California players Death News: ਓਵਰਡੋਜ਼ ਨੇ ਲਈ ਕੈਲੀਫ਼ੋਰਨੀਆ ਦੇ ਚਾਰ ਖਿਡਾਰੀਆਂ ਦੀ ਜਾਨ
California players Death News: ਸੌਫ਼ਟਬਾਲ ਟੀਮ ਦੇ ਸਨ ਖਿਡਾਰੀ
Overdose claims the lives of four California players
Overdose claims the lives of four California players: ਕੈਲੀਫ਼ੋਰਨੀਆ ਵਿਚ ਇਕ ਸੌਫ਼ਟਬਾਲ ਟੀਮ ਦੇ ਚਾਰ ਮੈਂਬਰਾਂ ਦੀ ਮੌਤ ਹੋ ਜਾਣ ਦੀ ਮੰਗਭਾਗੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਇਕ ਦੋਸਤ ਨੇ ਅਧਿਕਾਰੀਆਂ ਨੂੰ ਸੁਚੇਤ ਕੀਤਾ ਕਿ ਉਸ ਦੇ ਸਾਥੀਆਂ ਨੇ ਨਸ਼ੇ ਦੀ ਓਵਰਡੋਜ਼ ਲੈ ਲਈ ਹੈ।
ਫੁਲਰਟਨ ਪੁਲਿਸ ਵਿਭਾਗ ਅਨੁਸਾਰ ਪੁਲਿਸ ਅਧਿਕਾਰੀਆਂ ਨੂੰ ਸਵੇਰੇ 11 ਵਜੇ ਤੋਂ ਕੁਝ ਸਮਾਂ ਪਹਿਲਾਂ ਇਕ ਕਾਲ ਆਈ ਸੀ। ਕਾਲ ਕਰਨ ਵਾਲੇ ਇਕ ਵਿਅਕਤੀ ਨੇ ਦਸਿਆ ਕਿ ਉਸ ਦੇ ਦੋਸਤਾਂ ਨੇ ਓਵਰਡੋਜ਼ ਲੈ ਲਈ ਹੈ ਅਤੇ ਉਹ ਸਾਹ ਨਹੀਂ ਲੈ ਰਹੇ ਹਨ।
ਫੁਲਰਟਨ ਵਿਚ ਡਬਲਿਊ ਵਿਲਸ਼ਾਇਰ ਐਵੇਨਿਊ ਦੇ 100 ਬਲਾਕ ਵਿਚ ਸਥਿਤ ਅਪਾਰਟਮੈਂਟ ਵਿਚ ਪਹੁੰਚਣ ਤੋਂ ਬਾਅਦ, ਪੁਲਿਸ ਨੇ 4 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। (ਏਜੰਸੀ)