Ranji Trophy: ਪੰਜਾਬ ਬਨਾਮ ਕਰਨਾਟਕ ਮੈਚ ’ਚ ਚਲਿਆ ਸ਼ੁਭਮਨ ਗਿੱਲ ਦਾ ਬੱਲਾ, 171 ਗੇਂਦਾਂ ’ਚ ਬਣਾਈਆਂ 102 ਦੌੜਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Ranji Trophy: ਕਪਤਾਨ ਨੇ ਦੂਜੀ ਪਾਰੀ ’ਚ 14 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ ਜੜਿਆ ਸੈਂਕੜਾ

Ranji Trophy Shubman Gill News in punjabi

ਬੈਂਗਲੁਰੂ: ਪੰਜਾਬ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (102) ਸ਼ਾਨਦਾਰ ਸੈਂਕੜੇ ਦੇ ਬਾਵਜੂਦ ਰਣਜੀ ਟਰਾਫੀ ਗਰੁੱਪ ਸੀ ਮੈਚ ਦੇ ਤੀਜੇ ਦਿਨ ਸ਼ਨੀਵਾਰ ਨੂੰ ਕਰਨਾਟਕ ਦੇ ਖਿਲਾਫ਼ ਆਪਣੀ ਟੀਮ ਨੂੰ ਪਾਰੀ ਦੀ ਹਾਰ ਤੋਂ ਬਚਾਉਣ ਵਿਚ ਨਾਕਾਮ ਰਹੇ।

ਗਿੱਲ ਨੇ 171 ਗੇਂਦਾਂ ਵਿੱਚ 102 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ ਵਿੱਚ 14 ਚੌਕੇ ਅਤੇ ਤਿੰਨ ਛੱਕੇ ਲਗਾਏ। ਉਸ ਨੇ ਆਪਣਾ ਪਹਿਲਾ ਅਰਧ ਸੈਂਕੜਾ 119 ਗੇਂਦਾਂ ਵਿੱਚ ਬਣਾਇਆ ਅਤੇ ਅਗਲੀਆਂ 50 ਦੌੜਾਂ ਸਿਰਫ਼ 40 ਗੇਂਦਾਂ ਵਿੱਚ ਬਣਾਈਆਂ।

ਪਹਿਲੀ ਪਾਰੀ ਵਿੱਚ 420 ਦੌੜਾਂ ਨਾਲ ਪਛੜ ਰਹੀ ਪੰਜਾਬ ਟੀਮ ਲਈ ਉਹ ਆਊਟ ਹੋਣ ਵਾਲਾ ਅੱਠਵਾਂ ਬੱਲੇਬਾਜ਼ ਸੀ। ਪਹਿਲੀ ਪਾਰੀ 'ਚ ਪੰਜਾਬ ਦੀਆਂ 55 ਦੌੜਾਂ ਦੇ ਜਵਾਬ 'ਚ ਕਰਨਾਟਕ ਨੇ ਆਰ. ਸਮਰਨ (203) ਦੇ ਦੋਹਰੇ ਸੈਂਕੜੇ ਦੀ ਮਦਦ ਨਾਲ 475 ਦੌੜਾਂ ਬਣਾਈਆਂ।