Tokyo Olympics: ਸਾਨੀਆ ਤੇ ਅੰਕਿਤਾ ਦੀ ਜੋੜੀ ਮਹਿਲਾ ਡਬਲਜ਼ ਦੇ ਪਹਿਲੇ ਗੇੜ 'ਚ ਹਾਰੀ, ਹੋਈ ਬਾਹਰ  

ਏਜੰਸੀ

ਖ਼ਬਰਾਂ, ਖੇਡਾਂ

ਸਾਨੀਆ ਅਤੇ ਅੰਕਿਤਾ ਨੇ ਪਹਿਲਾ ਸੈੱਟ 6.0 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਅਗਲੇ 2 ਸੈੱਟ ਵਿਚ ਅਸਫਲ ਹੋ ਗਈਆਂ।

Tokyo Olympics 2020: Sania Mirza-Ankita Raina pair knocked out

ਟੋਕੀਉ : ਭਾਰਤ ਦੀ ਸਾਨੀਆ ਮਿਰਜ਼ਾ ਅਤੇ ਅੰਕਿਤਾ ਰੈਨਾ ਦੀ ਜੋੜੀ ਐਤਵਾਰ ਨੂੰ ਟੋਕੀਉ ਉਲੰਪਿਕ ਮਹਿਲਾ ਡਬਲਜ਼ ਦੇ ਪਹਿਲੇ ਗੇੜ ਵਿਚ ਯੂਕਰੇਨ ਦੀ ਨਾਦੀਆ ਅਤੇ ਲਿਊਡਮਾਈਲਾ ਕਿਚੇਨੋਕ ਭੈਣਾਂ ਤੋਂ ਹਾਰ ਗਈ ਤੇ ਬਾਹਰ ਹੋ ਗਈਆਂ ਹਨ। ਸਾਨੀਆ ਅਤੇ ਅੰਕਿਤਾ ਨੇ ਪਹਿਲਾ ਸੈੱਟ 6.0 ਨਾਲ ਜਿੱਤ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਪਰ ਅਗਲੇ 2 ਸੈੱਟ ਵਿਚ ਅਸਫਲ ਹੋ ਗਈਆਂ।

ਇਹ ਵੀ ਪੜ੍ਹੋ -  ਭਾਰਤੀ ਨਿਸ਼ਾਨੇਬਾਜ਼ਾਂ ਦਾ ਖ਼ਰਾਬ ਪ੍ਰਦਰਸ਼ਨ, ਨਹੀਂ ਬਣਾ ਪਾਈਆਂ ਮਨੂੰ ਤੇ ਯਸ਼ਸਵਿਨੀ ਫ਼ਾਈਨਲ 'ਚ ਜਗ੍ਹਾ

ਭਾਰਤੀ ਜੋੜੀ ਕਰੀਬ ਡੇਢ ਘੰਟੇ ਤੱਕ ਚੱਲੀ ਇਸ ਮੁਕਾਬਲੇ ਵਿਚ 6.0, 7.6, 10.8 ਨਾਲ ਹਾਰ ਗਈ। ਭਾਰਤ ਦੇ ਸੁਮਿਤ ਨਾਗਲ ਨੇ ਸ਼ਨੀਵਾਰ ਨੂੰ ਪੁਰਸ਼ ਸਿੰਗਲਜ਼ ਵਰਗ ਵਿਚ ਇਜ਼ਰਾਇਲ ਦੇ ਡੈਨਿਸ ਇਸਤੋਮਿਨ ਨੂੰ ਹਰਾ ਕੇ ਦੂਜੇ ਗੇੜ ਵਿਚ ਜਗ੍ਹਾ ਬਣਾਈ ਸੀ। ਉਹ ਜੀਸ਼ਾਨ ਅਲੀ (1988 ਸਿਓਲ) ਅਤੇ ਲਿਏਂਡਰ ਪੇਸ (1996 ਅਟਲਾਂਟਾ) ਦੇ ਬਾਅਦ ਓਲੰਪਿਕ ਪੁਰਸ਼ ਸਿੰਗਲਜ਼ ਮੈਚ ਜਿੱਤਣ ਵਾਲੇ ਤੀਜੇ ਭਾਰਤੀ ਖਿਡਾਰੀ ਬਣੇ।