IPL 2024 Schedule: IPL ਦਾ ਬਾਕੀ ਸ਼ਡਿਊਲ ਵੀ ਜਾਰੀ, ਭਾਰਤ ਵਿਚ ਹੀ ਹੋਣਗੇ ਸਾਰੇ ਮੈਚ 

ਏਜੰਸੀ

ਖ਼ਬਰਾਂ, ਖੇਡਾਂ

ਇਸ ਦਿਨ ਚੇਨਈ 'ਚ ਹੋਵੇਗਾ ਫਾਈਨਲ, ਦੇਖੋ ਪੂਰਾ ਸ਼ਡਿਊਲ 

IPL 2024 Schedule: BCCI Announced Full Schedule, Check Details Here

IPL 2024 Schedule:  ਨਵੀਂ ਦਿੱਲੀ - ਆਈਪੀਐਲ 2024 ਦੇ ਬਾਕੀ ਬਚੇ ਸ਼ਡਿਊਲ ਦਾ ਐਲਾਨ ਵੀ ਹੋ ਚੁੱਕਿਆ ਹੈ। ਬੀਸੀਸੀਆਈ ਵੱਲੋਂ ਐਲਾਨੇ ਸ਼ਡਿਊਲ ਮੁਤਾਬਕ ਇਸ ਸਾਲ ਆਈਪੀਐਲ ਦੇ ਸਾਰੇ ਮੈਚ ਭਾਰਤ ਵਿਚ ਹੀ ਹੋਣਗੇ। ਕੁਝ ਸਮੇਂ ਤੋਂ ਚਰਚਾ ਸੀ ਕਿ ਆਈਪੀਐਲ 2024 ਦੇ ਕੁਝ ਮੈਚ ਆਮ ਚੋਣਾਂ ਕਾਰਨ ਭਾਰਤ ਤੋਂ ਬਾਹਰ ਹੋਣਗੇ, ਪਰ ਹੁਣ ਅਫਵਾਹਾਂ 'ਤੇ ਵਿਰਾਮ ਲੱਗ ਗਿਆ ਹੈ।

IPL 2024 ਦੇ ਨਾਕਆਊਟ ਮੈਚ ਅਹਿਮਦਾਬਾਦ ਅਤੇ ਚੇਨਈ ਵਿਚ ਖੇਡੇ ਜਾਣਗੇ। IPL 2024 ਦਾ ਪਹਿਲਾ ਕੁਆਲੀਫਾਇਰ ਅਤੇ ਐਲੀਮੀਨੇਟਰ ਮੈਚ 21 ਅਤੇ 22 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ, ਜਦੋਂ ਕਿ ਲੀਗ ਦਾ ਦੂਜਾ ਕੁਆਲੀਫਾਇਰ ਅਤੇ ਫਾਈਨਲ ਮੈਚ ਕ੍ਰਮਵਾਰ 24 ਅਤੇ 26 ਮਈ ਨੂੰ ਚੇਨਈ ਦੇ ਚੇਪੌਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। 

ਚੇਨਈ ਸੁਪਰ ਕਿੰਗਜ਼ ਅਤੇ ਗੁਜਰਾਤ ਟਾਈਟਨਜ਼ ਦੇ ਪਿਛਲੇ ਸਾਲ ਫਾਈਨਲਿਸਟ ਹੋਣ ਕਾਰਨ ਇਹ ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਦੋਵਾਂ ਟੀਮਾਂ ਦੇ ਘਰੇਲੂ ਮੈਦਾਨ ਪਲੇਆਫ ਲਈ ਚੁਣੇ ਜਾਣਗੇ ਅਤੇ ਇਸ ਲਈ ਨਾਕਆਊਟ ਮੈਚਾਂ ਲਈ ਅਹਿਮਦਾਬਾਦ ਅਤੇ ਚੇਨਈ ਦੀ ਚੋਣ ਉਮੀਦ ਮੁਤਾਬਕ ਚੱਲ ਰਹੀ ਹੈ। ਇਸ ਸੀਜ਼ਨ ਦਾ ਫਾਈਨਲ ਮੈਚ IPL 2023 ਦੀ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੇ ਘਰੇਲੂ ਮੈਦਾਨ 'ਤੇ ਖੇਡਿਆ ਜਾਵੇਗਾ। ਚੇਪੌਕ ਨੇ ਇਸ ਸੀਜ਼ਨ ਦੇ ਸ਼ੁਰੂਆਤੀ ਮੈਚ ਦੀ ਮੇਜ਼ਬਾਨੀ ਕੀਤੀ।

ਭਾਰਤ ਵਿਚ ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਕਾਰਨ, ਬੀਸੀਸੀਆਈ ਨੇ ਪਹਿਲਾਂ ਸਿਰਫ 17 ਦਿਨਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਇਸ ਦੌਰਾਨ 7 ਅਪ੍ਰੈਲ ਤੱਕ ਲੀਗ ਦੇ ਕੁੱਲ 21 ਮੈਚ ਖੇਡੇ ਜਾਣੇ ਹਨ। ਬੋਰਡ ਦੁਆਰਾ ਐਲਾਨਿਆ ਗਿਆ ਬਾਕੀ ਸਮਾਂ 8 ਅਪ੍ਰੈਲ ਤੋਂ ਹੈ, ਜਿਸ ਦਾ ਮਤਲਬ ਹੈ ਕਿ ਇੱਕ ਦਿਨ ਦਾ ਵੀ ਅੰਤਰ ਨਹੀਂ ਹੈ। ਪਹਿਲੇ ਪੜਾਅ ਦੀ ਤਰ੍ਹਾਂ ਦੂਜੇ ਪੜਾਅ ਦਾ ਪਹਿਲਾ ਮੈਚ ਚੇਨਈ ਸੁਪਰ ਕਿੰਗਜ਼ ਖੇਡ ਰਿਹਾ ਹੈ। ਚੇਨਈ ਸੁਪਰ ਕਿੰਗਜ਼ 8 ਅਪ੍ਰੈਲ ਨੂੰ ਚੇਪੌਕ 'ਚ ਕੋਲਕਾਤਾ ਨਾਈਟ ਰਾਈਡਰਜ਼ ਨਾਲ ਭਿੜੇਗੀ।