ਏਸ਼ੀਅਨ ਖੇਡਾਂ : ਰੋਇੰਗ 'ਚ ਭਾਰਤ ਨੇ ਜਿੱਤਿਆ ਗੋਲਡ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸ਼ੀਆਈ ਖੇਡਾਂ ਵਿਚ ਛੇਵੇਂ ਦਿਨ ਦੀ ਸ਼ੁਰੂਆਤ ਰੋਇੰਗ ਵਿਚ ਤਿੰਨ ਤਮਗਿਆਂ ਨਾਲ ਹੋਈ। ਇਸ ਵਿਚੋਂ ਇਕ ਗੋਲਡ ਜਦਕਿ ਦੋ ਬ੍ਰਾਂਜ਼ ਤਮਗ਼ੇ ਹਨ...

Asian-games-2018

ਜਕਾਰਤਾ : ਏਸ਼ੀਆਈ ਖੇਡਾਂ ਵਿਚ ਛੇਵੇਂ ਦਿਨ ਦੀ ਸ਼ੁਰੂਆਤ ਰੋਇੰਗ ਵਿਚ ਤਿੰਨ ਤਮਗਿਆਂ ਨਾਲ ਹੋਈ। ਇਸ ਵਿਚੋਂ ਇਕ ਗੋਲਡ ਜਦਕਿ ਦੋ ਬ੍ਰਾਂਜ਼ ਤਮਗ਼ੇ ਹਨ। ਰੋਇੰਗ ਮੈਂਸ ਕੁਵਾਡਰੁਪਲ ਸਕੱਲਜ਼ ਵਿਚ ਭਾਰਤੀ ਟੀਮ ਨੇ ਗੋਲਡ ਮੈਡਲ ਜਿੱਤਿਆ। ਦੁਸ਼ਯੰਤ ਨੇ ਮੈਂਸ ਲਾਈਟ ਵੇਟ ਸਿੰਗਲ ਸਕੱਲਜ਼ ਮੁਕਾਬਲੇ ਵਿਚ ਇਹ ਤਮਗ਼ਾ ਜਿੱਤਿਆ।

ਜਦਕਿ ਭਾਰਤੀ ਟੀਮ (ਰੋਹਿਤ ਕੁਮਾਰ ਅਤੇ ਭਗਵਾਨ ਸਿੰਘ) ਨੇ ਮੈਂਸ ਲਾਈਟ ਵੇਟ ਡਬਲ ਸਕੱਲਜ਼ ਮੁਕਾਬਲੇ ਵਿਚ ਭਾਰਤ ਨੂੰ ਰੋਇੰਗ ਦਾ ਦੂਜਾ ਤਮਗ਼ਾ ਦਿਵਾਇਆ। ਭਾਰਤ ਦੇ ਖ਼ਾਤੇ ਵਿਚ ਇਹ ਕੁੱਲ 21ਵਾਂ ਤਮਗ਼ਾ ਹੈ। ਛੇਵੇਂ ਦਿਨ ਭਾਰਤ ਦੀ ਨਜ਼ਰ ਸਟਾਰ ਸ਼ੂਟਰ ਹੀਨਾ ਸਿੱਧੂ ਅਤੇ ਮਨੁ ਭਾਕਰ ਦੇ ਪ੍ਰਦਰਸ਼ਨ 'ਤੇ ਵੀ ਹੋਵੋਗੀ। ਵਿਸ਼ਵ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਨੇ ਏਸ਼ੀਆਈ ਖੇਡਾਂ 2018 ਦੇ ਬੈਡਮਿੰਟਨ ਮਹਿਲਾ ਸਿੰਗਲਜ਼ ਵਰਗ ਦੇ ਪਹਿਲੇ ਦੌਰ ਵਿਚ ਵੀਅਤਨਾਮ ਦੀ ਵੂ ਥਿ ਤ੍ਰਾਂਗ ਤੋਂ ਮਿਲੀ ਸਖਤ ਚੁਣੌਤੀ ਤੋਂ ਉਭਰਦੇ ਹੋਏ

ਜਿੱਤ ਦਰਜ ਕੀਤੀ ਜਦਕਿ ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸਾਇਨਾ ਨੇਹਵਾਲ ਇਕਤਰਫਾ ਅੰਦਾਜ਼ ਜਿੱਤ ਦਰਜ ਕਰ ਕੇ ਦੂਜੇ ਦੌਰ ਵਿਚ ਪਹੁੰਚ ਗਈ। ਸਿੰਧੂ ਨੂੰ ਪਹਿਲੇ ਦੌਰ ਦੇ ਮੁਕਾਬਲੇ ਵਿਚ 21-10, 12-21, 23-21 ਨਾਲ ਜਿੱਤ ਦਰਜ ਕੀਤੀ ਜਦਕਿ ਸਾਇਨਾ ਨੇ ਈਰਾਨ ਦੇ ਸੁਰੈਯਾ ਅਘਾਜਿਯਾਘਾ ਨੂੰ ਸਿਰਫ 26 ਮਿੰਟ ਵਿਚ 21-7, 21-9 ਨਾਲ ਹਰਾਇਆ।ਭਾਰਤ ਦੇ ਰੋਹਨ ਬੋਪੰਨਾ ਤੇ ਦਿਵਿਜ ਸ਼ਰਣ ਦੀ ਚੋਟੀ ਦਰਜਾ ਪ੍ਰਾਪਤ ਜੋੜੀ ਨੇ ਏਸ਼ੀਆਡ ਵਿਚ ਟੈਨਿਸ ਪ੍ਰਤੀਯੋਗਿਤਾ ਵਿਚ ਆਪਣੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਨੂੰ 2-1 ਨਾਲ ਜਿੱਤ ਕੇ ਸੋਨ ਤਮਗੇ ਮੁਕਾਬਲੇ ਵਿਚ ਪ੍ਰਵੇਸ਼ ਕਰ ਲਿਆ।

ਮਹਿਲਾ ਸਿੰਗਲਜ਼ ਖਿਡਾਰੀ ਅਹਿਮਦਾਬਾਦ ਦੀ ਅੰਕਿਤਾ ਰੈਨਾ ਨੂੰ ਸੈਮੀਫਾਈਨਲ ਵਿਚ 0-2 ਨਾਲ ਹਾਰ ਝੱਲਣ ਤੋਂ ਬਾਅਦ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ ਜਦਕਿ ਪ੍ਰਜਨੇਸ਼ ਗੁਣੇਸ਼ਵਰਨ ਨੇ ਪੁਰਸ਼ ਸਿੰਗਲਜ਼ ਦੇ ਸੈਮੀਫਾਈਨਲ ਵਿਚ ਪ੍ਰਵੇਸ਼ ਕਰ ਕੇ ਦੇਸ਼ ਲਈ ਇਕ ਹੋਰ ਤਮਗਾ ਪੱਕਾ ਕਰ ਲਿਆ। ਬੋਪੰਨਾ ਤੇ ਦਿਵਿਜ ਦੀ ਤਜਰਬੇਕਾਰ ਜੋੜੀ ਨੇ ਪੁਰਸ਼ ਡਬਲਜ਼ ਸੈਮੀਫਾਈਨਲ ਮੈਚ ਵਿਚ ਜਾਪਾਨ ਦੇ ਕਾਇਤੋ ਸੁਸੂਗੀ ਤੇ ਸ਼ੋ ਸ਼ਿਮਾਬੁਕਰੋ ਨੂੰ 4-6, 6-3, 10-8 ਨਾਲ ਹਰਾ ਕੇ ਫਾਈਨਲ ਵਿਚ ਪ੍ਰਵੇਸ਼ ਕਰ ਲਿਆ।ਅੰਕਿਤਾ ਸਾਹਮਣੇ ਚੀਨੀ ਖਿਡਾਰੀ ਸ਼ੁਆਈ ਝਾਂਗ ਦਾ ਤਜਰਬਾ ਕੰਮ ਆਇਆ,

ਜਿਸ ਨੇ ਲਗਾਤਾਰ ਕਈ ਮੌਕਿਆਂ  'ਤੇ ਅੰਕਿਤਾ ਤੋਂ ਸਖਤ ਟੱਕਰ ਮਿਲਣ ਦੇ ਬਾਵਜੂਦ 6-4, 7-6 ਨਾਲ ਦੋ ਘੰਟੇ 11 ਮਿੰਟ ਵਿਚ ਜਿੱਤ ਆਪਣੇ ਨਾਂ ਕਰ ਕੇ ਫਾਈਨਲ ਵਿਚ ਜਗ੍ਹਾ ਬਣਾ ਲਈ। ਭਾਰਤੀ ਖਿਡਾਰੀ ਨੂੰ ਸੈਮੀਫਾਈਨਲ ਮੈਚ ਵਿਚ ਹਾਰ ਦੇ ਨਾਲ ਹੁਣ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ। ਪ੍ਰਜਨੇਸ਼ ਨੇ ਸਿੰਗਲਜ਼ ਵਿਚ ਭਾਰਤੀ ਮੁਹਿੰਮ ਨੂੰ ਬਰਕਰਾਰ ਰੱਖਦਿਆਂ ਕੋਰੀਆ ਦੇ ਸੂਨਵ ਕਵੋਨ ਨੂੰ 6-7, 6-4, 7-6 ਨਾਲ ਹਰਾ ਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਈ।