ਸ਼ੌਕੀਆ ਕ੍ਰਿਕਟਰਾਂ ਦੀ ਸੇਵਾ ਭਾਵਨਾ ਤੋਂ ਪ੍ਰਭਾਵਤ ਹੋਏ ਵਿਰਾਟ ਕੋਹਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਸ਼ਟਰੀ ਰਾਜਧਾਨੀ ’ਚ ਸ਼ੌਕੀਆ ਤੌਰ ’ਤੇ ਕ੍ਰਿਕਟ ਖੇਡਣ ਵਾਲੀ ਉਤਰਾਖੰਡ ਦੀ ਇਕ ਟੀਮ ਨੇ ਲਾਕਡਾਊਨ ਕਾਰਨ ਪ੍ਰੇਸ਼ਾਨੀਆਂ ਝੱਲ ਰਹੇ

File Photo

ਨਵੀਂ ਦਿੱਲੀ, 25 ਮਈ : ਰਾਸ਼ਟਰੀ ਰਾਜਧਾਨੀ ’ਚ ਸ਼ੌਕੀਆ ਤੌਰ ’ਤੇ ਕ੍ਰਿਕਟ ਖੇਡਣ ਵਾਲੀ ਉਤਰਾਖੰਡ ਦੀ ਇਕ ਟੀਮ ਨੇ ਲਾਕਡਾਊਨ ਕਾਰਨ ਪ੍ਰੇਸ਼ਾਨੀਆਂ ਝੱਲ ਰਹੇ ਪਰਵਾਸੀ ਲੋਕਾਂ ਦੀ ਮਦਦ ਕਰ ਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਵੀ ਅਪਣਾ ਮੁਰੀਦ ਬਣਾ ਦਿਤਾ। ‘ਉਤਰਾਖੰਡ ਪੈਂਥਰਜ਼’ ਨਾਂ ਦੀ ਇਸ ਟੀਮ ਦੇ ਮੈਂਬਰਾਂ ਨੇ ਮਿਲ ਕੇ ਗਾਜ਼ੀਆਬਾਦ ਵਿਚ ਅਪਣੇ ਘਰਾਂ ਨੂੰ ਵਾਪਸ ਆ ਰਹੇ ਹਾਜ਼ਾਰਾਂ ਪਰਵਾਸੀਆਂ ਨੂੰ ਤਿੰਨ ਦਿਨ ਤਕ ਖਾਣਾ ਅਤੇ ਪਾਣੀ ਮੁਹੱਈਆ ਕਰਵਾਇਆ, ਜਿਸ ਤੋਂ ਬਾਅਦ ਵਿਰਾਟ ਕੋਹਲੀ ਨੇ ਇਕ ਵੀਡੀਓ ਸੰਦੇਸ਼ ਭੇਜ ਕੇ ਉਨ੍ਹਾਂ ਦੀ ਹੌਂਸਲਾਅਫ਼ਜਾਈ ਕੀਤੀ। ਕੋਹਲੀ ਨੇ ਅਪਣੇ ਸੰਦੇਸ਼ ਵਿਚ ਕਿਹਾ ਕਿ ਮੈਂ ਅਪਣੇ ਦੋਸਤਾਂ ਮਿੱਤਰਾਂ ਤੋਂ ਭੇਜੀਆਂ ਤੁਹਾਡੀਆਂ ਤਸਵੀਰਾਂ ਵੇਖੀਆਂ। ਤੁਸੀਂ ਇਸ ਸਮੇਂ ਬਹੁਤ ਚੰਗਾ ਕੰਮ ਕਰ ਰਹੇ ਹੋ। ਦੂਜਿਆਂ ਦੀ ਮਦਦ ਕਰਨ ਤੋਂ ਵੱਡਾ ਕੋਈ ਕੰਮ ਨਹੀਂ ਹੋ ਸਕਦਾ।’’ (ਪੀਟੀਆਈ)
 

ਆਈ.ਪੀ.ਐਲ. ਸਕਾਰਾਤਮਕਤਾ ਫੈਲਾਉਣ ਵਿਚ ਮਦਦ ਕਰੇਗਾ : ਧਵਨ
ਨਵੀਂ ਦਿੱਲੀ, 25 ਮਈ : ਭਾਰਤੀ ਸਲਾਮੀ ਬੱਲੇਬਾਜ਼ ਸ਼ਿਖ਼ਰ ਧਵਨ ਨੂੰ ਪੂਰੀ ਉਮੀਦ ਹੈ ਕਿ ਇਸ ਸਾਲ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਇਸ ਸਾਲ ਹੋਵੇਗਾ ਅਤੇ ਉਸ  ਨੂੰ ਲਗਦਾ ਹੈ ਕਿ ਇਹ ਟੀ-20 ਟੂਰਨਾਮੈਂਟ ਕੋਵਿਡ-19 ਮਹਾਂਮਾਰੀ ਦੌਰਾਨ ਲੋਕਾਂ ਦੀ ਸਕਾਰਾਤਮਕਤਾ ਫ਼ੈਲਾਉਣ ਅਤੇ ਮੂਡ ਬਦਲਣ ਵਿਚ ਸਹਾਇਤਾ ਕਰੇਗਾ। ਕੋਰੋਨਾ ਵਾਇਰਸ ਮਹਾਂਮਰੀ ਦੇ ਕਾਰਨ ਦੁਨੀਆਂ ਭਰ ਦੀਆਂ ਖੇਡ ਗਤੀਵਿਧੀਆਂ ਠੱਪ ਹੋ ਗਈਆਂ ਸਨ।

ਆਈਪੀਐਲ 29 ਮਾਰਚ ਤੋਂ 24 ਮਈ ਤਕ ਹੋਣਾ ਸੀ ਪਰ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਇਸ ਨੂੰ ਕੋਰੋਨਾ ਵਾਇਰਸ ਕਾਰਨ ਅਣਮਿਥੇ ਸਮੇਂ ਲਈ ਮੁਲਤਵੀ ਕਰ ਦਿਤਾ ਸੀ। ਧਵਨ ਨੇ ਸ੍ਰੀਲੰਕਾ ਦੇ ਆਲਰਾਊਂਡਰ ਐਂਜਲੋ ਮੈਥਿਊਜ਼ ਨਾਲ ਇੰਸਟਗ੍ਰਾਮ ’ਤੇ ਗੱਲਬਾਤ ਦੌਰਾਨ ਕਿਹਾ ਕਿ ਮਾਹੌਲ ਅਤੇ ਮੂਡ ਵਿਚ ਸੁਧਾਰ ਲਈ ਕਿਸੇ ਖੇਡ ਦੀ ਵਾਪਸੀ ਬੇਹਦ ਜ਼ਰੂਰੀ ਹੈ। ਜੇਕਰ ਆਈਪੀਐਲ ਦੀ ਵਾਪਸੀ ਹੋਈ ਤਾਂ ਇਸ ਨਾਲ ਵੱਡਾ ਪ੍ਰਭਾਵ ਪਵੇਗਾ। (ਪੀਟੀਆਈ)