75 ਸਾਲ ਦੀ ਉਮਰ 'ਚ ਸਾਬਕਾ ਕ੍ਰਿਕਟਰ ਤੇ ਕਮੈਂਟੇਟਰ ਰੌਬਿਨ ਜੈਕਮੈਨ ਦਾ ਹੋਇਆ ਦੇਹਾਂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਲਈ ਰੌਬਿਨ ਜੈਕਮੈਨ ਨੇ ਚਾਰ ਟੈਸਟ ਤੇ 15 ਇਕ ਦਿਨਾਂ ਅੰਤਰ ਰਾਸ਼ਟਰੀ ਮੈਚ ਖੇਡੇ।

Robin Jackman

ਲੰਡਨ- ਇੰਗਲੈਂਡ ਦੇ ਸਾਬਕਾ ਕ੍ਰਿਕਟ ਤੇ ਦਿੱਗਜ਼ ਕਮੈਂਟੇਟਰ ਰੌਬਿਨ ਜੈਕਮੈਨ ਦਾ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਜੈਕਮੈਨ 75 ਸਾਲ ਦੇ ਸਨ। ਇੰਟਰਨੈਸ਼ਨਲ ਕ੍ਰਿਕਟ ਕਾਊਂਸਲ ਵੱਲੋਂ ਰੌਬਿਨ ਜੈਕਮੈਨ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਗਈ ਹੈ। ਜੈਕਮੈਨ ਦੇ ਦੇਹਾਂਤ ਤੋਂ ਬਾਅਦ ਕ੍ਰਿਕਟ ਜਗਤ ਨਾਲ ਜੁੜੀਆਂ ਹਸਤੀਆਂ ਨੇ ਸੋਗ ਜ਼ਾਹਰ ਕੀਤਾ ਹੈ।

ਇੰਗਲੈਂਡ ਲਈ ਰੌਬਿਨ ਜੈਕਮੈਨ ਨੇ ਚਾਰ ਟੈਸਟ ਤੇ 15 ਇਕ ਦਿਨਾਂ ਅੰਤਰ ਰਾਸ਼ਟਰੀ ਮੈਚ ਖੇਡੇ। ਰੌਬਿਨ ਜੈਕਮੈਨ ਨੂੰ ਘਰੇਲੂ ਕ੍ਰਿਕਟ ਦਾ ਬਹੁਤ ਜ਼ਿਆਦਾ ਤਜ਼ਰਬਾ ਸੀ। ਜੈਕਮੈਨ ਨੇ 1966 ਤੋਂ 1982 ਦੇ ਵਿਚ 399 ਪ੍ਰਥਮ ਸ਼੍ਰੇਣੀ ਦੇ ਮੈਚਾਂ 'ਚ 1402 ਵਿਕਟ ਲਏ। ਸੰਨਿਆਸ ਤੋਂ ਬਾਅਦ ਉਹ ਦੱਖਣੀ ਅਫਰੀਕਾ 'ਚ ਕਮੈਂਟੇਟਰ ਬਣ ਗਏ ਸਨ। ਜਿਕਰਯੋਗ ਹੈ ਕਿ ਰੌਬਿਨ ਜੈਸਕਮੈਨ ਨੇ ਤੁਹਾਡੇ ਸਾਰੇ ਕਰੀਅਰ ਵਿਚ 15 ਵਨਡੇ ਮੈਚ ਖੇਡੇ, ਜਿਨ੍ਹਾਂ ਵਿਚ ਉਨ੍ਹਾਂ ਨੇ 54 ਰਣ ਬਣਾਏ। ਬੋਲਡਿੰਗ ਦੀ ਗੱਲ ਕਰੀਏ ਤਾਂ ਵਨਡੇ ਮੈਚਾਂ ਵਿਚ  14 ਵਿਕੇਟ ਝਟਕਕੇ।