ਦ੍ਰਾਵਿੜ ਦਾ ਜੋਸ਼, ਕੋਹਲੀ ਦਾ ਹਾਸਾ, ਟੀਮ ਇੰਡੀਆ ਦਾ ਜਸ਼ਨ...ਜਿੱਤ ਦੇ ਇਸ ਵੀਡੀਓ ਨੂੰ ਜ਼ਰੂਰ ਦੇਖੋ 

ਏਜੰਸੀ

ਖ਼ਬਰਾਂ, ਖੇਡਾਂ

ਪਿਛਲੇ ਸਾਲ 24 ਅਕਤੂਬਰ 2021 ਉਹ ਦਿਨ ਸੀ ਜਦੋਂ ਭਾਰਤ ਨੂੰ ਪਾਕਿਸਤਾਨ ਦੇ ਖਿਲਾਫ਼ ਆਪਣੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ।

Dravid's enthusiasm, Kohli's laughter, Team India's celebration...must watch this video of victory

 

ਨਵੀਂ ਦਿੱਲੀ - ਪਿਛਲੇ ਸਾਲ 24 ਅਕਤੂਬਰ 2021 ਉਹ ਦਿਨ ਸੀ ਜਦੋਂ ਭਾਰਤ ਨੂੰ ਪਾਕਿਸਤਾਨ ਦੇ ਖਿਲਾਫ਼ ਆਪਣੇ ਕ੍ਰਿਕਟ ਇਤਿਹਾਸ ਦੀ ਸਭ ਤੋਂ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਟੀ-20 ਵਿਸ਼ਵ ਕੱਪ ਦੇ ਉਸ ਮੈਚ ਵਿਚ ਪਾਕਿਸਤਾਨ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਸੀ। ਇਸ ਹਾਰ ਤੋਂ ਬਾਅਦ ਟੀਮ ਇੰਡੀਆ ਦੇ ਪ੍ਰਸ਼ੰਸਕ ਅਤੇ ਖਿਡਾਰੀ ਉਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਕਿ ਜਦੋਂ ਟੀ-20 ਵਿਸ਼ਵ ਕੱਪ 'ਚ ਇਹ ਦੋਵੇਂ ਟੀਮਾਂ ਫਿਰ ਤੋਂ ਆਹਮੋ-ਸਾਹਮਣੇ ਹੋਣਗੀਆਂ ਅਤੇ ਭਾਰਤ ਦਾ ਹਿਸਾਬ-ਕਿਤਾਬ ਹੋਵੇਗਾ।

ਅਖੀਰ ਉਹ ਦਿਨ 23 ਅਕਤੂਬਰ 2022 ਨੂੰ ਕੱਲ੍ਹ ਆਇਆ ਅਤੇ ਟੀਮ ਇੰਡੀਆ ਨੇ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਪਾਕਿਸਤਾਨ 'ਤੇ ਧਮਾਕੇਦਾਰ ਜਿੱਤ ਨਾਲ ਟੀਮ ਇੰਡੀਆ ਨੇ ਪ੍ਰਸ਼ੰਸਕਾਂ ਨੂੰ ਦੀਵਾਲੀ ਦਾ ਜ਼ਬਰਦਸਤ ਤੋਹਫ਼ਾ ਦਿੱਤਾ ਹੈ। ਭਾਰਤੀ ਟੀਮ ਦੀ ਇਸ ਜਿੱਤ ਦੀ ਕਹਾਣੀ ਵਿਚ ਤੁਹਾਨੂੰ ਐਕਸ਼ਨ, ਡਰਾਮਾ, ਕਲਾਈਮੈਕਸ ਦੇਖਣ ਨੂੰ ਮਿਲਿਆ।

ਹਾਲਾਂਕਿ ਇੱਥੇ ਗੱਲ ਮੈਚ ਦੀ ਸਥਿਤੀ ਬਾਰੇ ਨਹੀਂ ਹੋ ਰਹੀ, ਇੱਥੇ ਅਸੀਂ ਮੈਚ ਦੇ ਬੀਟੀਐਸ ਯਾਨੀ ਪਰਦੇ ਦੇ ਪਿੱਛੇ ਦੀ ਗੱਲ ਕਰ ਰਹੇ ਹਾਂ। ਜਿਸ ਤਰ੍ਹਾਂ ਇਸ ਮੈਚ ਦੌਰਾਨ ਤੁਹਾਡੇ ਦਿਲ ਦੀ ਧੜਕਣ ਵਧ ਗਈ ਸੀ, ਤੁਸੀਂ ਟੀਵੀ ਸੈੱਟ 'ਤੇ ਬੈਠ ਕੇ ਮਨ 'ਚ ਹਰ ਭਗਵਾਨ ਅੱਗੇ ਜਿੱਤ ਦੀ ਅਰਦਾਸ ਕਰ ਰਹੇ ਹੋਵੋਗੇ, ਉਦੋਂ ਇੰਡੀਆ ਦੀ ਟੀਮ 'ਚ ਵੀ ਅਜਿਹਾ ਹੀ ਮਾਹੌਲ ਸੀ। ਆਈਸੀਸੀ ਨੇ ਟੀਮ ਇੰਡੀਆ ਦੇ ਇਨ੍ਹਾਂ ਖਾਸ ਪਲਾਂ ਨੂੰ ਇੱਕ ਬਹੁਤ ਹੀ ਖੂਬਸੂਰਤ ਵੀਡੀਓ ਦੇ ਰੂਪ ਵਿੱਚ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ।

ਆਈਸੀਸੀ ਨੇ ਟੀਮ ਇੰਡੀਆ ਦੇ ਹਾਵ-ਭਾਵ ਦਿਖਾਉਂਦੇ ਹੋਏ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਤੁਸੀਂ ਰਾਹੁਲ ਦ੍ਰਾਵਿੜ ਤੋਂ ਲੈ ਕੇ ਕੋਹਲੀ ਦੇ ਸੁੱਖ ਦਾ ਸਾਹ ਵੇਖੋਗੇ। ਵੀਡੀਓ 'ਚ ਦਿਖਾਇਆ ਗਿਆ ਹੈ ਕਿ ਜਿਵੇਂ ਹੀ ਕੋਹਲੀ ਨੇ ਉਹ ਸਿੰਗਲ ਰਨ ਲਈ ਤਾਂ ਖਿਡਾਰੀ ਡਗਆਊਟ 'ਚ ਇਕ ਦੂਜੇ ਨੂੰ ਜੱਫੀ ਪਾਉਣ ਲੱਗੇ। ਰਾਹੁਲ ਦ੍ਰਵਿੜ ਕਾਫੀ ਹਮਲਾਵਰ ਅੰਦਾਜ਼ 'ਚ ਨਜ਼ਰ ਆਏ ਅਤੇ ਖਿਡਾਰੀਆਂ ਨੂੰ ਹਾਈ ਫਾਈ ਦਿੰਦੇ ਨਜ਼ਰ ਆਏ। ਇਸ ਦੇ ਨਾਲ ਹੀ ਕੋਹਲੀ ਦੇ ਚਿਹਰੇ 'ਤੇ ਸੁੱਖ ਦਾ ਸਾਹ ਸਾਫ਼ ਨਜ਼ਰ ਆ ਰਿਹਾ ਸੀ। 

ਕੋਹਲੀ ਮੈਨ ਆਫ ਦ ਮੈਚ ਟਰਾਫੀ ਲੈ ਕੇ ਵਾਪਸ ਆ ਰਹੇ ਸਨ ਤਾਂ ਹਾਰਦਿਕ ਪੰਡਯਾ ਨੇ ਉਸ ਨੂੰ ਫੜ ਕੇ ਮੈਦਾਨ 'ਤੇ ਗੋਲ ਕਰਨ ਲਈ ਕਿਹਾ। ਖਿਡਾਰੀਆਂ ਦੇ ਹਾਸੇ 'ਚ ਜਿੱਤ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਸੀ, ਆਖਿਰਕਾਰ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਇਕ ਸਾਲ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ ਸੀ ਅਤੇ ਟੀ-20 ਵਿਸ਼ਵ ਕੱਪ 'ਚ ਮਿਲੀ ਹਾਰ ਦਾ ਬਦਲਾ ਟੀ-20 ਵਿਸ਼ਵ ਕੱਪ 'ਚ ਹੀ ਲੈ ਲਿਆ। ਇਸ ਜਿੱਤ ਨੇ ਟੀਮ ਇੰਡੀਆ ਲਈ ਅੱਗੇ ਦਾ ਰਸਤਾ ਬਹੁਤ ਆਸਾਨ ਬਣਾ ਦਿੱਤਾ ਹੈ।