ਸ਼ਰਤ ਕਮਲ ਨੇ ਪੁਰਸ਼ ਟੇਬਲ ਟੈਨਿਸ ਈਵੈਂਟ ਦਾ ਸਿੰਗਲ ਮੈਚ ਜਿੱਤ ਕੇ ਤੀਜੇ ਦੌਰ ਵਿੱਚ ਜਗ੍ਹਾ ਬਣਾਈ

ਏਜੰਸੀ

ਖ਼ਬਰਾਂ, ਖੇਡਾਂ

ਭਵਾਨੀ ਦੇਵੀ ਨੂੰ ਤਲਵਾਰਬਾਜ਼ੀ ਦੇ ਦੂਜੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ

Veteran Sharath Kamal

ਟੋਕੀਉ - ਭਾਰਤੀ ਤੀਰਅੰਦਾਜ਼ੀ ਟੀਮ ਨੇ ਟੋਕਿਉ ਉਲੰਪਿਕ ਦੇ ਚੌਥੇ ਦਿਨ ਜਿੱਤ ਨਾਲ ਸ਼ੁਰੂਆਤ ਕੀਤੀ। ਅਤਨੁਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਦੀ ਟੀਮ ਨੇ ਕਜ਼ਾਖਿਸਤਾਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾ ਲਈ। ਇਸ ਤੋਂ ਇਲਾਵਾ ਸ਼ਰਤ ਕਮਲ ਨੇ ਪੁਰਸ਼ ਟੇਬਲ ਟੈਨਿਸ ਈਵੈਂਟ ਦਾ ਸਿੰਗਲ ਮੈਚ ਜਿੱਤ ਕੇ ਤੀਜੇ ਦੌਰ ਵਿੱਚ ਥਾਂ ਬਣਾਈ।

ਉਸੇ ਸਮੇਂ, ਭਵਾਨੀ ਦੇਵੀ ਨੂੰ ਤਲਵਾਰਬਾਜ਼ੀ ਦੇ ਦੂਜੇ ਗੇੜ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਜਦੋਂ ਕਿ ਟੇਬਲ ਟੈਨਿਸ ਵਿਚ ਸੁਰਤਿਥਾ ਮੁਖਰਜੀ ਵੀ ਸਿੰਗਲਜ਼ ਵਿਚ ਮੈਚ ਨਹੀਂ ਜਿੱਤ ਸਕੀ। ਟੋਕੀਉ ਉਲੰਪਿਕ ਵਿੱਚ ਭਾਰਤ ਲਈ ਚੌਥਾ ਦਿਨ ਬਹੁਤ ਖ਼ਾਸ ਰਿਹਾ। ਮਨਿਕਾ ਬੱਤਰਾ, ਸੁਮਿਤ ਨਾਗਲ ਅਤੇ ਅੰਗਦ ਵੀਰ ਸਿੰਘ ਬਾਜਵਾ ਤੋਂ ਇਲਾਵਾ ਕਈ ਭਾਰਤੀ ਐਥਲੀਟ ਵੱਖ-ਵੱਖ ਮੁਕਾਬਲਿਆਂ ਵਿਚ ਮੈਡਲ ਹਾਸਲ ਕਰਨ ਲਈ ਆਪਣੀ ਕਿਸਮਤ ਅਜ਼ਮਾਉਣਗੇ। 

ਫੈਸਿੰਗ ਵਿਚ ਸੀਏ ਭਵਾਨੀ ਦਾ ਜ਼ਬਰਦਸਤ ਪ੍ਰਦਰਸ਼ਨ
ਭਾਰਤ ਨੇ ਟੋਕੀਉ ਉਲੰਪਿਕ ਦੇ ਚੌਥੇ ਦਿਨ ਜਿੱਤ ਨਾਲ ਸ਼ੁਰੂਆਤ ਕੀਤੀ। ਮਹਿਲਾਵਾਂ ਦੇ ਫੈਨਸਿੰਗ ਵਿਅਕਤੀਗਤ ਮੁਕਾਬਲੇ ਵਿਚ ਭਵਾਨੀ ਨੇ ਟਚੂਨੀਸ਼ਿਆ ਦੀ ਬੇਨ ਅਜ਼ੀਜ਼ੀ ਨਾਦੀਆ ਨੂੰ ਹਰਾਇਆ। ਇਸ ਦੌਰਾਨ ਟਚੂਨੀਸ਼ਿਆ ਦਾ ਵਿਰੋਧੀ ਭਾਰਤ ਦੀ ਸੀਏ ਭਵਾਨੀ ਦੇ ਸਾਹਮਣੇ ਨਹੀਂ ਟਿਕ ਸਕਿਆ। ਇਸ ਤੋਂ ਅੱਗੇ ਭਾਰਤੀ ਤੀਰਅੰਦਾਜ਼ੀ ਦੀ ਟੀਮ ਦੀ ਅੱਜ ਜਿੱਤ ਨਾਲ ਸ਼ੁਰੂਆਤ ਹੋਈ।

ਅਤਨੂ ਦਾਸ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਦੀ ਟੀਮ ਨੇ ਕਜ਼ਾਖਿਸਤਾਨ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ। ਕੁਆਰਟਰ ਫਾਈਨਲ ਵਿਚ ਭਾਰਤੀ ਟੀਮ ਕੋਰੀਆ ਦਾ ਸਾਹਮਣਾ ਕਰੇਗੀ। ਭਾਰਤੀ ਤਿਕੜੀ ਨੇ ਕਜ਼ਾਖਿਸਤਾਨ ਦੇ ਇਲਫੈਟ ਅਬਦੁਲਿਨ, ਡੇਨਿਸ ਗੈਂਕਿਨ ਅਤੇ ਸੈਨਜ਼ਰ ਮੁਸਾਯੇਵ ਨੂੰ 55-54, 52-51, 56-57, 55-54 ਨਾਲ ਹਰਾਇਆ। 

ਸ਼ਰਤ ਕਮਲ ਤੀਜੇ ਗੇੜ ਵਿਚ ਪਹੁੰਚਿਆ
ਭਾਰਤ ਦੇ ਸ਼ਰਤ ਕਮਲ ਨੇ ਟੇਬਲ ਟੈਨਿਸ ਦੇ ਪੁਰਸ਼ ਸਿੰਗਲਜ਼ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ ਦੂਜੇ ਗੇੜ ਵਿੱਚ ਪੁਰਤਗਾਲ ਦੇ ਟਿਆਗੋ ਅਪੋਲੋਨੀਆ ਨੂੰ ਹਰਾ ਕੇ ਤੀਜੇ ਗੇੜ ਵਿਚ ਜਗ੍ਹਾ ਬਣਾਈ। ਛੇਵੇਂ ਗੇਮ ਵਿਚ ਇਕ ਵਾਰ ਦੇ ਸਕੋਰ 9-9 ਤੋਂ ਬਾਅਦ ਸ਼ਰਤ ਕਮਲ ਨੇ ਅਗਲੇ ਦੋ ਅੰਕ ਹਾਸਲ ਕਰਕੇ ਮੈਚ 4-3 ਨਾਲ ਜਿੱਤ ਕੇ ਤੀਜੇ ਗੇੜ ਵਿਚ ਜਗ੍ਹਾ ਬਣਾਈ ਹੈ।