ਭਾਰਤ ਨੇ ਕੋਰੀਆ ਨੂੰ 4-1 ਨਾਲ ਹਰਾਇਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨਾਲ ਗੋਲ ਰਹਿਤ ਡਰਾਅ ਖੇਡਣ ਅਤੇ ਕੋਚ ਹਰਿੰਦਰ ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ.........

Indian Hockey Team

ਮਸਕਟ  : ਸਾਬਕਾ ਚੈਂਪੀਅਨ ਭਾਰਤ ਨੇ ਮਲੇਸ਼ੀਆ ਨਾਲ ਗੋਲ ਰਹਿਤ ਡਰਾਅ ਖੇਡਣ ਅਤੇ ਕੋਚ ਹਰਿੰਦਰ ਸਿੰਘ ਦੀ ਨਾਰਾਜ਼ਗੀ ਤੋਂ ਬਾਅਦ ਬਿਹਤਰ ਪ੍ਰਦਰਸ਼ਨ ਕਰਦਿਆਂ ਦੱਖਣੀ ਕੋਰੀਆ ਨੂੰ ਹੀਰੋ ਏਸ਼ੀਅਨ ਚੈਂਪਅਨਸ ਟਰਾਫੀ ਟੂਰਨਾਮੈਂਟ ਵਿਚ ਵੀਰਵਾਰ ਨੂੰ 4-1 ਨਾਲ ਹਰਾ ਦਿੱਤਾ ਹੈ। ਭਾਰਤ ਨੇ ਇਸ ਤਰ੍ਹਾਂ ਆਪਣੀ ਲੀਗ ਮੁਹਿੰਮ 5 ਮੈਚਾਂ ਵਿਚ 4 ਜਿੱਤ, 1 ਡਰਾਅ ਅਤੇ 13 ਅੰਕਾ 'ਤੇ ਖਤਮ ਕੀਤੀ। ਕੋਰੀਆਈ ਟੀਮ ਇਸ ਹਾਰ ਦੇ ਨਾਲ ਸੈਮੀਫਾਈਨਲ ਦੀ ਦੌੜ ਵਿਚੋਂ ਬਾਹਰ ਹੋ ਗਈ।
ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਜਾਪਾਨ ਨੇ 1-1 ਡਰਾਅ ਖੇਡਿਆ।

ਭਾਰਤ, ਮਲੇਸ਼ੀਆ, ਪਾਕਿਸਤਾਨ ਅਤੇ ਜਾਪਾਨ ਦੀਆਂ ਟੀਮਾਂ ਸੈਮੀਫਾਈਨਲ ਵਿਚ ਪਹੁੰਚ ਗਈਆਂ ਹਨ। ਭਾਰਤ ਦੇ 13, ਮਲੇਸ਼ੀਆ ਦੇ 10, ਪਾਕਿਸਤਾਨ ਦੇ 7 ਅਤੇ ਜਾਪਾਨ ਦੇ 4, ਕੋਰੀਆ ਦੇ 3 ਅੰਕ ਹਨ। ਭਾਰਤ ਦਾ ਚੋਟੀ 'ਤੇ ਰਹਿਣਾ ਤੈਅ ਹੈ ਅਤੇ ਉਸਦਾ ਸੈਮੀਫਾਈਨਲ ਵਿਚ ਚੌਥੇ ਨੰਬਰ ਦੀ ਟੀਮ ਨਾਲ ਮੁਕਾਬਲਾ ਹੋਣਾ ਹੈ।
ਵਿਸ਼ਵ ਦੀ 5ਵੇਂ ਨੰਬਰ ਦੀ ਟੀਮ ਭਾਰਤ ਨੇ ਅੱਧੇ ਸਮੇਂ ਤੱਕ 2-1 ਦੀ ਬੜ੍ਹਤ ਬਣਾ ਲਈ ਸੀ। ਡ੍ਰੈਗ ਫਲਿਕਰ ਹਰਮਨਪ੍ਰੀਤ ਸਿੰਘ ਨੇ 5ਵੇਂ, 47ਵੇਂ ਅਤੇ 59ਵੇਂ ਮਿੰਟ ਪੈਨਲਟੀ ਕਾਰਨਰ 'ਤੇ ਗੋਲ ਕਰ ਕੇ ਹੈਟ੍ਰਿਕ ਪੂਰੀ ਕੀਤੀ। ਭਾਰਤ ਦਾ ਇਕ ਹੋਰ ਗੋਲ ਗਰਜੰਟ ਸਿੰਘ ਨੇ 10ਵੇਂ ਮਿੰਟ 'ਤੇ ਕੀਤਾ। ਕੋਰੀਆ ਦਾ ਇਕਲੌਤਾ ਗੋਲ ਕਪਤਾਨ ਸਿਊਂਗਿਲ ਲੀ ਨੇ 20ਵੇਂ ਮਿੰਟ 'ਤੇ ਕੀਤਾ।    (ਏਜੰਸੀ)