IPL ਕੁਆਲੀਫਾਇਰ: ਸ਼ੁਭਮਨ ਗਿੱਲ ਨੇ ਜੜਿਆ ਸੀਜ਼ਨ ਦਾ ਤੀਜਾ ਸੈਂਕੜਾ

ਏਜੰਸੀ

ਖ਼ਬਰਾਂ, ਖੇਡਾਂ

ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣਿਆ ਪੰਜਾਬ ਦਾ ਪੁੱਤ 

Shubman Gill

ਨਵੀਂ ਦਿੱਲੀ - ਇੰਡੀਅਨ ਪ੍ਰੀਮੀਅਰ ਲੀਗ 2023 ਦਾ ਕੁਆਲੀਫਾਇਰ-2 ਨਰਿੰਦਰ ਮੋਦੀ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਅਤੇ ਗੁਜਰਾਤ ਟਾਈਟਨਸ ਵਿਚਾਲੇ ਖੇਡਿਆ ਜਾ ਰਿਹਾ ਹੈ। ਮੁੰਬਈ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਗੁਜਰਾਤ ਨੇ 15 ਓਵਰਾਂ 'ਚ ਇਕ ਵਿਕਟ 'ਤੇ 166 ਦੌੜਾਂ ਬਣਾਈਆਂ। ਸ਼ੁਭਮਨ ਗਿੱਲ ਅਤੇ ਸਾਈ ਸੁਦਰਸ਼ਨ ਕ੍ਰੀਜ਼ 'ਤੇ ਹਨ। ਦੋਵਾਂ ਵਿਚਾਲੇ ਸੈਂਕੜੇ ਦੀ ਸਾਂਝੇਦਾਰੀ ਰਹੀ ਹੈ।

ਗਿੱਲ ਦੀ ਧਮਾਕੇਦਾਰ ਪਾਰੀ ਜਾਰੀ ਹੈ। ਉਸ ਨੇ ਸੀਜ਼ਨ ਦਾ ਆਪਣਾ ਤੀਜਾ ਸੈਂਕੜਾ ਪੂਰਾ ਕਰ ਲਿਆ ਹੈ। ਰਿਧੀਮਾਨ ਸਾਹਾ 18 ਦੌੜਾਂ ਬਣਾ ਕੇ ਆਊਟ ਹੋ ਗਏ। ਉਸ ਨੂੰ ਪਿਊਸ਼ ਚਾਵਲਾ ਨੇ ਵਿਕਟਕੀਪਰ ਈਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾਇਆ। ਜੇਤੂ ਟੀਮ 28 ਮਈ ਨੂੰ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਚੇਨਈ ਸੁਪਰ ਕਿੰਗਜ਼ ਦੇ ਖਿਲਾਫ਼ ਫਾਈਨਲ ਖੇਡੇਗੀ, ਜਦਕਿ ਹਾਰਨ ਵਾਲੀ ਟੀਮ ਦਾ ਸਫਰ ਇੱਥੇ ਹੀ ਖ਼ਤਮ ਹੋਵੇਗਾ।

ਗੁਜਰਾਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਨੇ ਆਪਣੇ ਕਰੀਅਰ ਦਾ ਤੀਜਾ ਸੈਂਕੜਾ ਜੜਿਆ। ਉਸ ਨੇ 49 ਗੇਂਦਾਂ 'ਤੇ ਸੈਂਕੜਾ ਪੂਰਾ ਕੀਤਾ। ਗਿੱਲ ਨੇ ਮੌਜੂਦਾ ਸੀਜ਼ਨ ਦਾ ਆਪਣਾ ਤੀਜਾ ਸੈਂਕੜਾ ਲਗਾਇਆ ਹੈ। ਗੁਜਰਾਤ ਦੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ। ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਦੀ ਸਲਾਮੀ ਜੋੜੀ ਨੇ 38 ਗੇਂਦਾਂ 'ਤੇ 54 ਦੌੜਾਂ ਜੋੜੀਆਂ। ਇਸ ਸਾਂਝੇਦਾਰੀ ਨੂੰ ਪੀਯੂਸ਼ ਚਾਵਲਾ ਨੇ ਸਾਹਾ ਨੂੰ ਆਊਟ ਕਰਕੇ ਤੋੜਿਆ।