ਕੁਆਲੀਫਾਇਰ-2 (ਬੱਲੇਬਾਜੀ ਬਨਾਮ ਗੇਂਦਬਾਜੀ)

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਪੀ.ਐਲ ਸੀਜ਼ਨ-11 ਆਪਣੇ ਆਖਰੀ ਚਰਨ ਵਿਚ..........

K.K.R V/S HYDERABAD

25 ਮਈ (ਏਜੰਸੀ) : ਆਈ.ਪੀ.ਐਲ ਸੀਜ਼ਨ-11 ਆਪਣੇ ਆਖਰੀ ਚਰਨ ਵਿਚ ਪਹੁੰਚ ਗਿਆ ਹੈ । ਫਾਇਨਲ 'ਚ ਐਂਟਰੀ ਲਈ ਕੁਆਲੀਫਾਇਰ-2 ਇਡੇਨਗਾਰਡਨ ਕਲਕੱਤਾ ਵਿਖੇ ਅੱਜ ਸ਼ਾਮ 7 ਵਜੇ ਖੇਡਿਆ ਜਾਵੇਗਾ । ਇਹ ਮੁਕਾਬਲਾ ਕਲੱਕਤਾ ਦੀ ਬੱਲੇਬਾਜੀ ਬਨਾਮ ਹੈਦਰਾਬਾਦ ਦੀ ਗੇਂਦਬਾਜੀ ਹੈ । ਹੈਦਰਾਬਾਦ ਨੇ ਇਸ ਸ਼ੀਜਨ ਜਿਥੇ ਆਪਣੀ ਗੇਂਦਬਾਜੀ ਨਾਲ ਕਈ ਵਾਰ ਛੋਟੇ ਟੀਚੇ ਦਾ ਬਚਾਅ ਕੀਤਾ ਹੈ ਉਥੇ ਹੀ ਕਲੱਕਤਾ ਟੀਮ ਦੇ ਬੱਲੇਬਾਜਾਂ ਨੇ ਗਗਨ ਚੁੰਭੀ ਛਕਿਆਂ ਨਾਲ ਕਈ ਵਾਰ ਵੱਡੇ ਟੀਚੇ ਹਾਸਲ ਕਰਨ ਵਿੱਚ ਵੀ ਸਫਲਤਾ ਪਾਈ ਹੈ ।