ਪੰਜਾਬ ਸਰਕਾਰ ਵੱਲੋਂ ਅੰਤਰ ਜ਼ਿਲ੍ਹਾਂ ਖੇਡਾਂ 'ਚ ਸ਼ਾਮਲ ਖਿਡਾਰੀਆਂ ਨੂੰ ਈ-ਸਰਟੀਫਿਕੇਟ ਦੇਣ ਦਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਾਲ 2019-20 ਦੀਆਂ ਅੰਤਰ ਜ਼ਿਲ੍ਹਾਂ ਖੇਡਾਂ ਵਿੱਚ.........

corona

ਪੰਜਾਬ ਸਰਕਾਰ ਨੇ ਕੋਵਿਡ-19 ਦੀ ਮਹਾਂਮਾਰੀ ਦੇ ਮੱਦੇਨਜ਼ਰ ਸਾਲ 2019-20 ਦੀਆਂ ਅੰਤਰ ਜ਼ਿਲ੍ਹਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਈ-ਸਰਟੀਫਿਕੇਟ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੱਜ ਏਥੇ ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਹੁਕਮਾ 'ਤੇ ਡਾਇਰੈਕਟਰ ਸਿੱਖਿਆ (ਐਸਿ) ਨੇ ਹਸਤਾਖਰ ਕਰ ਦਿੱਤੇ ਹਨ।

ਬੁਲਾਰੇ ਦੇ ਅਨੁਸਾਰ ਇਹ ਸਰਟੀਫਿਕੇਟ ਅੰਤਰ ਜ਼ਿਲ੍ਹਾਂ ਸਕੂਲ ਖੇਡਾਂ ਦੇ ਜੇਤੂ ਅਤੇ ਭਾਗ ਲੈਣ ਵਾਲੇ ਖਿਡਾਰੀਆਂ  ਨੂੰ ਦਿੱਤੇ ਜਾਣਗੇ। ਇਸ ਸਬੰਧ ਵਿੱਚ ਸਮੂਹ ਜ਼ਿਲ੍ਹਾਂ ਸਿੱਖਿਆ ਅਫਸਰ (ਸੈ.ਸਿ) ਦੇ ਈ ਪੰਜਾਬ ਅਕਾਉਂਟ ਨਾਲ ਲਿੰਕ ਲਾ ਦਿੱਤਾ ਗਿਆ ਹੈ।

ਇਸ ਲਿੰਕ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਆਪਣੇ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਖਿਡਾਰੀਆਂ ਦੇ ਸਰਟੀਫਿਕੇਟ ਡਾਊਨ ਲੋਰਡ ਕਰਕੇ ਸਬੰਧਿਤ ਸਕੂਲਾਂ ਨੂੰ ਈ ਮੇਲ ਰਾਹੀਂ ਭੇਜਣਗੇ। ਸਬੰਧਿਤ ਸਕੂਲ ਮੁਖੀ ਜ਼ਿਲ੍ਹਾ ਸਿੱਖਿਆ ਅਫਸਰ ਤੋਂ ਈ ਮੇਲ ਰਾਹੀਂ ਸਰਟੀਫਿਕੇਟ ਪ੍ਰਾਪਤ ਕਰਨ ਉਪਰੰਤ ਪ੍ਰਿੰਟ ਕੱਢ ਕੇ ਖਿਡਾਰੀਆਂ ਨੂੰ ਦੇਣੇ ਯਕੀਨੀ ਬਨਾਉਣਗੇ।