ਸੌਰਭ ਨੇ ਸੋਨ ਤਮਗ਼ਾ ਜਿੱਤ ਕੇ ਉੁਲੰਪਿਕ ਕੋਟਾ ਕੀਤਾ ਹਾਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

16 ਸਾਲਾ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਐਤਵਾਰ ਨੂੰ ਇੱਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਮਗਾ ਹਾਸਲ ਕੀਤਾ........

Saurabh won the gold Medal in ISSF World Cup

ਨਵੀਂ ਦਿੱਲੀ :  16 ਸਾਲਾ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ ਐਤਵਾਰ ਨੂੰ ਇੱਥੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ 'ਚ ਵਿਸ਼ਵ ਰਿਕਾਰਡ ਤੋੜਦੇ ਹੋਏ ਸੋਨ ਤਮਗਾ ਹਾਸਲ ਕੀਤਾ ਅਤੇ ਦੇਸ਼ ਲਈ ਟੋਕੀਓ ਓਲੰਪਿਕ ਦਾ ਤੀਜਾ ਕੋਟਾ ਯਕੀਨੀ ਬਣਾਇਆ। ਸੌਰਭ ਨੇ ਕੌਮਾਂਤਰੀ ਨਿਸ਼ਾਨੇਬਾਜ਼ੀ ਖੇਡ ਮਹਾਸੰਘ ਦੀ ਸੈਸ਼ਨ ਦੀ ਸ਼ੁਰੂਆਤੀ ਪ੍ਰਤੀਯੋਗਿਤਾ ਦੀ ਪੁਰਸ਼ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਚੋਟੀ ਦਾ ਸਥਾਨ ਹਾਸਲ ਕੀਤਾ।

ਏਸ਼ੀਆਈ ਖੇਡਾਂ ਦੇ ਸੋਨ ਤਮਗਾ ਜੇਤੂ ਨੇ 245 ਅੰਕ ਹਾਸਲ ਕੀਤੇ। ਸਰਬੀਆ ਦੇ ਦਾਮੀ ਮਿਕੇਚ 239.3 ਅੰਕ ਦੇ ਸਕੋਰ ਨਾਲ ਪੋਡੀਅਮ 'ਤੇ ਦੂਜੇ ਸਥਾਨ 'ਤੇ ਰਹੇ ਜਦਕਿ ਕਾਂਸੀ ਤਮਗਾ ਚੀਨ ਦੇ ਵੇਈ ਪਾਂਗ ਨੇ ਹਾਸਲ ਕੀਤਾ ਜਿਨ੍ਹਾਂ ਨੇ 215 ਅੰਕ ਦਾ ਸਕੋਰ ਬਣਾਇਆ। ਸੌਰਭ ਨੇ ਅੱਠ ਪੁਰਸ਼ਾਂ ਦੇ ਫਾਈਨਲ 'ਚ ਦਬਦਬਾ ਬਣਾਇਆ ਅਤੇ ਚਾਂਦੀ ਦਾ ਤਮਗਾ ਜੇਤੂ ਤੋਂ 5.7 ਅੰਕ ਅੱਗੇ ਰਹੇ। ਇਸ ਤਰ੍ਹਾਂ ਉਨ੍ਹਾਂ ਨੇ ਅੰਤਿਮ ਸ਼ਾਟ ਤੋਂ ਪਹਿਲਾਂ ਹੀ ਸੋਨ ਤਮਗਾ ਯਕੀਨੀ ਬਣਾ ਲਿਆ।

ਚੰਗੀ ਸ਼ੁਰੂਆਤ ਦੇ ਬਾਵਜੂਦ ਸੌਰਭ ਪਹਿਲੀ ਸੀਰੀਜ਼ ਦੇ ਬਾਅਦ ਸਰਬੀਆਈ ਨਿਸ਼ਾਨੇਬਾਜ਼ ਦੇ ਨਾਲ ਬਰਾਬਰੀ 'ਤੇ ਰਹੇ ਸਨ। ਦੂਜੀ ਸੀਰੀਜ਼ 'ਚ ਵੀ ਇਸ ਚੈਂਪੀਅਨ ਨਿਸ਼ਾਨੇਬਾਜ਼ ਨੇ ਚੰਗੀ ਫਾਰਮ ਜਾਰੀ ਰੱਖੀ ਅਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਮੁਕਾਬਲੇ 'ਚ ਹਿੱਸਾ ਲੈਣ ਵਾਲੇ ਹੋਰ ਭਾਰਤੀ ਅਭਿਸ਼ੇਕ ਵਰਮਾ ਅਤੇ ਰਵਿੰਦਰ ਸਿੰਘ ਫਾਈਨਲ ਦੇ ਲਈ ਕੁਆਲੀਫਾਈ ਨਹੀਂ ਕਰ ਸਕੇ। ਇਨ੍ਹਾਂ ਦੋਹਾਂ ਨੇ ਕੁਆਲੀਫਿਕੇਸ਼ਨ ਰਾਊਂਡ 'ਚ 576 ਦਾ ਸਕੋਰ ਬਣਾਇਆ।