Tokyo Paralympics 2020: ਟੇਬਲ ਟੈਨਿਸ ਦਾ ਪਹਿਲਾ ਮੈਚ ਹਾਰੀ ਭਾਰਤ ਦੀ ਪੈਰਾ ਅਥਲੀਟ ਸੋਨਲਬੇਨ ਪਟੇਲ

ਏਜੰਸੀ

ਖ਼ਬਰਾਂ, ਖੇਡਾਂ

ਸੋਨਲਬੇਨ ਪਟੇਲ ਨੇ ਚੀਨ ਦੀ ਪੈਰਾ ਅਥਲੀਟ ਨੂੰ ਸਖ਼ਤ ਟੱਕਰ ਵੀ ਦਿੱਤੀ।

Tokyo Paralympics 2020

 

ਟੋਕੀਉ: ਟੋਕੀਉ ਪੈਰਾਲੰਪਿਕਸ (Tokyo Paralympics 2020) ਵਿਚ ਭਾਰਤ ਦੇ ਮੁਕਾਬਲੇ ਅੱਜ ਤੋਂ ਸ਼ੁਰੂ ਹੋ ਗਏ ਹਨ। ਪੈਰਾਲੰਪਿਕਸ ਵਿਚ ਭਾਰਤ ਦਾ ਪਹਿਲਾ ਮੈਚ ਟੇਬਲ ਟੈਨਿਸ (Table Tennis) ਦੇ ਕੁਆਲੀਫਿਕੇਸ਼ਨ ਰਾਊਂਡ ਨਾਲ ਸ਼ੁਰੂ ਹੋਇਆ। ਮਹਿਲਾ ਟੇਬਲ ਟੈਨਿਸ ਵ੍ਹੀਲਚੇਅਰ ਗਰੁੱਪ ਡੀ ਦੀ ਕਲਾਸ 4 ਸ਼੍ਰੇਣੀ ਵਿਚ ਭਾਰਤ ਦੀ ਪੈਰਾ ਅਥਲੀਟ ਸੋਨਲਬੇਨ ਪਟੇਲ (Para Athlete Sonalben Patel) ਦਾ ਚੀਨ ਦੀ ਮਹਿਲਾ ਪੈਰਾ ਅਥਲੀਟ ਨਾਲ ਮੁਕਾਬਲਾ ਹੋਇਆ। ਇਸ ਮੈਚ ਵਿਚ ਸੋਨਲਬੇਨ 2-3 ਨਾਲ ਹਾਰ (Losses to China) ਗਈ। ਹਾਲਾਂਕਿ ਸੋਨਲਬੇਨ ਨੇ ਚੀਨ ਦੀ ਪੈਰਾ ਅਥਲੀਟ ਨੂੰ ਸਖ਼ਤ ਟੱਕਰ ਵੀ ਦਿੱਤੀ।

ਜਿੱਥੇ ਇਕ ਪਾਸੇ ਸੋਨਲਬੇਨ ਦੀ ਪੈਰਾਲੰਪਿਕ ਵਿਚ ਸ਼ੁਰੂਆਤ (Debut) ਹੈ, ਉੱਥੇ ਉਸ ਦਾ ਸਾਹਮਣਾ ਚੀਨ ਦੀ ਤਜਰਬੇਕਾਰ ਮਹਿਲਾ ਪੈਰਾ-ਅਥਲੀਟ ਨਾਲ ਹੋਇਆ, ਜਿਸਨੇ ਪਹਿਲਾਂ ਤਗਮੇ ਜਿੱਤੇ ਹਨ। ਸੋਨਲਬੇਨ ਆਪਣੇ ਪਹਿਲੇ ਮੈਚ ਵਿਚ ਸਿੱਧੇ ਸੈੱਟਾਂ ਵਿਚ 11-9, 3-11, 17-15, 7-11, 4-11 ਨਾਲ ਹਾਰ ਗਈ। ਹਾਲਾਂਕਿ ਸੋਨਲ ਨੇ ਤੀਜੇ ਸੈੱਟ ਵਿਚ ਵਾਪਸੀ ਕਰਦੇ ਹੋਏ ਸੈੱਟ ਜਿੱਤਿਆ, ਪਰ ਚੀਨ ਨੇ ਪੈਰਾ ਅਥਲੀਟ ਨੇ ਫਾਈਨਲ ਸੈੱਟ ਜਿੱਤ ਕੇ ਮੈਚ ਆਪਣੇ ਨਾਮ ਕਰ ਲਿਆ। ਦੂਜੇ ਪਾਸੇ ਸੋਨਲ ਨੇ ਇਸ ਮੈਚ ਵਿਚ ਸ਼ੁਰੂ ਤੋਂ ਹੀ ਸਖ਼ਤ ਟੱਕਰ ਦਿੱਤੀ। ਸੋਨਲ ਨੇ ਮੈਚ ਦਾ ਪਹਿਲਾ ਸੈੱਟ ਵੀ ਜਿੱਤਿਆ, ਪਰ ਆਖਰੀ ਸੈੱਟਾਂ ’ਚ ਪਿੱਛੇ ਰਹਿਣ ਕਾਰਨ ਮੈਚ ਹਾਰ ਗਈ।