ਨਿਊਜ਼ੀਲੈਂਡ ਦੀ ਕ੍ਰਿਕੇਟ ਟੀਮ ਨੇ ਰਚਿਆ ਇਤਿਹਾਸ, 12 ਸਾਲਾਂ ’ਚ ਘਰੇਲੂ ਮੈਦਾਨ ’ਤੇ ਪਹਿਲੀ ਟੈਸਟ ਸੀਰੀਜ਼ ਹਾਰਿਆ ਭਾਰਤ
ਨਿਊਜ਼ੀਲੈਂਡ ਨੇ ਪੂਨੇ ’ਚ ਅਪਣੇ ਭਾਰਤ ਦੌਰੇ ਦਾ ਦੂਜਾ ਮੈਚ ਵੀ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਲੀਡ ਬਣਾਈ
New Zealand's cricket team created history, India lost the first Test series at home in 12 years.
ਪੁਣੇ : ਨਿਊਜ਼ੀਲੈਂਡ ਨੇ ਭਾਰਤ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਤੀਜੇ ਦਿਨ ਸਨਿਚਰਵਾਰ ਨੂੰ 113 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ’ਚ 2-0 ਦੀ ਅਜੇਤੂ ਲੀਡ ਬਣਾ ਲਈ ਹੈ। ਇਸ ਤਰ੍ਹਾਂ ਭਾਰਤ ਪਿਛਲੇ 12 ਸਾਲਾਂ ’ਚ ਅਪਣੀ ਧਰਤੀ ’ਤੇ ਪਹਿਲੀ ਟੈਸਟ ਸੀਰੀਜ਼ ਹਾਰ ਗਿਆ।
ਨਿਊਜ਼ੀਲੈਂਡ ਨੇ ਪਹਿਲੀ ਪਾਰੀ ਵਿਚ 259 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਪਹਿਲੀ ਪਾਰੀ ਵਿਚ 156 ਦੌੜਾਂ ’ਤੇ ਢੇਰ ਕਰ ਦਿਤਾ। ਨਿਊਜ਼ੀਲੈਂਡ ਨੇ ਦੂਜੀ ਪਾਰੀ ’ਚ 255 ਦੌੜਾਂ ਬਣਾਈਆਂ, ਜਿਸ ਨਾਲ ਭਾਰਤ ਨੂੰ ਜਿੱਤ ਲਈ 359 ਦੌੜਾਂ ਦਾ ਟੀਚਾ ਮਿਲਿਆ। ਪਰ ਭਾਰਤੀ ਟੀਮ ਦੂਜੀ ਪਾਰੀ ’ਚ 245 ਦੌੜਾਂ ਬਣਾ ਕੇ ਸੀਰੀਜ਼ ਹਾਰ ਗਈ।