ਬਾਬਰ ਆਜ਼ਮ ਬਣਿਆ ICC ਕ੍ਰਿਕਟਰ ਆਫ ਦਿ ਈਅਰ: ਪਿਛਲੇ ਸਾਲ 54 ਦੀ ਔਸਤ ਨਾਲ ਬਣਾਈਆਂ ਸਨ 2598 ਦੌੜਾਂ

ਏਜੰਸੀ

ਖ਼ਬਰਾਂ, ਖੇਡਾਂ

ਵਨਡੇ ਕ੍ਰਿਕਟਰ ਆਫ ਦਿ ਈਅਰ ਦਾ ਐਵਾਰਡ ਵੀ ਜਿੱਤ ਚੁੱਕਾ ਹੈ।

Babar Azam becomes ICC Cricketer of the Year: Last year he scored 2598 runs at an average of 54

 

ਨਵੀਂ ਦਿੱਲੀ- ਪਾਕਿਸਤਾਨੀ ਕਪਤਾਨ ਬਾਬਰ ਆਜ਼ਮ ਨੂੰ ਸਾਲ 2022 ਲਈ ਆਈਸੀਸੀ ਪੁਰਸ਼ ਕ੍ਰਿਕਟਰ ਆਫ ਦਿ ਈਅਰ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਉਹ ਵਨਡੇ ਕ੍ਰਿਕਟਰ ਆਫ ਦਿ ਈਅਰ ਦਾ ਐਵਾਰਡ ਵੀ ਜਿੱਤ ਚੁੱਕਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੂੰ ਸਾਲ ਦਾ ਪੁਰਸ਼ ਟੈਸਟ ਖਿਡਾਰੀ ਚੁਣਿਆ ਗਿਆ ਹੈ। ਇੱਕ ਦਿਨ ਪਹਿਲਾਂ, ਭਾਰਤ ਦੇ ਸੂਰਿਆਕੁਮਾਰ ਯਾਦਵ ਨੇ ਟੀ-20 ਪੁਰਸ਼ ਕ੍ਰਿਕਟਰ ਆਫ ਦਿ ਈਅਰ ਅਵਾਰਡ ਜਿੱਤਿਆ ਸੀ।

ਲਗਾਤਾਰ ਦੂਜੇ ਸਾਲ ਪਾਕਿਸਤਾਨ ਦੇ ਕਿਸੇ ਖਿਡਾਰੀ ਨੂੰ ਸਾਲ ਦਾ ਪੁਰਸ਼ ਕ੍ਰਿਕਟਰ ਦਾ ਪੁਰਸਕਾਰ ਮਿਲਿਆ ਹੈ। ਪਿਛਲੇ ਸਾਲ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੇ ਜਿੱਤ ਦਰਜ ਕੀਤੀ ਸੀ। ਸਰ ਗਾਰਫੀਲਡ ਸੋਬਰਸ ਟਰਾਫੀ ਸਾਲ ਦੇ ਪੁਰਸ਼ ਕ੍ਰਿਕਟਰ ਨੂੰ ਦਿੱਤੀ ਜਾਂਦੀ ਹੈ।

ਇਹ ਖ਼ਬਰ ਵੀ ਪੜ੍ਹੋ-ਲਗਾਤਾਰ ਚਾਰ ਦਿਨ ਬੰਦ ਰਹਿਣਗੇ ਬੈਂਕ, ਜਾਣੋ ਕਿਹੜੀ-ਕਿਹੜੀ ਤਰੀਕ ਨੂੰ ਹੋਵੇਗੀ ਬੈਂਕਾਂ ’ਚ ਛੁੱਟੀ 

ਆਈਸੀਸੀ ਕ੍ਰਿਕਟਰ ਆਫ ਦਿ ਈਅਰ ਐਵਾਰਡ ਦੇ ਦਾਅਵੇਦਾਰਾਂ ਵਿੱਚ ਕੋਈ ਵੀ ਭਾਰਤੀ ਕ੍ਰਿਕਟਰ ਨਹੀਂ ਸੀ। ਇਸ 'ਚ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਤੋਂ ਇਲਾਵਾ ਇੰਗਲੈਂਡ ਦੇ ਟੈਸਟ ਕਪਤਾਨ ਬੇਨ ਸਟੋਕਸ, ਨਿਊਜ਼ੀਲੈਂਡ ਦੇ ਟੈਸਟ ਕਪਤਾਨ ਟਿਮ ਸਾਊਥੀ ਅਤੇ ਜ਼ਿੰਬਾਬਵੇ ਦੇ ਸਿਕੰਦਰ ਰਜ਼ਾ ਦਾ ਨਾਂ ਸ਼ਾਮਲ ਹੈ।