Women's World Cup : ਭਾਰਤੀ ਟੀਮ ਲਈ ਮੈਚ ਜਿੱਤਣਾ ਜ਼ਰੂਰੀ, ਸੈਮੀਫਾਈਨਲ ਦੀ ਦੌੜ ਵਿਚ ਹਨ ਦੋ ਟੀਮਾਂ 

ਏਜੰਸੀ

ਖ਼ਬਰਾਂ, ਖੇਡਾਂ

27 ਮਾਰਚ ਨੂੰ ਦੱਖਣੀ ਅਫਰੀਕਾ ਨਾਲ ਹੋਵੇਗਾ ਭਾਰਤੀ ਟੀਮ ਦਾ ਟਾਕਰਾ 

Women's World Cup

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਇਸ ਸਮੇਂ ਵਿਸ਼ਵ ਕੱਪ ਅੰਕ ਸੂਚੀ ਵਿੱਚ 5ਵੇਂ ਸਥਾਨ 'ਤੇ ਹੈ। 8 ਟੀਮਾਂ ਦੇ ਇਸ ਟੂਰਨਾਮੈਂਟ 'ਚ ਸਿਰਫ 4 ਟੀਮਾਂ ਹੀ ਸੈਮੀਫਾਈਨਲ 'ਚ ਜਗ੍ਹਾ ਬਣਾ ਸਕਣਗੀਆਂ। ਅਜਿਹੇ 'ਚ ਮਿਤਾਲੀ ਰਾਜ ਦੀ ਅਗਵਾਈ ਵਾਲੀ ਟੀਮ ਲਈ ਫਾਈਨਲ ਲੀਗ ਜਿੱਤਣਾ ਬਹੁਤ ਜ਼ਰੂਰੀ ਹੈ।

ਫਾਈਨਲ ਮੈਚ ਵਿੱਚ ਟੀਮ ਦਾ ਸਾਹਮਣਾ 27 ਮਾਰਚ ਨੂੰ ਦੱਖਣੀ ਅਫਰੀਕਾ (ਭਾਰਤ ਮਹਿਲਾ ਬਨਾਮ ਦੱਖਣੀ ਅਫਰੀਕਾ ਮਹਿਲਾ) ਨਾਲ ਹੋਵੇਗਾ। ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਨੇ ਪਹਿਲਾਂ ਹੀ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਅਜਿਹੇ 'ਚ ਸਿਰਫ 2 ਸਥਾਨ ਬਚੇ ਹਨ ਅਤੇ 3 ਟੀਮਾਂ ਦੌੜ 'ਚ ਹਨ। ਤੁਹਾਨੂੰ ਦੱਸ ਦੇਈਏ ਕਿ ਟੀਮ ਇੰਡੀਆ ਲਈ ਮੈਚ ਜਿੱਤਣਾ ਜ਼ਰੂਰੀ ਹੈ, ਪਰ ਉਹ ਵੱਡੀ ਜਿੱਤ ਨਹੀਂ ਚਾਹੁੰਦੀ।

ਵਿਸ਼ਵ ਕੱਪ (Women's World Cup 2022) ਦੀ ਅੰਕ ਸੂਚੀ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ ਨੇ ਹੁਣ ਤੱਕ ਖੇਡੇ ਗਏ ਆਪਣੇ ਸਾਰੇ 6 ਮੈਚ ਜਿੱਤੇ ਹਨ। ਉਹ 12 ਅੰਕਾਂ ਨਾਲ ਸਿਖਰ 'ਤੇ ਹੈ। ਦੱਖਣੀ ਅਫਰੀਕਾ ਦੇ 6 ਮੈਚਾਂ ਵਿੱਚ 9 ਅੰਕ ਹਨ। ਟੀਮ ਦੂਜੇ ਸਥਾਨ 'ਤੇ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੀ ਟੀਮ ਆਪਣੇ ਸਾਰੇ 7 ਮੈਚ ਖੇਡ ਚੁੱਕੀ ਹੈ। ਉਨ੍ਹਾਂ ਵਲੋਂ 3 'ਚ  ਜਿੱਤ ਦਰਜ ਕੀਤੀ ਗਈ ਹੈ ਜਦਕਿ 3 'ਚ ਹਾਰ ਦਾ ਸਸਹਮਨਾ ਕਰਨਾ ਪਿਆ ਹੈ। ਮੀਂਹ ਕਾਰਨ ਇਕ ਮੈਚ ਨਹੀਂ ਖੇਡਿਆ ਜਾ ਸਕਿਆ। ਉਹ 7 ਅੰਕਾਂ ਨਾਲ ਤੀਜੇ ਨੰਬਰ 'ਤੇ ਹੈ।

ਭਾਰਤ ਅਤੇ ਇੰਗਲੈਂਡ ਦੋਵੇਂ ਹੁਣ ਤੱਕ 6-6 ਮੈਚ ਖੇਡ ਚੁੱਕੇ ਹਨ। ਦੋਵਾਂ ਨੇ 3-3 ਮੈਚ ਜਿੱਤੇ ਹਨ ਅਤੇ 3 'ਚ ਹਾਰੇ ਹਨ। ਦੋਵਾਂ ਦੇ ਵੀ 6-6 ਅੰਕ ਹਨ। ਪਰ ਬਿਹਤਰ ਰਨ ਰੇਟ ਔਸਤ ਕਾਰਨ ਇੰਗਲੈਂਡ ਦੀ ਟੀਮ ਚੌਥੇ ਨੰਬਰ 'ਤੇ ਅਤੇ ਭਾਰਤੀ ਟੀਮ ਪੰਜਵੇਂ ਨੰਬਰ 'ਤੇ ਹੈ।

ਇੰਗਲੈਂਡ ਦਾ ਆਖ਼ਰੀ ਮੈਚ 27 ਮਈ ਨੂੰ ਬੰਗਲਾਦੇਸ਼ ਨਾਲ ਹੋਵੇਗਾ ਜਦਕਿ ਭਾਰਤੀ ਟੀਮ ਉਸੇ ਦਿਨ ਦੱਖਣੀ ਅਫ਼ਰੀਕਾ ਨਾਲ ਭਿੜੇਗੀ। ਜੇਕਰ ਦੋਵੇਂ ਟੀਮਾਂ ਆਪੋ-ਆਪਣੇ ਮੈਚ ਜਿੱਤ ਜਾਂਦੀਆਂ ਹਨ ਤਾਂ ਦੋਵੇਂ ਸੈਮੀਫਾਈਨਲ 'ਚ ਪਹੁੰਚ ਜਾਣਗੀਆਂ ਅਤੇ ਵੈਸਟਇੰਡੀਜ਼ ਦੀ ਟੀਮ ਨਾਕਆਊਟ ਦੌਰ 'ਚੋਂ ਬਾਹਰ ਹੋ ਜਾਵੇਗੀ।

ਹੁਣ ਤੱਕ ਦੇ ਮੈਚਾਂ ਵਿਚ ਇਸ ਤਰ੍ਹਾਂ ਰਹੀ ਭਾਰਤ ਦੀ ਕਾਰਗੁਜ਼ਾਰੀ 

6 ਮਾਰਚ : ਪਾਕਿਸਤਾਨ ਨੂੰ 107 ਦੌੜਾਂ ਨਾਲ ਹਰਾਇਆ
10 ਮਾਰਚ: ਨਿਊਜ਼ੀਲੈਂਡ ਤੋਂ 62 ਦੌੜਾਂ ਨਾਲ ਹਾਰ ਗਈ
12 ਮਾਰਚ: ਵੈਸਟਇੰਡੀਜ਼ ਨੂੰ 155 ਦੌੜਾਂ ਨਾਲ ਹਰਾਇਆ
16 ਮਾਰਚ: ਇੰਗਲੈਂਡ ਤੋਂ 4 ਵਿਕਟਾਂ ਨਾਲ ਹਾਰ ਗਈ
19 ਮਾਰਚ: ਆਸਟ੍ਰੇਲੀਆ ਤੋਂ 6 ਵਿਕਟਾਂ ਨਾਲ ਹਾਰ ਗਈ
22 ਮਾਰਚ: ਬੰਗਲਾਦੇਸ਼ ਨੂੰ 110 ਦੌੜਾਂ ਨਾਲ ਹਰਾਇਆ