ਕੋਰੀਆ ਓਪਨ : ਭਾਰਤ ਦੀ ਅਗਵਾਈ ਕਰਨਗੇ ਸਾਇਨਾ ਅਤੇ ਸਮੀਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਟਾਰ ਮਹਿਲਾ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ 600000 ਡਾਲਰ ਇਨਾਮੀ ਰਾਸ਼ੀ ਵਾਲੇ

saina nehwal

ਸੋਲ :  ਸਟਾਰ ਮਹਿਲਾ ਸਾਇਨਾ ਨੇਹਵਾਲ ਅਤੇ ਸਮੀਰ ਵਰਮਾ ਮੰਗਲਵਾਰ ਤੋਂ ਇੱਥੇ ਸ਼ੁਰੂ ਹੋਣ ਜਾ ਰਹੇ 600000 ਡਾਲਰ ਇਨਾਮੀ ਰਾਸ਼ੀ ਵਾਲੇ ਕੋਰੀਆ ਓਪਨ ਵਰਲਡ ਟੂਰ ਸੁਪਰ 500 ਬੈਡਮਿੰਟਨ ਟੂਰਨਾਮੈਂਟ ਵਿਚ ਭਾਰਤੀ ਚੁਣੌਤੀ ਦੀ ਅਗੁਵਾਈ ਕਰਣਗੇ। ਏਸ਼ੀਆਈ ਖੇਡਾਂ ਵਿਚ ਕਾਂਸੀ ਤਗਮਾ ਜਿੱਤਣ ਦੇ ਬਾਅਦ ਜਾਪਾਨ ਓਪਨ ਵਿੱਚ ਨਹੀਂ ਖੇਲਣ ਵਾਲੀ ਸਾਈਨਾ ਪਿਛਲੇ ਹਫਤੇ ਚੀਨ ਓਪਨ ਦੇ ਪਹਿਲੇ ਦੌਰ ਦੀ ਹਾਰ ਦੀ ਨਿਰਾਸ਼ਾ ਨੂੰ ਭੁਲਾਣਾ ਚਾਹੇਗੀ। ਸਾਈਨਾ ਪਹਿਲੇ ਦੌਰ ਵਿੱਚ ਕੋਰੀਆ ਦੀ ਕਿਮ ਹਯੋ ਮਿਨ ਨਾਲ ਭਿੜੇਗੀ।

ਸਾਇਨਾ ਦੀ ਰਾਹ ਹਾਲਾਂਕਿ ਆਸਾਨ ਨਹੀਂ ਹੋਵੇਗੀ ਅਤੇ ਕਵਾਟਰ ਫਾਈਨਲ ਵਿਚ ਉਨਾਂ ਦੀ ਟੱਕਰ ਤੀਸਰੇ ਨਬੰਰ ਦੀ ਜਾਪਾਨ ਦੀ ਨੋਜ਼ੋਮੀ ਓਕੁਹਾਰਾ ਨਾਲ ਹੋ ਸਕਦੀ ਹੈ। ਜਾਪਾਨ ਅਤੇ ਚੀਨ ਪਿਛਲੇ ਦੋ ਹਫਤਿਆਂ ਵਿਚ ਲਗਾਤਾਰ ਦੋ ਟੂਰਨਾਮੈਂਟ ਖੇਡਣ ਦੇ ਬਾਅਦ ਕਿੰਦਾਬੀ ਸ਼੍ਰੀਕਾਂਤ ਕੋਰੀਆ ਓਪਨ ਤੋਂ ਹਟ ਗਏ ਹਨ ਜਿਸ ਨਾਲ ਪੁਰਸ਼ਾਂ ਦੇ ਸਿੰਗਲਸ ਮੁਕਾਬਲਿਆਂ ਵਿੱਚ ਭਾਰਤ ਦੀ ਅਗਵਾਈ ਸਮੀਰ ਵਰਮਾ ਕਰਨਗੇ।

ਜੇਕਰ ਉਹ ਅਗਲਾ ਦੌਰ ਪਾਰ ਕਰਨ ਵਿੱਚ ਸਫਲ ਰਹਿੰਦੇ ਹਨ ਤਾਂ ਫਿਰ ਉਨ•ਾਂ ਦੀ ਟੱਕਰ ਵਿਸ਼ਵ ਚੈਂਪੀਅਨ ਕੈਂਤੋਂ ਮੋਮੋਤਾ ਨਾਲ ਹੋ ਸਕਦੀ ਹੈ।  ਯੂਵਾ ਖਿਡਾਰੀ ਵੈਸ਼ਣਵੀ ਰੇਡੀ ਜੱਕਾ ਨੂੰ ਪਹਿਲੇ ਦੌਰ ਵਿੱਚ ਅਮਰੀਕਾ ਦੀ ਛੇਵੇਂ ਨਬੰਰ ਦੀ ਬੇਈਵਾਨ ਝਾਂਗ ਦੀ ਮਜ਼ਬੂਤ ਚੁਣੌਤੀ ਦਾ ਸਾਹਮਣਾ ਕਰਨਾ ਹੈ। ਹੋਰਨਾ ਭਾਰਤੀਆਂ ਵਿਚ ਅਜਯ ਜੈਰਾਮ ਦੇ ਕਵਾਲੀਫਾਇਰ ਵਿਚ ਚੀਨ ਦੇ ਝਾਓ ਜੁਨਪੇਂਗ ਦੇ ਖਿਲਾਫ ਖੇਡਣਾ ਹੈ ਜਦਕਿ ਵੈਦੇਹੀ ਚੌਧਰੀ ਅਤੇ ਮੁਗਧਾ ਅਗਰੇ ਮਹਿਲਾ ਸਿੰਗਲਸ ਕਵਾਲੀਫਾਇਰ ਵਿੱਚ ਚੁਣੌਤੀ ਪੇਸ਼ ਕਰੇਗੀ।