Shikhar Dhawan Viral Video: 'ਅੱਜ ਪਤਨੀ ਦਾ ਫੋਨ ਆਇਆ, ਉਹ ਰੋ ਰਹੀ ਸੀ', ਸ਼ਿਖਰ ਧਵਨ ਦਾ ਵੀਡੀਓ ਹੋਇਆ ਵਾਇਰਲ
Shikhar Dhawan Viral Video: ਕੁਝ ਦਿਨ ਪਹਿਲਾਂ ਅਦਾਲਤ ਨੇ ਟੀਮ ਇੰਡੀਆ ਦੇ ਬਹਾਦਰ ਬੱਲੇਬਾਜ਼ ਸ਼ਿਖਰ ਧਵਨ ਨੂੰ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਤੋਂ ਤਲਾਕ ਲੈਣ ..
A post shared by Shikhar Dhawan (@shikhardofficial)
A post shared by Shikhar Dhawan (@shikhardofficial)
Shikhar Dhawan Viral Video News in Punjabi: ਕੁਝ ਦਿਨ ਪਹਿਲਾਂ ਅਦਾਲਤ ਨੇ ਟੀਮ ਇੰਡੀਆ ਦੇ ਬਹਾਦਰ ਬੱਲੇਬਾਜ਼ ਸ਼ਿਖਰ ਧਵਨ ਨੂੰ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ ਤੋਂ ਤਲਾਕ ਲੈਣ ਦੀ ਮਨਜ਼ੂਰੀ ਦਿਤੀ ਹੈ। ਅਦਾਲਤ ਨੇ ਧਵਨ ਅਤੇ ਮੁਖਰਜੀ ਦੇ ਤਲਾਕ ਨੂੰ ਮਨਜ਼ੂਰੀ ਦਿੰਦੇ ਹੋਏ ਮੰਨਿਆ ਕਿ ਉਨ੍ਹਾਂ ਦੀ ਪਤਨੀ ਨੇ 'ਮਾਨਸਿਕ ਜ਼ੁਲਮ' ਕੀਤਾ ਹੈ। ਉਹ ਆਪਣੀ ਪਤਨੀ ਤੋਂ ਵੱਖ ਰਹਿ ਰਹੇ ਸਨ। ਇਸ ਦੌਰਾਨ ਸ਼ਿਖਰ ਦਾ ਇਕ ਵੀਡੀਓ ਤੇਜ਼ੀ (Shikhar Dhawan Video Viral) ਨਾਲ ਵਾਇਰਲ ਹੋ ਰਿਹਾ ਹੈ। ਜਿਸ ਵਿਚ ਉਹ ਪਤਨੀ ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ।
ਧਵਨ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿਚ ਉਹ ਕਹਿ ਰਹੇ ਸਨ ਕਿ ਅੱਜ ਪਤਨੀ ਦਾ ਫ਼ੋਨ ਆਇਆ, ਉਹ ਰੋ ਰਹੀ ਸੀ ਅਤੇ ਮੁਆਫ਼ੀ ਮੰਗ ਰਹੀ ਸੀ ਤੇ ਕਹਿ ਰਹੀ ਸੀ ਕਿ ਮੈਨੂੰ ਮੁਆਫ਼ ਕਰ ਦਿਓ, ਜਿਵੇਂ ਤੁਸੀਂ ਕਹੋਗੇ, ਮੈਂ ਉਸੇ ਤਰ੍ਹਾਂ ਹੀ ਰਹਾਂਗੀ। ਬਸ ਤੁਸੀਂ ਘਰ ਆ ਜਾਓ। ਉਸ ਦੀਆਂ ਗੱਲਾਂ ਸੁਣ ਕੇ ਮੈਂ ਵੀ ਖ਼ੁਸ਼ੀ ਨਾਲ ਭਰ ਗਿਆ ਮਤਲਬ ਮੈਨੂੰ ਨਹੀਂ ਪਤਾ ਕਿ ਇਹ ਕਿਸ ਦੀ ਪਤਨੀ ਸੀ, ਪਰ ਉਹ ਬਹੁਤ ਚੰਗੀ ਸੀ। ਰੱਬ ਅਜਿਹੀ ਪਤਨੀ ਸਾਰਿਆਂ ਨੂੰ ਦੇਵੇ।”
ਧਵਨ ਦਾ ਇਹ ਮਜ਼ਾਕੀਆ ਵੀਡੀਓ ਵਾਇਰਲ ਹੋ ਰਿਹਾ ਹੈ। ਖਾਸ ਗੱਲ ਇਹ ਹੈ ਕਿ ਇਸ 'ਚ ਉਹ ਇਕ ਅਨੁਭਵੀ ਐਕਟਰ ਲੱਗ ਰਹੇ ਹਨ। ਵੀਰੇਂਦਰ ਸਹਿਵਾਗ ਸਮੇਤ ਕਰੀਬ ਅੱਠ ਲੱਖ ਲੋਕਾਂ ਨੇ ਇੱਕ ਘੰਟੇ ਵਿਚ ਇਸ ਵੀਡੀਓ ਨੂੰ ਪਸੰਦ ਕੀਤਾ ਹੈ।
(For more news apart from Shikhar Dhawan Viral Video News in Punjabi, stay tuned to Rozana Spokesman)