ਆਇਰਲੈਂਡ ਨੂੰ ਹਰਾ ਕੇ ਅਫ਼ਗ਼ਾਨਿਸਤਾਨ ਨੇ ਕਟਵਾਇਆ ਵਿਸ਼ਵ ਕੱਪ ਲਈ ਟਿਕਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਫ਼ਗ਼ਾਨਿਸਤਾਨ ਨੇ ਕਟਵਾਇਆ ਵਿਸ਼ਵ ਕੱਪ ਲਈ ਟਿਕਟ

Afghanistan Team

ਬੀਤੇ ਦਿਨ ਵਿਸ਼ਵ ਕੱਪ ਦੇ ਕੁਆਲੀਫ਼ਾਈ ਲਈ ਖੇਡੇ ਗਏ ਆਇਰਲੈਂਡ ਤੇ ਅਫ਼ਗਾਨਿਸਤਾਨ ਵਿਚਕਾਰ ਮੈਚ ਵਿਚ ਅਫ਼ਗ਼ਾਨਿਸਤਾਨ ਨੇ ਜਿੱਤ ਦਰਜ ਕਰ ਕੇ ਵਿਸ਼ਵ ਕੱਪ ਲਈ ਕੁਆਲੀਫ਼ਾਈ ਕਰ ਲਿਆ ਹੈ। ਫ਼ਿਰਕੀ ਗੇਂਦਬਾਜ਼ ਰਾਸ਼ਿਦ ਖਾਨ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਅਫ਼ਗ਼ਾਨਿਸਤਾਨ ਨੇ ਪੰਜ ਵਿਕਟਾਂ ਨਾਲ ਜਿੱਤ ਦਰਜ ਕਰ ਲਈ। ਨੌਜਵਾਨ ਲੈੱਗ ਸਪਿਨਰ ਰਾਸ਼ਿਦ ਖਾਨ (40 ਦੌੜਾਂ 'ਤੇ 3 ਵਿਕਟਾਂ) ਦੀ ਇਕ ਹੋਰ ਸ਼ਾਨਦਾਰ ਗੇਂਦਬਾਜ਼ੀ ਤੇ ਓਪਨਰ ਮੁਹੰਮਦ ਸ਼ਹਿਜ਼ਾਦ (54) ਦੇ ਅਰਧ ਸੈਂਕੜੇ ਨਾਲ ਅਫ਼ਗ਼ਾਨਿਸਤਾਨ ਨੇ ਆਈ. ਸੀ. ਸੀ. ਕੁਆਲੀਫ਼ਾਇਰਸ ਦੇ 'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਆਇਰਲੈਂਡ ਨੂੰ ਸ਼ੁਕਰਵਾਰ 5 ਵਿਕਟਾਂ ਨਾਲ ਹਰਾ ਕੇ 2019 ਵਿਚ ਹੋਣ ਵਾਲੇ ਵਿਸ਼ਵ ਕੱਪ ਦੀ ਟਿਕਟ ਹਾਸਲ ਕਰ ਲਈ।

ਅਫ਼ਗ਼ਾਨਿਸਤਾਨ ਨੇ ਆਇਰਲੈਂਡ ਨੂੰ 50 ਓਵਰਾਂ ਵਿਚ 7 ਵਿਕਟਾਂ 'ਤੇ 209 ਦੌੜਾਂ 'ਤੇ ਰੋਕਣ ਤੋਂ ਬਾਅਦ 49.1 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ  213 ਦੌੜਾਂ ਬਣਾਉਣ ਦੇ ਨਾਲ-ਨਾਲ ਵਿਸ਼ਵ ਕੱਪ ਲਈ ਵੀ ਕੁਆਲੀਫ਼ਾਈ ਕਰ ਲਿਆ। ਇਸ ਟੂਰਨਾਮੈਂਟ ਨਾਲ ਦੋ ਟੀਮਾਂ ਨੂੰ ਜਗ੍ਹਾ ਮਿਲਣੀ ਸੀ। ਦੋ ਵਾਰ ਦੇ ਸਾਬਕਾ ਚੈਂਪੀਅਨ ਵੈਸਟਇੰਡੀਜ਼ ਨੇ ਸੱਭ ਤੋਂ ਪਹਿਲਾਂ ਟਿਕਟ ਹਾਸਲ ਕੀਤੀ ਤੇ ਹੁਣ ਅਫ਼ਗ਼ਾਨਿਸਤਾਨ ਵੀ ਵਿਸ਼ਵ ਕੱਪ 'ਚ ਪਹੁੰਚਣ ਵਾਲੀ 10ਵੀਂ ਟੀਮ ਬਣ ਗਈ।   (ਏਜੰਸੀ)