ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ : ਨੀਤੂ ਘੰਘਾਸ ਤੇ ਸਵੀਟੀ ਬੂਰਾ ਨੇ ਰਚਿਆ ਇਤਿਹਾਸ
ਭਾਰਤ ਦੀ ਝੋਲੀ ਪਾਏ ਦੋ ਸੋਨ ਤਮਗ਼ੇ
ਨਵੀਂ ਦਿੱਲੀ : ਨੀਤੂ ਘੰਘਾਸ ਤੋਂ ਬਾਅਦ ਸਵੀਟੀ ਬੂਰਾ ਨੇ ਵੀ ਵਿਸ਼ਵ ਮਹਿਲਾ ਮੁੱਕੇਬਾਜ਼ੀ ਚੈਂਪੀਅਨਸ਼ਿਪ 2023 ਵਿੱਚ ਸੋਨ ਤਮਗ਼ਾ ਜਿੱਤਿਆ ਹੈ। ਸਵੀਟੀ ਨੇ 81 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਚੀਨ ਦੀ ਵਾਂਗ ਲੀ ਨੂੰ 4-3 ਨਾਲ ਹਰਾਇਆ। ਮੈਚ ਖਤਮ ਹੋਣ ਤੋਂ ਬਾਅਦ ਰਿਵਿਊ ਦਾ ਫੈਸਲਾ ਆਉਣ ਤੱਕ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ। ਪਰ ਅੰਤ ਵਿੱਚ ਸਵੀਟੀ ਜੇਤੂ ਰਹੀ ਅਤੇ ਭਾਰਤ ਦੀ ਝੋਲੀ ਦੂਜਾ ਸੋਨ ਤਮਗ਼ਾ ਪਿਆ।
ਇਸ ਤੋਂ ਪਹਿਲਾਂ ਹਰਿਆਣਾ ਦੀ ਮੁੱਕੇਬਾਜ਼ ਨੀਤੂ ਘੰਘਾਸ ਨੇ 48 ਕਿਲੋ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਨੀਤੂ ਨੇ ਸ਼ਨੀਵਾਰ ਨੂੰ ਫਾਈਨਲ ਵਿੱਚ 2022 ਏਸ਼ੀਅਨ ਚੈਂਪੀਅਨਸ਼ਿਪ ਦੀ ਕਾਂਸੀ ਤਮਗ਼ਾ ਜੇਤੂ ਮੰਗੋਲੀਆ ਦੀ ਲੁਤਸੇਖਾਨ ਅਲਟੈਂਟਸੇਗ ਨੂੰ ਹਰਾਇਆ। ਨੀਤੂ ਨੇ ਲੁਤਸੇ ਖਾਨ ਅਲਟੈਂਟਸੇਗ ਨੂੰ 5-0 ਨਾਲ ਹਰਾ ਕੇ ਇਕਪਾਸੜ ਫਾਈਨਲ ਜਿੱਤਿਆ।
50 ਕਿਲੋਗ੍ਰਾਮ ਭਾਰ ਵਰਗ 'ਚ ਮੌਜੂਦਾ ਚੈਂਪੀਅਨ ਨਿਖਤ ਜ਼ਰੀਨ ਅਤੇ 75 ਕਿਲੋਗ੍ਰਾਮ ਵਰਗ 'ਚ ਭਾਰਤ ਦੀ ਦਾਅਵੇਦਾਰ ਲਵਲੀਨਾ ਬੋਰਗੋਹੇਨ ਵੀ ਐਤਵਾਰ ਨੂੰ ਫਾਈਨਲ 'ਚ ਨਿਖਤ-ਲੋਵਲੀਨਾ ਨਾਲ ਭਿੜੇਗੀ । ਦੋਵੇਂ ਮੈਚ ਐਤਵਾਰ ਨੂੰ ਖੇਡੇ ਜਾਣਗੇ।