ਕਰੋੜਾਂ ਦਾ ਮਾਲਿਕ ਹੈ ਇਹ ਕ੍ਰਿਕੇਟਰ, ਪਿਤਾ ਅੱਜ ਵੀ ਵੇਚ ਰਹੇ ਬਿਸਕੁਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੁਨੀਆ 'ਚ ਸਭ ਤੋਂ ਜ਼ਿਆਦਾ ਟੈਸਟ ਅਤੇ ਵਨਡੇ ਵਿਕੇਟ ਲੈਣ ਵਾਲੇ ਮਹਾਨ ਸ਼੍ਰੀਲੰਕਾਈ ਸਪਿੱਨਰ ਮੁਥੀਆ ਮੁਰਲੀਧਰਨ ਭਲੇ ਹੀ ਕਰੋੜਾਂ ਦੇ ਮਾਲਿਕ ਹੋਣ ਪਰ ਉਨ੍ਹਾਂ ਦੇ ਪਿਤਾ..

Muttiah Muralidharan

ਦੁਨੀਆ 'ਚ ਸਭ ਤੋਂ ਜ਼ਿਆਦਾ ਟੈਸਟ ਅਤੇ ਵਨਡੇ ਵਿਕੇਟ ਲੈਣ ਵਾਲੇ ਮਹਾਨ ਸ਼੍ਰੀਲੰਕਾਈ ਸਪਿੱਨਰ ਮੁਥੀਆ ਮੁਰਲੀਧਰਨ ਭਲੇ ਹੀ ਕਰੋੜਾਂ ਦੇ ਮਾਲਿਕ ਹੋਣ ਪਰ ਉਨ੍ਹਾਂ ਦੇ ਪਿਤਾ ਹੁਣ ਵੀ ਬਿਸਕੁਟ ਵੇਚਦੇ ਹਨ।

ਮੁਰਲੀਧਰਨ ਦੇ ਪਿਤਾ ਸਿੰਨਾਸਾਮੀ ਇੱਕ ਛੋਟੀ ਜਿਹੀ ਫੈਕਟਰੀ ਚਲਾਉਂਦੇ ਹਨ। ਜਿਸ 'ਚ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਕੰਮ ਉੱਤੇ ਰੱਖਿਆ ਹੈ। ਉਹ ਉੱਥੇ ਬਿਸਕੁਟ ਬਣਾ ਕੇ ਸ਼੍ਰੀਲੰਕਾ ਦੇ ਕਈ ਇਲਕਿਆਂ ਵਿੱਚ ਵੇਚਦੇ ਹਨ।

ਇੱਕ ਅਖਬਾਰ ਨਾਲ ਰੂਬਰੂ ਹੋਣ ਤੇ ਸਿੰਨਾਸਾਮੀ ਨੇ ਦੱਸਿਆ ਕਿ ਉਨ੍ਹਾਂ ਨੇ ਬਿਸਕੁਟ ਦੀ ਮਾਰਕਿਟਿੰਗ ਲਈ ਬੇਟੇ ਮੁਰਲੀਧਰਨ ਦੇ ਨਾਮ ਦਾ ਇਸਤੇਮਾਲ ਨਹੀਂ ਕੀਤਾ। ਉਹ ਅਜਿਹਾ ਕਰਕੇ ਬਿਜਨਸ ਨੂੰ ਦੁੱਗਣਾ ਕਰ ਸਕਦੇ ਹਨ ਪਰ ਉਹ ਅਜਿਹਾ ਨਹੀਂ ਕਰਨਾ ਚਾਹੁੰਦੇ।

ਦੱਸ ਦਈਏ ਕਿ ਬੇਟੇ ਦੀ ਬਦੌਲਤ ਆਲੀਸ਼ਾਨ ਘਰ ਅਤੇ ਸ਼ਾਨੋਂ-ਸ਼ੌਕਤ ਹੋਣ ਦੇ ਬਾਵਜੂਦ ਮੁਰਲੀਧਰਨ ਦੇ ਪਿਤਾ ਬਹੁਤ ਹੀ ਸਾਦੀ ਜ਼ਿੰਦਗੀ ਜਿਉਂਦੇ ਹਨ।