SGPC ਦੇ ਦੋਸ਼ੀ ਪ੍ਰਬੰਧਕਾਂ ਤੇ ਮੁਲਾਜ਼ਮਾਂ ’ਤੇ ਮੁੱਕਦਮਾ ਦਰਜ ਕਰਨ ਲਈ ਪੁਲਿਸ ਨੂੰ ਦਿੱਤਾ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੁਣਵਾਈ ਦੀ ਅਗਲੀ ਤਾਰੀਕ 8 ਜਨਵਰੀ 2020 , ਇਹ ਸੰਗਤਾਂ ਦੀ ਪਹਿਲੀ ਜਿੱਤ ਹੈ : ਬਾਬਾ ਫੌਜਾ ਸਿੰਘ

Ordered the police to file a case against the guilty managers and employees of SGPC

ਸ੍ਰੀ ਅੰਮ੍ਰਿਤਸਰ ਸਾਹਿਬ - ਸ਼ੋਮਣੀ ਕਮੇਟੀ ਦੇ ਮਾੜੇ ਪ੍ਰਬੰਧ ਕਾਰਨ ਖੁਰਦ-ਬੁਰਦ ਹੋਏ 328 ਪਾਵਨ ਸਰੂਪ ਤੇ ਲੱਖਾਂ ਹੀ ਪਾਵਨ ਅੰਗ ਜੋ ਗਾਇਬ ਹਨ ਦੀ ਇਨਕੁਆਰੀ ਕਰਨ ਤੇ ਮੁਕੱਦਮਾਂ ਦਰਜ਼ ਕਰਨ ਲਈ ਅੰਮ੍ਰਿਤਸਰ ਸਾਹਿਬ ਦੇ ਜੱਜ ਹਰਪ੍ਰੀਤ ਸਿੰਘ ਨੇ  ਐਸ.ਐਚ.ਓ. ਥਾਣਾ ਡਵੀਜ਼ਨ ਨੰਬਰ ਸੀ ਨੂੰ ਪੜਤਾਲ ਕਰਨ ਤੇ ਮੁਕੱਦਮਾਂ ਦਰਜ਼ ਕਰਨ ਦਾ ਨੋਟਿਸ ਦੇ ਦਿੱਤਾ ਹੈ ।

ਇਹ ਕੇਸ ਸਿੱਖ ਸਦਭਾਵਨਾ ਦਲ ਦੇ ਜਨਰਲ ਸਕੱਤਰ ਭਾਈ ਬਲਵਿੰਦਰ ਸਿੰਘ ਪੁੜੈਣ ਵਲੋਂ ਕੀਤਾ 19 ਅਕਤੂਬਰ ਨੂੰ ਪੁਲਿਸ ਨੂਮ ਸਿਕਾਇਤ ਦੇ ਕੇ ਕੀਤਾ ਗਿਆ। ਯਾਦ ਰਹੇ ਕਿ 4 ਨਵੰਬਰ ਤੋਂ ਗੁਰਦੁਆਰਾ ਅਕਾਲ ਬੁੰਗਾ ਸਹਿਬ ( ਸੁਭਾਨਾ) ਤੇ ਸਿੱਖ ਸਦਭਾਵਨਾ ਦਲ ਵਲੋਂ ਵਿਰਾਸਤੀ ਗਲੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਖੇ ਸਾਂਤਮਈ ਮੋਰਚੇ ਦੇ ਰੂਪ ਵਿੱਚ ” ਪੰਥਕ ਹੋਕਾ ” ਦਿੱਤਾ ਜਾ ਰਿਹਾ ਹੈ ਤਾਂ ਕਿ ਪ੍ਰਸ਼ਾਸਨ ਜਾਗੇ ਤੇ ਦੋਸ਼ੀਆਂ ਤੇ ਮੁਕੱਦਮਾਂ ਦਰਜ਼ ਕਰੇ ।ਪਿਛਲੇ ਦਿਨਾਂ ਤੋਂ ਪੰਥਕ ਹੋਕੇ ਵਲੋਂ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰ ਬਾਹਰ ਕੀਰਤਨ ਕਰਕੇ ਹੋਕਾ ਦੇਣ ਦੀ ਮੁਹਿੰਮ ਵੀ ਚੱਲ ਰਹੀ ਹੈ ।

ਇਸ ਮੌਕੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਬਾਬਾ ਫੋਜਾ ਸਿੰਘ ਜੀ ਨੇ ਕਿਹਾ ਕਿ ਇਹ ਇਸ ਪੰਥਕ ਹੋਕੇ ਦੀ ਪਹਿਲੀ ਜਿੱਤ ਹੈ ਤੇ ਸਾਨੂੰ ਉਮੀਦ ਹੈ ਕਿ ਪੁਲਿਸ ਪ੍ਰਸ਼ਾਸਨ ਹੁਣ ਆਪਣੀ ਜ਼ਮੀਰ ਤੋਂ ਕੰਮ ਲੈ ਕੇ ਇਸ ਮੁਕੱਦਮੇ ਨੂੰ ਦਰਜ਼ ਕਰੇਗਾ ਤੇ ਸਿੱਖ ਸੰਗਤਾਂ ਨਾਲ ਜਿੱਥੇ ਇਨਸਾਫ਼ ਦਾ ਮੁੱਢ ਬੱਝੇਗਾ ਉੱਤੇ ਪੁਲਿਸ ਪ੍ਰਸ਼ਾਂਸਨ ਦੀ ਸ਼ਵੀ ਵੀ ਸੁਧਰੇਗੀ।

ਇੱਕ ਸਵਾਲ ਦੇ ਜੁਵਾਬ ’ਚ ਉਨਾਂ ਕਿਹਾ ਕਿ ਮੁਕੱਦਮਾਂ ਦਰਜ਼ ਹੋਣ ਤੱਕ ਪੰਜਾਬ ਸਰਕਾਰ ਦੇ ਮੰਤਰੀਆਂ ਦੇ ਘਰਾਂ ਦੇ ਬਾਹਰ ਕੀਰਤਨ ਰੂਪੀ ਘਿਰਾਓ ਜਾਰੀ ਰਹੇਗਾ ਤੇ ਅਗਲੀਆਂ ਤਰੀਕਾਂ ਕੱਲ ਪ੍ਰੈਸ ਕਾਨਫਰੰਸ ਕਰਕੇ ਦੱਸੀਆਂ ਜਾਣਗੀਆਂ ।ਭਾਈ ਵਡਾਲਾ ਨੇ ਇਸ ਮੌਕੇ ਸੰਗਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ  ਇਨਸ਼ਾਫ ਮਿਲਣ ਤੱਕ ਸਘੰਰਸ਼ ਕਰਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਭਾਈ ਗੁਰਬਿੰਦਰ ਸਿੰਘ ਭਾਗੋਵਾਲ, ਭਾਈ ਬਲਵਿੰਦਰ ਸਿੰਘ ਮਕਬੂਲਪੁਰਾ, ਭਾਈ ਇਕਬਾਲ ਸਿੰਘ , ਢਾਡੀ ਸਾਧੂ ਸਿੰਘ ਧੰਮੂ ਆਦਿ ਜਾਜ਼ਿਰ ਸਨ ।