ਕਿਰਸਾਨੀ ਅੰਦੋਲਨ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਲੇਰਕੋਟਲਾ ਦੇ ਮੰਜੂਰ ਤਾਰਿਕ ਦਾ ਦਿਹਾਂਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੁਸਲਿਮ ਫੈਡਰੇਸ਼ਨ ਨਾਲ ਮਿਲ ਕੇ ਕਿਰਸਾਨੀ ਸੰਘਰਸ਼ 'ਚ ਲਗਾਇਆ ਸੀ ਮਿੱਠੇ ਚੌਲਾਂ ਦਾ ਲੰਗਰ 

Manzoor Tariq passes away

ਮਲੇਰਕੋਟਲਾ : ਕਿਰਸਾਨੀ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਉਣ ਵਾਲੇ ਮੰਜੂਰ ਤਾਰਿਕ ਪੁੱਤਰ ਸਵ ਮਾਸਟਰ ਰਮਜਾਨ ਦਾ ਦਿਹਾਂਤ ਹੋ ਗਿਆ ਹੈ।

ਉਹ ਮਲੇਰਕੋਟਲਾ ਦੇ ਰਹਿਣ ਵਾਲੇ ਸਨ। ਦੱਸ ਦੇਈਏ ਕਿ ਉਨ੍ਹਾਂ ਨੇ ਦਿੱਲੀ ਵਿਖੇ ਚੱਲੇ ਕਿਸਾਨ ਅੰਦੋਲਨ ਵਿਚ ਵੱਡਾ ਯੋਗਦਾਨ ਪਾਇਆ ਸੀ। ਉਨ੍ਹਾਂ ਵੱਲੋਂ ਮੁਸਲਿਮ ਫੈਡਰੇਸਨ ਨਾਲ ਮਿਲ ਕੇ ਮਿੱਠੇ ਚੌਲਾਂ ਦਾ ਲੰਗਰ ਲਗਾਇਆ ਗਿਆ ਸੀ ਜੋ ਪੂਰੇ ਕਿਰਸਾਨੀ ਸ਼ੰਘਰਸ਼ ਵਿਚ ਜਾਰੀ ਰਿਹਾ। ਮਿਲੀ ਜਾਣਕਾਰੀ ਅਨੁਸਾਰ ਅੱਜ ਰੋਜ ਖੋਲਣ ਮਗਰੋਂ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ।