ਮਹਿਲਾ ਕ੍ਰਿਕਟ : ਆਸਟ੍ਰੇਲੀਆ ਨੇ ਭਾਰਤੀ ਟੀਮ ਨੂੰ 36 ਦੌੜਾਂ ਨਾਲ ਦਿਤੀ ਮਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟ੍ਰਾਈ ਸੀਰੀਜ਼ ਵਿਚ ਲਗਾਤਾਰ ਤੀਜੀ ਹਾਰ ਝੱਲਣੀ ਪਈ। ਇਸ ਹਾਰ ਤੋਂ ਬਾਅਦ ਹੁਣ ਇਸ ਟ੍ਰਾਈ ਸੀਰੀਜ਼ ਦੇ ਫਾਈਨਲ ਵਿਚ

Women Cricket : Australia beat India By 36 Runs

ਨਵੀਂ ਦਿੱਲੀ : ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟ੍ਰਾਈ ਸੀਰੀਜ਼ ਵਿਚ ਲਗਾਤਾਰ ਤੀਜੀ ਹਾਰ ਝੱਲਣੀ ਪਈ। ਇਸ ਹਾਰ ਤੋਂ ਬਾਅਦ ਹੁਣ ਇਸ ਟ੍ਰਾਈ ਸੀਰੀਜ਼ ਦੇ ਫਾਈਨਲ ਵਿਚ ਪਹੁੰਚਣ ਦੀ ਭਾਰਤੀ ਟੀਮ ਦੀ ਉਮੀਦ ਲਗਭਗ ਖ਼ਤਮ ਹੋ ਚੁੱਕੀ ਹੈ। ਉਥੇ ਇਸ ਸੀਰੀਜ਼ ਵਿਚ ਇਹ ਆਸਟ੍ਰੇਲੀਆ ਦੀ ਦੂਜੀ ਜਿੱਤ ਹੈ। ਇਸ ਮੈਚ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 36 ਦੌੜਾਂ ਨਾਲ ਹਰਾਇਆ। 

ਆਸਟ੍ਰੇਲੀਆ ਦੀ ਜਿੱਤ ਵਿਚ ਇਸ ਟੀਮ ਦੀ ਤੇਜ਼ ਗੇਂਦਬਾਜ਼ ਮੇਗਨ ਸ਼ਟ ਦਾ ਵੱਡਾ ਯੋਗਦਾਨ ਰਿਹਾ। ਉਨ੍ਹਾਂ ਨੇ ਹੈਟ੍ਰਿਕ ਲੈ ਕੇ ਭਾਰਤੀ ਟੀਮ ਦੀਆਂ ਉਮੀਦਾ 'ਤੇ ਪਾਣੀ ਫੇਰ ਦਿਤਾ। ਮੇਗਨ ਨੂੰ ਉਨ੍ਹਾਂ ਦੀ ਬਿਹਤਰੀਨ ਗੇਂਦਬਾਜ਼ੀ ਦੇ ਲਈ 'ਮੈਨ ਆਫ਼ ਦਿ ਮੈਚ' ਚੁਣਿਆ ਗਿਆ। ਇਸ ਮੈਚ ਵਿਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਬੇਥ ਮੂਨੀ (71) ਅਤੇ ਇਲਿਸੇ ਵਿਲਾਨੀ (61) ਦੀ ਅਰਧ ਸੈਂਕੜਾ ਪਾਰੀ ਦੇ ਦਮ 'ਤੇ 20 ਉਵਰ ਵਿਚ 5 ਵਿਕਟ 'ਤੇ 186 ਦੌੜਾਂ ਬਣਾਈਆਂ। 

ਭਾਰਤ ਨੂੰ ਜਿੱਤ ਦੇ ਲਈ ਆਸਟ੍ਰੇਲੀਆ ਨੇ 187 ਦੌੜਾਂ ਦਾ ਟੀਚਾ ਦਿਤਾ ਪਰ ਮੇਜ਼ਬਾਨ ਟੀਮ ਇਸ ਟੀਚੇ ਨੂੰ ਹਾਸਲ ਕਰਨ ਵਿਚ ਸਫ਼ਲ ਨਹੀਂ ਹੋ ਸਕੀ ਅਤੇ 20 ਉਵਰਾਂ ਵਿਚ 5 ਵਿਕਟ 'ਤੇ 150 ਦਾ ਅੰਕੜਾ ਹੀ ਛੂਹ ਸਕੀ। ਭਾਰਤੀ ਟੀਮ ਵਲੋਂ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਬੱਲੇਬਾਜ਼ ਜੇਮਿਮਾ ਰੋਡ੍ਰਿਗਜ਼ ਰਹੀ, ਜਿਨ੍ਹਾਂ ਨੇ 46 ਗੇਂਦਾਂ 'ਤੇ 8 ਚੌਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ।

ਆਸਟ੍ਰੇਲੀਆ ਦੀ ਟੀਮ ਨੂੰ ਜਿੱਤ ਦਿਵਾਉਣ ਵਿਚ ਟੀਮ ਦੀ ਤੇਜ਼ ਗੇਂਦਬਾਜ਼ ਮੇਗਨ ਸ਼ਟ ਨੇ ਅਹਿਮ ਭੂਮਿਕਾ ਨਿਭਾਈ। ਉਨ੍ਹਾਂ ਨੇ 4 ਉਵਰਾਂ ਵਿਚ 31 ਦੌੜਾਂ ਦੇ ਕੇ 3 ਵਿਕਟ ਲਏ। ਮੇਗਨ ਨੇ ਹੈਟ੍ਰਿਕ ਵਿਕਟ ਲੈ ਕੇ ਭਾਰਤੀ ਟੀਮ ਦਾ ਲੱਕ ਹੀ ਤੋੜ ਦਿਤਾ ਅਤੇ ਫਿਰ ਭਾਰਤੀ ਟੀਮ ਦੇ ਲਈ ਜਿੱਤ ਦਾ ਟੀਚਾ ਮੁਸ਼ਕਲ ਹੋ ਗਿਆ। ਮੇਗਨ ਨੇ ਅਪਣਾ ਪਹਿਲਾ ਸ਼ਿਕਾਰ ਓਪਰਨ ਬੱਲੇਬਾਜ਼ ਸਮ੍ਰਿਤੀ ਮੰਧਾਨਾ ਨੂੰ ਬਣਾਇਆ। 

ਮੰਧਾਨਾ ਸਿਰਫ਼ 3 ਦੌੜਾਂ 'ਤੇ ਮੇਗਨ ਦੀ ਗੇਂਦ 'ਤੇ ਕਲੀਨ ਬੋਲਡ ਹੋ ਗਈ। ਇਸ ਤੋਂ ਬਾਅਦ ਟੀਮ ਦੀ ਸੀਨੀਅਰ ਬੱਲੇਬਾਜ਼ ਮਿਤਾਲੀ ਰਾਜ ਉਨ੍ਹਾਂ ਦਾ ਸ਼ਿਕਾਰ ਬਣੀ ਜੋ ਬਿਨਾਂ ਖ਼ਾਤਾ ਖੋਲ੍ਹੇ ਹੀ ਬੋਲਡ ਹੋ ਕੇ ਪਵੇਲੀਅਨ ਪਰਤ ਗਈ। ਮੇਗਨ ਨੇ ਅਪਣੀ ਤੀਜੀ ਸ਼ਿਕਾਰ ਦੀਪਤੀ ਸ਼ਰਮਾ ਨੂੰ ਬਣਾਇਆ। ਦੀਪਤੀ ਸਿਰਫ਼ 2 ਦੌੜਾਂ ਬਣਾ ਕੇ ਵੇਲਿੰਗਟਨ ਦੇ ਹੱਥੋਂ ਕੈਚ ਆਊਟ ਹੋ ਗਈ। ਇਸ ਤੋਂ ਬਾਅਦ ਭਾਰਤੀ ਬੱਲੇਬਾਜ਼ ਅਨੁਜਾ ਪਾਟਿਲ (38) ਅਤੇ ਪੂਜਾ ਵਸਤ੍ਰਕਾਰ (19) ਨੇ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਵਿਚ ਉਨ੍ਹਾਂ ਨੂੰ ਸਫ਼ਲਤਾ ਨਹੀਂ ਮਿਲੀ।