ਅੱਜ ਦੇ ਦਿਨ ਕ੍ਰਿਕਟ ਦਾ ਮੈਦਾਨ ਡਰ ਦੇ ਨਾਲ ਸਹਿਮੀਆ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜਦੋਂ ਕੋਈ ਵੀ ਦੁਖ ਵਾਲੀ ਘਟਨਾ ਵਾਪਰੀ ਹੁੰਦੀ.....

Cricket Stadium

ਨਵੀਂ ਦਿੱਲੀ (ਸਸਸ): ਜਦੋਂ ਕੋਈ ਵੀ ਦੁਖ ਵਾਲੀ ਘਟਨਾ ਵਾਪਰੀ ਹੁੰਦੀ ਹੈ ਉਹ ਸਾਰੀ ਜਿੰਦਗੀ ਉਸ ਨੂੰ ਯਾਦ ਰਹਿੰਦੀ ਹੈ ਜਿਸ ਨੇ ਉਹ ਘਟਨਾ ਦੇਖੀ ਹੋਵੇ। ਤੁਹਾਨੂੰ ਅਸੀਂ ਅੱਜ ਅਜਿਹੀ ਹੀ ਇਕ ਘਟਨਾ ਦੱਸਣ ਜਾ ਰਹੇ ਹਾਂ। ਸਾਲ 1995 ਵਿਚ ਅੱਜ ਹੀ 26 ਨਵੰਬਰ ਦੇ ਦਿਨ ਟੀਮ ਇੰਡੀਆ ਨਿਊਜੀਲੈਂਡ ਖਿਲਾਫ਼ ਨਾਗਪੁਰ ਵਿਚ 5ਵਾਂ ਵਨਡੇ ਇੰਟਰਨੈਸ਼ਨਲ ਮੈਚ ਖੇਡ ਰਹੀ ਸੀ। ਵਿਦਰਭ ਕ੍ਰਿਕਟ ਐਸੋਸੀਏਸ਼ਨ ਮੈਦਾਨ ਉਤੇ ਖੇਡੇ ਜਾ ਰਹੇ ਇਸ ਮੈਚ ਦਾ ਇਕ ਪਾਰੀ ਪੂਰੀ ਹੋ ਚੁੱਕੀ ਸੀ ਅਤੇ ਲੰਚ ਬ੍ਰੇਕ ਚੱਲ ਰਹੀ ਸੀ। ਸਟੇਡੀਅਮ ਵਿਚ ਭਾਰੀ ਮਾਤਰਾ ‘ਚ ਦਰਸ਼ਕ ਮੈਚ ਦਾ ਆਨੰਦ ਮਾਣ ਰਹੇ ਸਨ।

ਮੈਚ ਬ੍ਰੇਕ ਸਮੇਂ ਦੌਰਾਨ ਦਰਸ਼ਕ ਅਪਣੀ ਜਗ੍ਹਾ ਬਦਲ ਰਹੇ ਸਨ। ਇਸ ਵਿਚਕਾਰ ਸਟੇਡੀਅਮ ਵਿਚ ਇਕ ਦੁੱਖ ਦਰਦ ਵਾਲੀ ਘਟਨਾ ਵਾਪਰੀ। ਸਟੇਡੀਅਮ ਦੇ ਈਸਟ ਸਟੈਂਡ ਦਾ ਇਕ ਹਿੱਸਾ ਢੇਹ ਗਿਆ। ਈਸਟ ਸਟੈਂਡ ਦੇ ਦੂਜੇ ਪਾਸੇ ਦੀ ਇਹ ਕੰਧ ਦਰਸ਼ਕਾਂ ਵਿਚ ਹੋਈ ਧੱਕਾ-ਮੁੱਕੀ ਦੇ ਕਾਰਨ ਢੇਹ ਗਈ ਸੀ। ਦੱਸ ਦਈਏ ਕਿ ਮੈਚ ਤੋਂ ਕੁਝ ਦਿਨ ਪਹਿਲਾਂ ਹੀ ਇਹ ਕੰਧ ਖੜੀ ਕੀਤੀ ਗਈ ਸੀ। ਬ੍ਰੇਕ ਸਮੇਂ ਦੌਰਾਨ ਤੀਜੀ ਜਗ੍ਹਾ ਦੇ ਸਰੋਤੇ ਦੁਜੀ ਜਗ੍ਹਾ ਉਤੇ ਆ ਰਹੇ ਸਨ ਅਤੇ ਦੂਜੀ ਜਗ੍ਹਾ ਦੇ ਸਰੋਤੇ ਤੀਜੀ ਜਗ੍ਹਾ ਉਤੇ ਜਾ ਰਹੇ ਸਨ। ਇਸ ਨਾਲ ਪੌੜੀਆਂ ਉਤੇ ਭੱਜ-ਦੌੜ ਦਾ ਮਾਹੌਲ ਹੋ ਗਿਆ।

ਜਿਸ ਦੇ ਚੱਲਦੇ ਕੰਧ ਡਿੱਗ ਗਈ। ਇਸ ਹਾਦਸੇ ਵਿਚ 9 ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿਚ 3 ਦੀ ਮੌਤ ਘਟਨਾ ਸਥਾਨ ਉਤੇ ਹੀ ਹੋ ਗਈ ਸੀ। ਜਦੋਂ ਕਿ 6 ਲੋਕਾਂ ਦੀ ਮੌਤ ਹਸਪਤਾਲ ਵਿਚ ਜਾ ਕੇ ਹੋ ਗਈ ਸੀ। ਇਸ ਤੋਂ ਇਲਾਵਾ 50 ਲੋਕ ਜ਼ਖਮੀ ਹੋ ਗਏ ਸਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਤਾ ਲੱਗਿਆ ਸਿ ਕਿ ਸਟੇਡੀਅਮ ਦੇ ਇਸ ਹਿਸੇ ਵਿਚ ਬਣੀ ਕੰਧ ਦਾ 3 ਮੀਟਰ ਚੌੜਾ ਹਿਸਾ ਭੀੜ ਦੇ ਪ੍ਰਭਾਵ ਕਾਰਨ ਡਿੱਗ ਗਿਆ ਸੀ। ਇਸ ਵਿਚ ਕਰੀਬ 60 ਲੋਕ 15 ਮੀਟਰ ਦੀ ਉਚਾਈ ਤੋਂ ਹੇਠਾ ਡਿੱਗੇ, ਜਿਸ ਵਿਚ 9 ਲੋਕਾਂ ਦੀ ਜਾਨ ਗਈ।

ਹਾਲਾਂਕਿ ਇਸ ਘਟਨਾ ਦੇ ਬਾਵਜੂਦ ਵੀ ਮੈਚ ਜਾਰੀ ਰਿਹਾ ਅਤੇ ਨਿਊਜੀਲੈਂਡ ਨੇ 8 ਵਿਕਟਾਂ ਉਤੇ 348 ਦੌੜਾਂ ਬਣਾਈਆਂ। ਭਾਰਤ ਇਹ ਮੈਚ ਹਾਰ ਗਿਆ ਸੀ। ਇਸ 9 ਲੋਕਾਂ ਦੀ ਮੌਤ ਵਾਲੇ ਦੁੱਖ ਨੇ ਸਾਰੀ ਦੁਨਿਆ ਨੂੰ ਝੰਜੋੜ ਦਿਤਾ ਸੀ ਇਕ ਵਾਰ ਤਾਂ ਸਰੋਤੇਂ ਕ੍ਰਿਕਟ ਮੈਦਾਨ ਜਾਣ ਤੋਂ ਡਰਨ ਲੱਗ ਗਏ ਸਨ।