਂ ਡਾ. ਬਲਜੀਤ ਕੌਰ ਨੂੰ ਚੌਥਾ ਸਥਾਨ ਜਦਕਿ ਖਰੜ ਤੋਂ ਵਿਧਾਇਕਾ ਅਤੇ ਸੈਰ ਸਪਾਟਾ ਮੰਤਰੀ ਅਨਮੋਲ ਗਗਨ ਮਾਨ ਨੂੰ 15ਵਾਂ ਸਥਾਨ ਮਿਲਿਆ ਹੈ। ਦੱਸ ਦੇਈਏ ਕਿ ਇਸ ਸੂਚੀ ਦੇ ਅਨੁਸਾਰ ਹੀ ਕੈਬਨਿਟ ਮੀਟਿੰਗ ਵਿਚ ਮੰਤਰੀਆਂ ਦੇ ਬੈਠਣ ਦੀ ਜਗ੍ਹਾ ਮੁਕੱਰਰ ਕੀਤੀ ਜਾਵੇਗੀ।