IPL 2024 News: ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਲਈ ਗੁਜਰਾਤ ਟਾਈਟਨਜ਼ ਨੂੰ ਦਿਤੇ 100 ਕਰੋੜ ਰੁਪਏ: ਰੀਪੋਰਟ

ਏਜੰਸੀ

ਖ਼ਬਰਾਂ, ਖੇਡਾਂ

ਰੀਪੋਰਟ 'ਚ ਦਸਿਆ ਗਿਆ ਸੀ ਕਿ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ ਅਪਣਾ ਹਿੱਸਾ ਬਣਾਉਣ ਲਈ 15 ਨਹੀਂ ਸਗੋਂ 100 ਕਰੋੜ ਰੁਪਏ ਦੀ ਵੱਡੀ ਰਕਮ ਦਿਤੀ

Hardik Pandya

IPL 2024 News: ਆਈਪੀਐਲ 2024 ਤੋਂ ਪਹਿਲਾਂ ਹਾਰਦਿਕ ਪੰਡਯਾ ਦਾ ਮੁੰਬਈ ਇੰਡੀਅਨਜ਼ 'ਚ ਜਾਣਾ ਚਰਚਾਵਾਂ ਵਿਚ ਹੈ। ਪਹਿਲਾਂ ਮੁੰਬਈ ਇੰਡੀਅਨਜ਼ ਟੀਮ ਨੇ ਹਾਰਦਿਕ ਨੂੰ ਨਕਦ ਸੌਦੇ ਵਿਚ ਟਰੇਡ ਕੀਤਾ ਅਤੇ ਫਿਰ ਰੋਹਿਤ ਸ਼ਰਮਾ ਦੀ ਜਗ੍ਹਾ ਉਸ ਨੂੰ ਕਪਤਾਨ ਬਣਾਇਆ। ਪਿਛਲੇ ਸੀਜ਼ਨ ਵਿਚ ਗੁਜਰਾਤ ਦੀ ਕਮਾਨ ਸੰਭਾਲਣ ਵਾਲੇ ਹਾਰਦਿਕ ਦਾ ਅਚਾਨਕ ਫ੍ਰੈਂਚਾਇਜ਼ੀ ਛੱਡ ਕੇ ਮੁੰਬਈ ਵਾਪਸ ਆਉਣਾ ਬਹੁਤ ਸਾਰੇ ਲੋਕ ਹਜ਼ਮ ਨਹੀਂ ਕਰ ਸਕੇ ਪਰ ਹੁਣ ਰੀਪੋਰਟ ਸਾਹਮਣੇ ਆਈ ਹੈ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਮੁੰਬਈ ਦੀ ਟੀਮ ਨੇ ਹਾਰਦਿਕ ਪੰਡਯਾ ਲਈ ਗੁਜਰਾਤ ਨੂੰ 100 ਕਰੋੜ ਰੁਪਏ ਦਿਤੇ ਸਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

'ਇੰਡੀਅਨ ਐਕਸਪ੍ਰੈਸ' ਦੀ ਰੀਪੋਰਟ 'ਚ ਦਸਿਆ ਗਿਆ ਸੀ ਕਿ ਮੁੰਬਈ ਇੰਡੀਅਨਜ਼ ਨੇ ਹਾਰਦਿਕ ਪੰਡਯਾ ਨੂੰ ਅਪਣਾ ਹਿੱਸਾ ਬਣਾਉਣ ਲਈ 15 ਨਹੀਂ ਸਗੋਂ 100 ਕਰੋੜ ਰੁਪਏ ਦੀ ਵੱਡੀ ਰਕਮ ਦਿਤੀ ਸੀ। ਹਾਰਦਿਕ ਪੰਡਯਾ ਦੀ ਟਰੇਡ ਨਾਲ ਗੁਜਰਾਤ ਟਾਇਟਨਸ ਨੂੰ ਕਾਫੀ ਫਾਇਦਾ ਹੋਇਆ ਹੈ।

ਆਈਪੀਐਲ 2024 ਲਈ ਮਿੰਨੀ ਨਿਲਾਮੀ ਤੋਂ ਪਹਿਲਾਂ ਕਈ ਮੀਡੀਆ ਰੀਪੋਰਟਾਂ ਸਾਹਮਣੇ ਆਈਆਂ ਜਿਸ ਵਿਚ ਕਿਹਾ ਗਿਆ ਸੀ ਕਿ ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ ਵਿਚ ਵਾਪਸੀ ਕਰਨਗੇ ਅਤੇ ਅਜਿਹਾ ਹੀ ਹੋਇਆ। ਹਾਰਦਿਕ ਪੰਡਯਾ ਮੁੰਬਈ ਇੰਡੀਅਨਜ਼ 'ਚ ਵਾਪਸ ਆਏ ਅਤੇ ਫਿਰ ਫਰੈਂਚਾਇਜ਼ੀ ਨੇ ਉਨ੍ਹਾਂ ਨੂੰ ਰੋਹਿਤ ਸ਼ਰਮਾ ਦੀ ਜਗ੍ਹਾ ਕਪਤਾਨ ਬਣਾਇਆ।

ਹਾਰਦਿਕ ਪੰਡਯਾ ਨੇ ਅਪਣੇ ਕਰੀਅਰ 'ਚ ਹੁਣ ਤਕ 123 ਆਈਪੀਐਲ ਮੈਚ ਖੇਡੇ ਹਨ, 115 ਪਾਰੀਆਂ 'ਚ ਬੱਲੇਬਾਜ਼ੀ ਕਰਦੇ ਹੋਏ ਉਸ ਨੇ 30.38 ਦੀ ਔਸਤ ਅਤੇ 145.86 ਦੇ ਸਟ੍ਰਾਈਕ ਰੇਟ ਨਾਲ 2309 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਸ ਨੇ 10 ਅਰਧ ਸੈਂਕੜੇ ਲਗਾਏ। ਇਸ ਤੋਂ ਇਲਾਵਾ 81 ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ 33.26 ਦੀ ਔਸਤ ਨਾਲ 53 ਵਿਕਟਾਂ ਲਈਆਂ।

ਦੱਸ ਦੇਈਏ ਕਿ ਹਾਰਦਿਕ ਪੰਡਯਾ ਨੇ ਅਪਣੇ ਆਈਪੀਐਲ ਕਰੀਅਰ ਦੀ ਸ਼ੁਰੂਆਤ 2015 ਵਿਚ ਮੁੰਬਈ ਇੰਡੀਅਨਜ਼ ਨਾਲ ਕੀਤੀ ਸੀ। ਹਾਰਦਿਕ 6 ਸਾਲ ਮੁੰਬਈ ਨਾਲ ਖੇਡਿਆ। ਇਸ ਤੋਂ ਬਾਅਦ, ਉਸ ਨੇ 2022 ਵਿਚ ਗੁਜਰਾਤ ਟਾਈਟਨਜ਼ ਨਾਲ ਅਪਣਾ ਪਹਿਲਾ ਸੀਜ਼ਨ ਖੇਡਿਆ ਅਤੇ ਜਿੱਤਿਆ। 2023 ਦੇ ਸੀਜ਼ਨ ਵਿਚ ਵੀ ਹਾਰਦਿਕ ਦੀ ਕਪਤਾਨੀ ਵਿਚ ਗੁਜਰਾਤ ਨੇ ਫਾਈਨਲ ਵਿਚ ਥਾਂ ਬਣਾਈ ਸੀ। ਗੁਜਰਾਤ ਟਾਈਟਨਸ 2022 ਅਤੇ 2023 ਸੀਜ਼ਨ ਵਿਚ ਲੀਗ ਪੜਾਅ ਵਿਚ ਸਿਖਰ 'ਤੇ ਰਹੀ ਸੀ।

 (For more Punjabi news apart from IPL 2024 News In Punjabi Hardik Pandya Deal Price by Mumbai Indians, stay tuned to Rozana Spokesman)