ਕਿੰਗਜ਼ ਇਲੈਵਨ ਪੰਜਾਬ ਹੋ ਸਕਦਾ IPL 2018 ਦਾ ਸਰਤਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਿਛਲੇ ਕਈ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੀ ਪ੍ਰਿਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਇਸ ਵਾਰੀ ਆਈ.ਪੀ.ਐਲ-2018 ਵਿਚ ਸੱਭ ਤੋਂ ਉਪਰ ਚਲ ਰਹੀ ਹੈ।

Kings X1 Punjab can win IPL title this year

ਮੁਹਾਲੀ : ਪਿਛਲੇ ਕਈ ਸਾਲਾਂ ਤੋਂ ਚੰਗਾ ਪ੍ਰਦਰਸ਼ਨ ਨਾ ਕਰਨ ਵਾਲੀ ਪ੍ਰਿਟੀ ਜ਼ਿੰਟਾ ਦੀ ਟੀਮ ਕਿੰਗਜ਼ ਇਲੈਵਨ ਪੰਜਾਬ ਇਸ ਵਾਰੀ ਆਈ.ਪੀ.ਐਲ-2018 ਵਿਚ ਸੱਭ ਤੋਂ ਉਪਰ ਚਲ ਰਹੀ ਹੈ। ਇਸ ਟੀਮ ਨੂੰ ਕਈ ਕਪਤਾਨ ਮਿਲੇ ਪ੍ਰੰਤੂ ਇਹ ਟੀਮ ਕਦੇ ਵੀ ਆਈ.ਪੀ.ਐਲ ਖ਼ਿਤਾਬ ਆਪਣੇ ਨਾਮ ਨਾ ਕਰ ਸਕੀ।

 2008 ਵਿਚ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਦੀ ਕਮਾਨ ਯੁਵਰਾਜ ਸਿੰਘ ਨੂੰ ਸੌਂਪੀ ਗਈ ਪ੍ਰੰਤੂ ਉਹ ਵੀ ਕੁੱਝ ਨਾ ਕਰ ਸਕੇ। ਇਸ ਤੋਂ ਬਾਅਦ ਕਈ ਅੰਗਰੇਜ਼ੀ ਤੇ ਆਸਟਰੇਲੀਆਈ ਖਿਡਾਰੀ ਇਸ ਟੀਮ ਦਾ ਹਿੱਸਾ ਬਣੇ ਪ੍ਰੰਤੂ ਉਹ ਵੀ ਟੀਮ ਨੂੰ ਉਭਾਰ ਨਾ ਸਕੇ। 

ਇਸ ਵਾਰੀ ਪ੍ਰਿਟੀ ਜ਼ਿੰਟਾ ਦੀ ਟੀਮ ਨੂੰ ਰਵੀਚੰਦਰਨ ਅਸ਼ਵਿਨ ਵਰਗੇ ਸੀਨੀਅਰ ਖਿਡਾਰੀ ਮਿਲੇ ਹਨ ਜਿਨ੍ਹਾਂ ਨੇ ਟੀਮ ਨੂੰ ਆਈ.ਪੀ.ਐਲ-2018 ਵਿਚ ਚੋਟੀ 'ਤੇ ਪਹੁੰਚਾ ਦਿਤਾ ਹੈ ਜਿਸ ਵਿਚ ਸੱਭ ਤੋਂ ਵੱਡਾ ਯੋਗਦਾਨ ਵੈਸਟਇੰਡੀਜ਼ ਦੇ ਖਿਡਾਰੀ ਕ੍ਰਿਸ ਗੇਲ ਦਾ ਹੈ ਜਿਸ ਨੇ ਸਿਰਫ਼ ਤਿੰਨ ਮੈਚਾਂ ਵਿਚ ਵੀ ਟੀਮ ਨੂੰ ਮਜ਼ਬੂਤ ਟੀਚਾ ਦਿਤਾ। ਉਨ੍ਹਾਂ ਤੋਂ ਇਲਾਵਾ ਕੇ.ਐਲ. ਰਾਹੁਲ ਨੇ ਵੀ ਟੀਮ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।

ਉਨ੍ਹਾਂ ਤੋਂ ਇਲਾਵਾ ਕਪਤਾਨ ਅਸ਼ਵਿਨ ਅਤੇ ਹੋਰ ਗੇਂਦਬਾਜ਼ਾਂ ਨੇ ਵਧੀਆ ਗੇਂਦਬਾਜ਼ੀ ਕਰ ਕੇ ਕਿੰਗਜ਼ ਇਲੈਵਨ ਪੰਜਾਬ ਟੀਮ ਨੂੰ ਚੋਟੀ 'ਤੇ ਪਹੁੰਚਾਉਣ ਵਿਚ ਸਹਾਇਤਾ ਕੀਤੀ ਹੈ।

ਦਸ ਦਈਏ ਕਿ 2018 'ਚ ਸ਼ੁਰੂ ਹੋਏ ਆਈ.ਪੀ.ਐਲ 'ਚ ਤਕ ਕੁਲ 22 ਮੈਚ ਖੇਡੇ ਜਾ ਚੁੱਕੇ ਹਨ। ਜਿਨ੍ਹਾਂ 'ਚੋ 6 ਕਿੰਗਜ਼ ਇਲੈਵਨ ਪੰਜਾਬ ਨੇ ਖੇਡੇ ਤੇ 5 ਮੈਚ ਜਿੱਤੇ ਹਨ।