ਭਾਰਤ ਦੀ ਭੂਮਿਕਾ ਨੇ ਇਟਲੀ 'ਚ ਜਿੱਤਿਆ ਮਿਸ ਵਰਲਡ ਬਾਡੀ ਬਿਲਡਿੰਗ ਦਾ ਖਿ਼ਤਾਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੀ ਇਕ ਹੋਰ ਬੇਟੀ ਨੇ ਸੰਸਾਰਕ ਦਾ ਇਕ ਖਿ਼ਤਾਬ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਦੇਹਰਾਦੂਨ ਦੀ ਰਹਿਣ ਵਾਲੀ 21 ਸਾਲ ਦੀ ਭੂਮਿਕਾ ਸ਼ਰਮਾ ਨੇ ਇਟਲੀ 'ਚ ਹੋਈ

Bhoomika win World Body Building Award

ਰੋਮ : ਭਾਰਤ ਦੀ ਇਕ ਹੋਰ ਬੇਟੀ ਨੇ ਸੰਸਾਰਕ ਦਾ ਇਕ ਖਿ਼ਤਾਬ ਜਿੱਤ ਕੇ ਦੇਸ਼ ਦਾ ਨਾਂ ਉੱਚਾ ਕੀਤਾ ਹੈ। ਦੇਹਰਾਦੂਨ ਦੀ ਰਹਿਣ ਵਾਲੀ 21 ਸਾਲ ਦੀ ਭੂਮਿਕਾ ਸ਼ਰਮਾ ਨੇ ਇਟਲੀ 'ਚ ਹੋਈ ਮਿਸ ਵਰਲਡ ਬਾਡੀ ਦਾ ਖਿ਼ਤਾਬ ਆਪਣੇ ਨਾਂ ਕੀਤਾ। ਹੁਣ ਭੂਮਿਕਾ ਦੀਆਂ ਨਜ਼ਰਾਂ ਅੱਗੇ ਕੁਝ ਮਹੀਨਿਆਂ ਬਾਅਦ ਹੋਣ ਵਾਲੇ ਮਿਸ ਯੂਨੀਵਰਸ ਮੁਕਾਬਲੇ 'ਤੇ ਟਿਕੀਆਂ ਹੋਈਆਂ ਹਨ। 

ਇਸ ਵੱਕਾਰੀ ਖਿ਼ਤਾਬ ਨੂੰ ਜਿੱਤਣ ਤੋਂ ਬਾਅਦ ਭੂਮਿਕਾ ਨੇ ਉਸ ਰੂੜੀਵਾਦੀ ਵਿਚਾਰਧਾਰਾ ਦੀ ਸੋਚ ਨੂੰ ਲਗਾਮ ਲਗਾਈ ਹੈ ਜੋ ਭਾਰਤ 'ਚ ਔਰਤਾਂ ਨੂੰ ਅਜਿਹੇ ਖੇਤਰਾਂ 'ਚ ਕੁਝ ਨਵਾਂ ਕਰਨ ਤੋਂ ਰੋਕਦੇ ਹਨ। ਜਿਸ 'ਚ ਸਰੀਰਕ ਤਾਕਤ ਦੀ ਲੋੜ ਹੁੰਦੀ ਹੈ। ਭੂਮਿਕਾ ਦੀ ਮਾਂ ਹੰਸਾ ਮਨਰਾਲ ਸ਼ਰਮਾ ਇਕ ਵੇਟ ਲਿਫ਼ਟਿੰਗ ਕੋਚ ਹੈ ਅਤੇ ਉਸਨੇ ਹੀ ਭੂਮਿਕਾ ਨੂੰ ਇਸ ਰਸਤੇ 'ਤੇ ਤੁਰਨ ਲਈ ਪ੍ਰੇਰਿਆ ਸੀ।

ਜ਼ਿਕਰਯੋਗ ਹੈ ਕਿ ਇਸ ਵਿਸ਼ਵ ਪੱਧਰੀ ਮੁਕਾਬਲੇ 'ਚ 50 ਪ੍ਰਤੀਭਾਗੀਆਂ ਨੇ ਹਿੱਸਾ ਲਿਆ ਸੀ। ਭੂਮਿਕਾ ਨੇ ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਬਾਡੀ ਪੋਜ਼ਿੰਗ, ਇੰਡੀਵੀਜੁਅਲ ਪੋਜਿੰਗ ਤੇ ਫਾਲ ਕੈਟੇਗਰੀ ਲਈ ਸਭ ਤੋਂ ਜ਼ਿਆਦਾ ਅੰਕ ਹਾਸਲ ਕਰਕੇ ਇਹ ਵਿਸ਼ਵ ਪੱਧਰੀ ਖਿ਼ਤਾਬ ਆਪਣੇ ਨਾਂ ਕਰ ਲਿਆ ਹੈ।

ਸਾਡੇ ਦੇਸ਼ 'ਚ ਔਰਤਾਂ ਨੂੰ ਅਜੇ ਵੀ ਦਫਤਰਾਂ 'ਚ ਇਸ ਕਰਕੇ ਕੰਮ ਕਰਨ ਤੋਂ ਰੋਕਿਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੂੰ ਮਰਦਾਂ ਮੁਕਾਬਲੇ ਘੱਟ ਸਮਝਿਆ ਜਾਂਦਾ ਹੈ ਪਰ ਸਾਨੂੰ ਇਸ ਪੁਰਾਣੀ ਸੋਚ ਨੂੰ ਛੱਡ ਕੇ ਸਾਡੇ ਦੇਸ਼ ਦੀਆਂ ਔਰਤਾਂ ਨੂੰ ਵੱਖ ਵੱਖ ਖੇਤਰਾਂ ਵਿਚ ਆਪਣੀ ਕਾਬਲੀਅਤ ਦਿਖਾਉਣ ਦਾ ਮੌਕਾ ਦੇਣ ਲਈ ਅੱਗੇ ਲਿਆਉਣਾ ਚਾਹੀਦਾ ਹੈ।