ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ
88.77 ਮੀਟਰ ਦੂਰ ਨੇਜਾ ਸੁੱਟ ਕੇ ਵਿਸ਼ਵ ਚੈਂਪੀਅਨਸ਼ਿਪ ਦੇ ਫਾਈਨਲ ’ਚ ਵੀ ਪੁੱਜੇ
Neeraj Chopra
ਬੁਡਾਪੇਸਟ: ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸ਼ਿਪ ਨੇਜਾ ਸੁੱਟਣ ਦੇ ਮੁਕਾਬਲੇ ’ਚ ਸ਼ੁਕਰਵਾਰ ਨੂੰ ਪਹਿਲੀ ਹੀ ਕੋਸ਼ਿਸ਼ ’ਚ 88.77 ਮੀਟਰ ਦੂਰ ਨੇਜਾ ਸੁੱਟ ਕੇ ਫ਼ਾਈਨਲ ’ਚ ਦਾਖ਼ਲਾ ਲੈ ਲਿਆ ਅਤੇ ਇਸ ਦੇ ਨਾਲ ਹੀ ਪੈਰਿਸ ਓਲੰਪਿਕ 2024 ਲਈ ਵੀ ਕੁਆਲੀਫ਼ਾਈ ਕਰ ਲਿਆ।
ਟੋਕੀਓ ਓਲੰਪਿਕ ਚੈਂਪੀਅਨ ਚੋਪੜਾ ਨੇ ਕਰੀਅਰ ਦਾ ਚੌਥਾ ਸਰਵੋਤਮ ਥਰੋਅ ਸੁਟਿਆ। ਉਹ ਕੁਆਲੀਫਿਕੇਸ਼ਨ ਰਾਊਂਡ ’ਚ ਗਰੁੱਪ ਏ ’ਚ ਸਨ। ਪੈਰਿਸ ਓਲੰਪਿਕ ਲਈ ਕੁਆਲੀਫਾਇੰਗ ਸਟੈਂਡਰਡ 85.50 ਮੀਟਰ ਸੀ। ਕੁਆਲੀਫਾਇੰਗ ਵਿੰਡੋ 1 ਜੁਲਾਈ ਤੋਂ ਖੁੱਲ੍ਹੀ ਹੈ।
ਚੋਪੜਾ ਦਾ ਵਿਅਕਤੀਗਤ ਸਰਵੋਤਮ ਥਰੋਅ 89.94 ਮੀਟਰ ਹੈ ਜੋ ਉਸ ਨੇ 30 ਜੂਨ 2022 ਨੂੰ ਸਟਾਕਹੋਮ ਡਾਇਮੰਡ ਲੀਗ ’ਚ ਸੁਟਿਆ ਸੀ। ਗਰੁੱਪ ਏ ਅਤੇ ਬੀ ਦੇ ਸਿਖਰਲੇ 12 ਥਰੋਅਰ ਜਾਂ 83 ਮੀਟਰ ਤੋਂ ਉਪਰ ਸੁੱਟਣ ਵਾਲੇ ਐਤਵਾਰ ਨੂੰ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਨਗੇ।