ਆਸਟ੍ਰੇਲੀਆਈ ਕ੍ਰਿਕਟ ਦੇ ਕਾਲੇ ਦਿਨ ਸ਼ੁਰੂ, ਜੁਝਾਰੂਪਣ ਛੱਡ ਕੇ ਖਿਡਾਰੀ ਬੇਈਮਾਨੀ 'ਤੇ ਉਤਰੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਦੇ ਖਿਡਾਰੀ ਕੈਮਰੂਨ ਬੈਨਕਰਾਫਟ 'ਤੇ ਸਾਉਥ ਅਫ਼ਰੀਕਾ ਦੇ ਵਿਰੁਧ ਖੇਡੇ ਜਾ ਰਹੇ ਤੀਜਾ ਟੈਸਟ ਵਿਚ ਬਾਲ ਟੈਂਪਰਿੰਗ ਦੇ ਇਲਜ਼ਾਮ ਲਗੇ...

bancroft

ਨਿਊਲੈਂਡਸ : ਆਸਟ੍ਰੇਲੀਆ ਦੇ ਖਿਡਾਰੀ ਕੈਮਰੂਨ ਬੈਨਕਰਾਫਟ 'ਤੇ ਸਾਉਥ ਅਫ਼ਰੀਕਾ ਦੇ ਵਿਰੁਧ ਖੇਡੇ ਜਾ ਰਹੇ ਤੀਜਾ ਟੈਸਟ ਵਿਚ ਬਾਲ ਟੈਂਪਰਿੰਗ ਦੇ ਇਲਜ਼ਾਮ ਲਗੇ ਹਨ। ਇਸ ਮਾਮਲੇ ਵਿਚ ਇਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿਚ ਉਹ ਇਕ ਪੀਲੇ ਰੰਗ ਦੇ ਟੇਪ ਨਾਲ ਬਾਲ ਨੂੰ ਘਸਾਉਦੇ ਵਿਖਾਈ ਦੇ ਰਹੇ ਹਨ। ਘਟਨਾ ਦਾ ਖ਼ੁਲਾਸਾ ਹੋਣ ਤੋਂ ਬਾਅਦ ਬੈਨਕਰਾਫਟ ਨੇ ਦੋਸ਼ਾਂ ਨੂੰ ਕਬੂਲ ਵੀ ਲਿਆ ਹੈ। ਹਾਲਾਂਕਿ ਟੀਮ ਦੇ ਕਪਤਾਨ ਸਟੀਵ ਸਮਿਥ ਨੇ ਸਾਥੀ ਖਿਡਾਰੀ ਦਾ ਬਚਾਅ ਕਰਦੇ ਹੋਏ ਕਿਹਾ ਕਿ ਛੇੜਛਾੜ ਦੀ ਪਲਾਨਿੰਗ ਵਿਚ ਟੀਮ  ਦੇ ਕੁੱਝ ਸੀਨੀਅਰ ਖਿਡਾਰੀ ਵੀ ਸ਼ਾਮਲ ਸਨ। 


ਕਿਸ ਨੇ ਕੀਤੀ ਟੈਂਪਰਿੰਗ? 
 ਆਸਟ੍ਰੇਲੀਆ ਦੇ ਕਪਤਾਨ ਸਮਿਥ ਦੇ ਮੁਤਾਬਕ, ਬਾਲ ਟੈਂਪਰਿੰਗ ਨੂੰ ਅੰਜ਼ਾਮ ਦੇਣ ਲਈ ਟੀਮ ਦੇ ਓਪਨਿੰਗ ਬੱਲੇਬਾਜ ਕੈਮਰੂਨ ਬੇਨਕਰਾਫਟ ਨੂੰ ਚੁਣਿਆ ਗਿਆ। ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੇ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਟੀਮ ਵਿਚ ਚਰਚਾ ਵੀ ਚੱਲ ਰਹੀ ਸੀ। ਬੈਨਕਰਾਫਟ ਨੇ ਬਾਲ ਟੈਂਪਰਿੰਗ ਦੇ ਆਰੋਪਾਂ ਨੂੰ ਕਬੂਲਦੇ ਹੋਏ ਕਿਹਾ ਕਿ ਉਹ ਗ਼ਲਤ ਸਮੇਂ 'ਤੇ ਗ਼ਲਤ ਜਗ੍ਹਾ ਮੌਜੂਦ ਸਨ। ਹਾਲਾਂਕਿ ਉਨ੍ਹਾਂ ਨੇ ਅਜਿਹਾ ਕਰਨ ਦੇ ਪਿਛੇ ਕਿਸੇ ਵੀ ਤਰ੍ਹਾਂ ਦੇ ਦਬਾਅ ਦੀ ਗੱਲ ਤੋਂ ਇਨਕਾਰ ਕੀਤਾ ਹੈ।


ਮਾਮਲੇ 'ਤੇ ਸਮਿਥ ਨੇ ਕੀ ਕਿਹਾ? 
 ਦਿਨ ਦਾ ਖੇਡ ਖ਼ਤਮ ਹੋਣ ਤੋਂ ਬਾਅਦ ਆਸਟ੍ਰੇਲੀਆ ਨੇ ਐਲਾਨ ਕੀਤਾ ਕਿ ਉਨ੍ਹਾਂ ਦਾ ਕੋਈ ਵੀ ਖਿਡਾਰੀ ਆਮ ਇੰਟਰਵਿਊ ਵਿਚ ਹਿੱਸਾ ਨਹੀਂ ਲਵੇਗਾ, ਸਗੋਂ ਟੀਮ ਸਿਰਫ਼ ਇਕ ਨਿਊਜ ਕਾਨਫਰੰਸ ਹੀ ਕਰੇਗੀ। ਕਾਨਫਰੰਸ ਦੇ ਦੌਰਾਨ ਸਮਿਥ ਅਤੇ ਬੈਨਕਰਾਫਟ ਤੋਂ ਟੈਂਪਰਿੰਗ ਨੂੰ ਲੈ ਕੇ ਕਈ ਸਵਾਲ ਕੀਤੇ ਗਏ। ਦੋਹਾਂ ਨੇ ਆਰੋਪਾਂ ਨੂੰ ਕਬੂਲ ਵੀ ਲਿਆ। ਸਮਿਥ ਨੇ ਕਿਹਾ ਕਿ ਟੀਮ ਦੇ ਖਿਡਾਰੀ ਅਜਿਹੀ ਕੋਸ਼ਿਸ਼ ਕਰ ਕੇ ਕੁੱਝ ਵਾਧਾ ਹਾਸਲ ਕਰਨਾ ਚਾਹੁੰਦੇ ਸਨ, ਕਿਉਂਕਿ ਸਾਨੂੰ ਇਹ ਮੁਕਾਬਲਾ ਕਾਫ਼ੀ ਅਹਿਮ ਲਗਿਆ ਸੀ।