ਲੋਕ ਇਕ ਹਾਰ ਨੂੰ 'ਤਿਲ ਦਾ ਤਾੜ' ਬਣਾਉਂਦੇ ਹਨ ਤਾਂ ਮੈਂ ਕੁੱਝ ਨਹੀਂ ਕਰ ਸਕਦਾ : ਕੋਹਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੈ ਕਿ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਉਨ੍ਹਾਂ ਨੂੰ ਹਰ ਪੱਧਰ 'ਤੇ ਸ਼ਿਕਸਤ ਦਿਤੀ

File Photo

ਵੇਲਿੰਗਟਨ  : ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਇਹ ਮੰਨਣ ਵਿਚ ਕੋਈ ਝਿਜਕ ਨਹੀਂ ਹੈ ਕਿ ਨਿਊਜ਼ੀਲੈਂਡ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਵਿਚ ਉਨ੍ਹਾਂ ਨੂੰ ਹਰ ਪੱਧਰ 'ਤੇ ਸ਼ਿਕਸਤ ਦਿਤੀ ਪਰ ਉਨ੍ਹਾਂ ਨੇ ਕਿਹਾ ਕਿ ਜੇਕਰ ਕੁਝ ਲੋਕ 10 ਵਿਕਟਾਂ ਨਾਲ ਹਾਰ 'ਤੇ 'ਤਿਲ ਦਾ ਤਾੜ' ਬਣਾਉਂਣਾ ਚਾਹੁੰਦੇ ਹਨ ਤਾਂ ਉਹ ਇਸ ਵਿਚ ਕੁਝ ਨਹੀਂ ਕਰ ਸਕਦੇ।

ਕੋਹਲੀ ਨੇ ਮੈਚ ਤੋਂ ਬਾਅਦ ਕਿਹਾ,''ਅਸੀਂ ਜਾਣਦੇ ਹਾਂ ਕਿ ਅਸੀਂ ਚੰਗਾ ਨਹੀਂ ਖੇਡੇ।  ਮੈਨੂੰ ਸਮਝ ਨਹੀਂ ਆਉਂਦਾ ਕਿ ਇਕ ਟੈਸਟ ਮੈਚ ਵਿਚ ਹਾਰ ਨੂੰ ਇਸ ਤਰ੍ਹਾਂ ਕਿਉਂ ਦੇਖਿਆ ਜਾਣਾ ਚਾਹੀਦਾ ਹੈ ਜਿਵੇਂ ਉਨ੍ਹਾਂ ਦੀ ਟੀਮ ਲਈ ਦੁਨੀਆਂ ਹੀ ਮੁੱਕ ਗਈ।'' ਉਨ੍ਹਾਂ ਕਿਹਾ,''ਕੁਝ ਲੋਕਾਂ ਲਈ ਇਹ ਦੁਨੀਆਂ ਦਾ ਅੰਤ ਹੋ ਸਕਦਾ ਹੈ ਪਰ ਅਜਿਹਾ ਨਹੀਂ ਹੈ।

ਸਾਡੇ ਲਈ ਇਹ ਕ੍ਰਿਕਟ ਦਾ ਇਕ ਮੈਚ ਸੀ ਜਿਸ ਵਿਚ ਅਸੀਂ ਹਾਰ ਗਏ। ਅਸੀਂ ਇਸ ਤੋਂ ਅੱਗੇ ਵਧਣਾ ਹੈ ਅਤੇ ਸਿਰ ਉੱਚਾ ਰੱਖਣਾ ਹੈ।'' ਉਨ੍ਹਾਂ ਕਿਹਾ ਕਿ ਟੈਸਟ ਕ੍ਰਿਕਟ ਵਿਚ ਲਗਾਤਾਰ ਜਿੱਤ ਦਰਜ ਕਰਨ ਵਾਲੀ ਟੀਮ ਇਕ ਹਾਰ ਨਾਲ ਰਾਤੋ-ਰਾਤ ਬੁਰੀ ਨਹੀਂ ਹੋ ਜਾਂਦੀ। ਕੁਝ ਲੋਕਾਂ ਨੇ ਜੇ ਇਸ ਨੂੰ 'ਤਿਲ ਦਾ ਤਾੜ' ਬਨਾਉਣਾ ਹੈ ਤਾਂ ਮੈਂ ਕੁਝ ਨਹੀਂ ਕਰ ਸਕਦਾ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।