ਆਈ.ਐਸ.ਐਸ.ਐਫ਼ ਵਿਸ਼ਵ ਕੱਪ ਰਿਜ਼ਵੀ ਵਲੋਂ ਜਿੱਤੇ ਚਾਂਦੀ ਦੇ ਤਮਗ਼ੇ ਨਾਲ ਖੁਲ੍ਹਿਆ 'ਚ ਭਾਰਤ ਦਾ ਖਾਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਉਨ੍ਹਾਂ ਨੇ ਸਖ਼ਤ ਮੁਕਾਬਲੇ ਵਿਚ 239.8 ਅੰਕ ਨਾਲ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ ।

Rizvi

ਸ਼ਹਿਜ਼ਾਰ ਰਿਜ਼ਵੀ ਨੇ 10 ਮੀਟਰ ਏਅਰ ਪਿਸਟਲ ਵਿਚ ਚਾਂਦੀ ਦੇ ਤਮਗ਼ੇ ਦੇ ਨਾਲ ਇਥੇ ਚਲ ਰਹੇ ਆਈ.ਐਸ.ਐਸ.ਐਫ਼ ਵਿਸ਼ਵ ਕੱਪ ਵਿਚ ਭਾਰਤ ਲਈ ਪਹਿਲਾ ਤਮਗ਼ਾ ਜਿਤਿਆ। ਮਾਰਚ ਵਿਚ ਮੈਕਸੀਕੋ ਵਿਚ ਹੋਏ ਆਈ.ਐਸ.ਐਸ.ਐਫ਼. ਵਿਸ਼ਵ ਕੱਪ ਵਿਚ ਪਹਿਲੀ ਵਾਰ ਹਿੱਸਾ ਲੈਂਦਿਆਂ ਸੋਨ ਤਮਗ²ਾ ਜਿੱਤਣ ਵਾਲੇ ਰਿਜ਼ਵੀ ਇਸ ਵਾਰ ਸਿਰਫ਼ 0.2 ਅੰਕ ਨਾਲ ਸੋਨੇ ਦਾ ਤਮਗ਼ਾ ਜਿੱਤਣ ਤੋਂ ਖੁੰਝੇ ਗਏ। ਉਨ੍ਹਾਂ ਨੇ ਸਖ਼ਤ ਮੁਕਾਬਲੇ ਵਿਚ 239.8 ਅੰਕ ਨਾਲ ਚਾਂਦੀ ਦਾ ਤਮਗ਼ਾ ਅਪਣੇ ਨਾਮ ਕੀਤਾ ।
ਰੂਸ ਦੇ ਆਰਤੇਮ ਚੇਰਨੋਸੋਵ ਨੇ 240 ਅੰਕ ਦੇ ਨਾਲ ਸੋਨ ਤਮਗ਼ਾ ਜਿੱਤਿਆ।

ਕਾਂਸੀ ਦਾ ਤਮਗ਼ਾ ਬੁਲਗਾਰੀਆ ਦੇ ਸਮੁਈਲ ਦੋਨਕੋਵ ਨੇ ਜਿੱਤਿਆ ਜਿਨ੍ਹਾਂ ਨੇ 217.1 ਅੰਕ ਹਾਸਲ ਕੀਤੇ। ਪਹਿਲੇ ਦੋ ਦਿਨ ਭਾਰਤੀ ਨਿਸ਼ਾਨੇਬਾਜ਼ ਕੋਈ ਤਮਗ਼ਾ ਨਹੀਂ ਜਿੱਤ ਸਕੇ ਸਨ ਜਿਸ ਤੋਂ ਬਾਅਦ ਅੱਜ ਭਾਰਤ ਨੂੰ ਤਮਗ਼ਾ ਦਿਵਾਉਣ ਦਾ ਦਾਰੋਮਦਾਰ ਰਿਜ਼ਵੀ ਦੇ ਇਲਾਵਾ ਰਾਸ਼ਟਰਮੰਡਲ ਖੇਡਾਂ ਦੇ ਤਮਗਾ ਜੇਤੂ ਜੀਤੂ ਰਾਏ ਅਤੇ ਓਮ ਪ੍ਰਕਾਸ਼ ਮਿਥਾਰਵਲ 'ਤੇ ਸੀ ।ਰਿਜ਼ਵੀ ਨੇ ਕੁਆਲੀਫ਼ਾਇੰਗ ਵਿਚ 582 ਅੰਕ ਦੇ ਨਾਲ ਛੇਵੇਂ ਸਥਾਨ ਉਤੇ ਰਹਿੰਦੇ ਹੋਏ ਫ਼ਾਈਨਲ ਵਿਚ ਜਗ੍ਹਾ ਬਣਾਈ। ਜੀਤੂ ਅਤੇ ਮਿਥਾਰਵਲ ਨੂੰ ਹਾਲਾਂਕਿ ਨਿਰਾਸ਼ਾ ਹੱਥ ਲੱਗੀ ਅਤੇ ਦੋਵੇਂ ਹੀ ਫ਼ਾਈਨਲ ਵਿਚ ਜਗ੍ਹਾ ਬਣਾਉਣ ਵਿਚ ਨਾਕਾਮ ਰਹੇ। ਮਿਥਾਰਵਲ 581 ਅੰਕ ਦੇ ਨਾਲ 11ਵੇਂ ਜਦਕਿ ਜੀਤੂ 575 ਅੰਕ ਦੇ ਨਾਲ 38ਵੇਂ ਸਥਾਨ 'ਤੇ ਰਹੇ।             (ਏਜੰਸੀ)