ਏਸ਼ੀਆਈ ਖੇਡਾਂ ’ਚ ਭਾਰਤ ਨੇ ਰਚਿਆ ਇਤਿਹਾਸ, ਘੋੜਸਵਾਰੀ ਟੀਮ ਡਰੈਸੇਜ਼ ਦਾ ਸੋਨ ਤਮਗ਼ਾ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਖੇਡਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਡਰੈਸੇਜ਼ ਮੁਕਾਬਲੇ ’ਚ ਟੀਮ ਸੋਨ ਤਮਗ਼ਾ ਜਿੱਤਿਆ ਹੈ

Indian team with gold medal

ਹਾਂਗਝੋਊ: ਭਾਰਤ ਨੇ ਮੰਗਲਵਾਰ ਨੂੰ ਇੱਥੇ ਏਸ਼ੀਆਈ ਖੇਡਾਂ ਦੇ ਘੋੜਸਵਾਰੀ ਮੁਕਾਬਲੇ ’ਚ ਟੀਮ ਡਰੈੱਸੇਜ਼ ਮੁਕਾਬਲੇ ’ਚ ਸਿਖਰ ’ਤੇ ਰਹਿ ਕੇ ਸੋਨੇ ਦਾ ਤਮਗ਼ਾ ਜਿੱਤ ਕੇ 41 ਸਾਲਾਂ ਦੀ ਉਡੀਕ ਨੂੰ ਖ਼ਤਮ ਕਰ ਦਿਤਾ ਹੈ 

ਐਡ੍ਰੇਨੇਲਿਨ ਫ਼ਿਰਫੋਡ ’ਤੇ ਸਵਾਰ ਦਿਵਿਆਕੀਰਤੀ ਸਿੰਘ, ਹਿਰਦੈ ਵਿਪੁਲ ਛੇਡ (ਚੇਮਕਸਪ੍ਰੋ ਐਮਰੇਲਡ) ਅਤੇ ਅਨੁਸ਼ ਅਗਰਵਾਲ (ਐਟਰੋ) ਨੇ ਕੁਲ 209.205 ਫ਼ੀ ਸਦੀ ਅੰਕਾਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ। ਸੁਦੀਪਤੀ ਹਜੇਲਾ ਵੀ ਟੀਮ ਦਾ ਹਿੱਸਾ ਸੀ ਪਰ ਸਿਰਫ਼ ਸਿਖਰਲੇ ਤਿੰਨ ਖਿਡਾਰੀਆਂ ਦੇ ਸਕੋਰ ਗਿਣੇ ਜਾਂਦੇ ਹਨ। 

ਚੀਨ ਦੀ ਟੀਮ 204.882 ਫ਼ੀ ਸਦੀ ਅੰਕਾਂ ਨਾਲ ਦੂਜੇ ਸਥਾਨ ’ਤੇ ਰਹੀ ਜਦਕਿ ਹਾਂਗਕਾਂਗ ਨੇ 204.852 ਫ਼ੀ ਸਦੀ ਅੰਕਾਂ ਨਾਲ ਕਾਂਸੇ ਦਾ ਤਮਗ਼ਾ ਹਾਸਲ ਕੀਤਾ। 

ਖੇਡਾਂ ਦੇ ਇਤਿਹਾਸ ’ਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਡਰੈਸੇਜ਼ ਮੁਕਾਬਲੇ ’ਚ ਟੀਮ ਸੋਨ ਤਮਗ਼ਾ ਜਿੱਤਿਆ ਹੈ। ਭਾਰਤ ਨੇ ਕਾਂਸੇ ਦੇ ਤਮਗ਼ੇ ਦੇ ਰੂਪ ’ਚ ਡਰੈੱਸੇਜ਼ ’ਚ ਪਿਛਲੇ ਤਮਗ਼ਾ 1986 ’ਚ ਜਿੱਤਿਆ ਸੀ। ਭਾਰਤ ਨੇ ਘੋੜਸਵਾਰੀ ’ਚ ਪਿਛਲਾ ਸੋਨੇ ਤਮਗ਼ਾ 1986 ’ਚ ਜਿਤਿਆ ਸੀ। ਭਾਰਤ ਨੇ ਘੋੜਸਵਾਰੀ ’ਚ ਪਿਛਲਾ ਸੋਨ ਤਮਗ਼ਾ ਨਵੀਂ ਦਿੱਲੀ ’ਚ 1982 ’ਚ ਹੋਈਆਂ ਏਸ਼ੀਆਈ ਖੇਡਾਂ ’ਚ ਜਿੱਤਿਆ ਸੀ।