ਮਸ਼ਹੂਰ ਬਾਸਕਿਟ ਬਾਲ ਖਿਲਾੜੀ ਕੋਬੀ ਬ੍ਰਾਇੰਟ ਦੀ ਆਈ ਮਾੜੀ ਖ਼ਬਰ

ਏਜੰਸੀ

ਖ਼ਬਰਾਂ, ਖੇਡਾਂ

Kobe Bryant ਜੋ ਹੁਣ ਤਕ ਦੇ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀਆਂ ਵਿਚੋਂ ਇੱਕ ਸਨ,

File Photo

ਅਮਰੀਕਾ- Kobe Bryant ਜੋ ਹੁਣ ਤਕ ਦੇ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀਆਂ ਵਿਚੋਂ ਇੱਕ ਸਨ, ਦੀ ਐਤਵਾਰ ਨੂੰ ਇੱਕ ਹੈਲੀਕਾਪਟਰ ਦੇ ਹਾਦਸੇ ਵਿਚ ਮੌਤ ਹੋ ਗਈ। ਉਹਨਾਂ ਤੋਂ ਇਲਾਵਾ 8 ਹੋਰ ਲੋਕਾਂ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ, ਜਿਸ ਵਿਚ Kobe Bryant ਦੀ 13 ਸਾਲਾ ਬੇਟੀ ਗਿਏਨਾ ਵੀ ਸ਼ਾਮਲ ਸੀ। Kobe Bryant ਦੀ ਮੌਤ ਨਾਲ ਪੂਰੇ ਅਮਰੀਕਾ ਵਿਚ ਸੋਗ ਫੈਲ ਗਿਆ ਹੈ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੋਂ ਲੈ ਕੇ ਬਰਾਕ ਓਬਾਮਾ ਤੱਕ ਨੇ ਟਵਿੱਟਰ 'ਤੇ ਸੋਗ ਜਤਾਇਆ ਹੈ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਵੀ ਸੋਗ ਕਰਨ ਵਾਲਿਆਂ ਵਿੱਚ ਸ਼ਾਮਲ ਹਨ। ਹਾਦਸੇ ਦੀ ਖ਼ਬਰ ਸੁਣ ਕੇ ਸਭ ਹੈਰਾਨ ਰਹਿ ਗਏ। ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਲਿਖਿਆ - ਬਾਸਕਿਟਬਾਲ ਦੇ ਮਹਾਨ ਕੋਬੀ ਬ੍ਰਾਇਨਟ ਦੀ ਹੈਲੀਕਾਪਟਰ ਦੇ ਕਰੈਸ਼ ਵਿੱਚ ਮੌਤ ਹੋ ਗਈ ਹੈ। ਹੈਰਾਨੀ ਦੀ ਗੱਲ ਹੈ।

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਲਿਖਿਆ - Kobe Bryant ਇਕ ਮਹਾਨ ਵਿਅਕਤੀ ਸੀ ਅਤੇ ਇਕ ਧੀ ਵਜੋਂ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕਰ ਰਿਹਾ ਸੀ। Kobe Bryant ਨੂੰ ਗੁਆਉਣਾ ਸਾਡੇ ਲਈ ਮਾਪਿਆਂ ਵਜੋਂ ਦਿਲ ਤੋੜਨ ਵਾਲੀ ਗੱਲ ਹੈ। ਮਿਸ਼ੇਲ ਅਤੇ ਮੈਂ ਵੈਨੇਸਾ (ਬ੍ਰਾਇਨਟ ਦੀ ਪਤਨੀ) ਅਤੇ ਪੂਰੇ ਬ੍ਰਾਇਨਟ ਪਰਿਵਾਰ ਨੂੰ ਇਸ ਮਾੜੇ ਦਿਨ 'ਤੇ ਪਿਆਰ ਅਤੇ ਪ੍ਰਾਰਥਨਾਵਾਂ ਭੇਜਦੇ ਹਾਂ।

ਮਹਾਨ ਬਾਸਕਿਟਬਾਲਰ ਬਿਲੀ ਰਸਲ ਨੇ ਲਿਖਿਆ - ਆਪਣੇ ਸਭ ਤੋਂ ਵੱਧ ਪਿਆਰੇ ਲੋਕਾਂ ਵਿਚੋਂ Bryant ਦੀ ਮੌਤ ਹੈਰਾਨੀ ਵਾਲੀ ਗੱਲ ਹੈ। Bryant ਅਤੇ ਉਸ ਦੇ ਪਰਿਵਾਰ ਨਾਲ ਸਾਡੀ ਪੁਰਾਣੀ ਗੱਲਬਾਤ ਸੀ। Bryant ਤੁਸੀਂ ਮੇਰੇ ਬਹੁਤ ਵੱਡੇ ਫੈਨ ਸੀ ਪਰ ਅਸਲ ਵਿਚ ਮੈਂ ਤੁਹਾਡਾ ਫੈਨ ਹਾਂ।