Mexico Open : ਰਾਫੇਲ ਨਡਾਲ ਨੇ ਚੌਥੀ ਵਾਰ ਜਿੱਤਿਆ ਮੈਕਸੀਕੋ ਓਪਨ 

ਏਜੰਸੀ

ਖ਼ਬਰਾਂ, ਖੇਡਾਂ

ਫਾਈਨਲ ਵਿੱਚ ਕੈਮਰੂਨ ਨੂਰੀ ਨੂੰ 6-4, 6-4 ਨਾਲ ਦਿੱਤੀ ਮਾਤ 

Mexico Open: Rafael Nadal wins the Mexico Open for the fourth time

ਮੈਕਸੀਕੋ : ਸਪੇਨ ਦੇ ਟੈਨਿਸ ਸਟਾਰ ਰਾਫੇਲ ਨਡਾਲ ਨੇ ਫਾਈਨਲ ਮੁਕਾਬਲੇ 'ਚ ਇੰਗਲੈਂਡ ਦੀ ਨੂਰੀ ਨੂੰ 6-4, 6-4 ਨਾਲ ਹਰਾ ਕੇ ਚੌਥੀ ਵਾਰ ਮੈਕਸੀਕੋ ਓਪਨ ਦਾ ਖਿਤਾਬ ਆਪਣੇ ਨਾਂ ਕੀਤਾ। ਇਸ ਸਾਲ ਨਡਾਲ ਦਾ ਇਹ ਦੂਜਾ ਵੱਡਾ ਖਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ ਸਾਲ ਦਾ ਪਹਿਲਾ ਗਰੈਂਡ ਸਲੈਮ ਆਸਟ੍ਰੇਲੀਅਨ ਓਪਨ ਜਿੱਤਿਆ ਸੀ। ਨਡਾਲ ਨੇ ਚੌਥੀ ਵਾਰ ਮੈਕਸੀਕੋ ਓਪਨ ਦਾ ਖਿਤਾਬ ਜਿੱਤਿਆ ਹੈ।

21 ਗਰੈਂਡ ਸਲੈਮ ਜਿੱਤ ਚੁੱਕੇ ਨਡਾਲ ਪਹਿਲੀ ਵਾਰ ਅਕਾਪੁਲਕੋ ਵਿੱਚ ਨੂਰੀ ਖ਼ਿਲਾਫ਼ ਖੇਡ ਰਹੇ ਸਨ। ਇਨ੍ਹਾਂ ਦੋਵਾਂ ਖਿਡਾਰੀਆਂ ਵਿਚਾਲੇ ਕੁੱਲ ਮਿਲਾ ਕੇ ਤਿੰਨ ਮੈਚ ਹੋਏ ਹਨ ਅਤੇ ਹਰ ਵਾਰ ਨਡਾਲ ਨੇ ਨੂਰੀ ਨੂੰ ਹਰਾਇਆ ਹੈ। ਇਸ ਤੋਂ ਪਹਿਲਾਂ ਨਡਾਲ ਨੇ ਸੈਮੀਫਾਈਨਲ ਮੈਚ 'ਚ ਦੁਨੀਆ ਦੇ ਨੰਬਰ ਇਕ ਖਿਡਾਰੀ ਡੇਨੀਲ ਮੇਦਵੇਦੇਵ ਨੂੰ 6-3, 6-3 ਨਾਲ ਹਰਾਇਆ ਸੀ।

ਇਸ ਤੋਂ ਪਹਿਲਾਂ ਨਡਾਲ ਅਤੇ ਮੇਦਵੇਦੇਵ ਆਸਟਰੇਲੀਅਨ ਓਪਨ ਦੇ ਫਾਈਨਲ ਮੈਚ ਵਿੱਚ ਆਹਮੋ-ਸਾਹਮਣੇ ਹੋਏ ਸਨ। ਪੰਜ ਸੈੱਟ ਤੱਕ ਚੱਲੇ ਇਸ ਮੈਚ ਵਿੱਚ ਨਡਾਲ ਨੇ ਮੇਦਵੇਦੇਵ ਨੂੰ 3-2 ਨਾਲ ਹਰਾਇਆ। ਰਾਫੇਲ ਨਡਾਲ ਨੇ ਸਾਲ 2005 ਵਿੱਚ ਪਹਿਲੀ ਵਾਰ ਮੈਕਸੀਕੋ ਓਪਨ ਜਿੱਤਿਆ ਸੀ। ਇਸ ਤੋਂ ਬਾਅਦ ਉਹ 2013, 2020 ਅਤੇ 2022 'ਚ ਵੀ ਇਹ ਖਿਤਾਬ ਜਿੱਤ ਚੁੱਕੇ ਹਨ।

2022 ਵਿੱਚ ਨਡਾਲ ਦੀ ਇਹ ਲਗਾਤਾਰ 15ਵੀਂ ਜਿੱਤ ਹੈ। ਇਹ ਨਡਾਲਾ 91ਵਾਂ ਏਟੀਪੀ ਖਿਤਾਬ ਹੈ। ਨਡਾਲ ਸਭ ਤੋਂ ਵੱਧ ਖਿਤਾਬ ਜਿੱਤਣ ਦੇ ਮਾਮਲੇ 'ਚ ਚੌਥੇ ਸਥਾਨ 'ਤੇ ਪਹੁੰਚ ਗਏ ਹਨ। ਇਸ ਮਾਮਲੇ 'ਚ ਸਭ ਤੋਂ ਅੱਗੇ ਜਿਮੀ ਕੋਨਰਜ਼ ਹਨ, ਜਿਨ੍ਹਾਂ ਨੇ 109 ਖਿਤਾਬ ਜਿੱਤੇ ਹਨ। ਦੂਜੇ ਨੰਬਰ 'ਤੇ ਰੋਜਰ ਫੈਡਰਰ, ਤੀਜੇ ਨੰਬਰ 'ਤੇ ਇਵਾਨ ਲੈਂਡਲ ਹਨ। 

ਜਨਵਰੀ 'ਚ ਆਪਣੇ ਚਾਰੇ ਮੈਚ ਹਾਰ ਚੁੱਕੀ ਨੂਰੀ ਇਸ ਮਹੀਨੇ ਚੰਗੇ ਮੂਡ 'ਚ ਸੀ ਅਤੇ ਲਗਾਤਾਰ ਅੱਠ ਮੈਚ ਜਿੱਤਣ ਤੋਂ ਬਾਅਦ ਮੈਕਸੀਕੋ ਓਪਨ ਜਿੱਤਣ ਦੀ ਉਮੀਦ 'ਚ ਸੀ। ਜੇਕਰ ਉਹ ਅਜਿਹਾ ਕਰਨ 'ਚ ਸਫਲ ਹੁੰਦਾ ਤਾਂ 29 ਸਾਲਾਂ ਦੇ ਇਤਿਹਾਸ 'ਚ ਇਹ ਖਿਤਾਬ ਜਿੱਤਣ ਵਾਲਾ ਪਹਿਲਾ ਬ੍ਰਿਟਿਸ਼ ਖਿਡਾਰੀ ਬਣ ਸਕਦਾ ਸੀ ਪਰ ਉਸ ਦਾ ਇਹ ਸੁਪਨਾ ਨਡਾਲ ਨੇ ਚਕਨਾਚੂਰ ਕਰ ਦਿੱਤਾ।

51 ਮਿੰਟ 'ਚ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਨੂਰੀ ਨੇ ਦੂਜੇ ਸੈੱਟ 'ਚ ਵਾਪਸੀ ਕੀਤੀ ਪਰ ਨਡਾਲ ਨੇ ਉਸ ਨੂੰ ਜਿੱਤ ਤੋਂ ਦੂਰ ਰੱਖਿਆ। ਨਡਾਲ ਨੇ ਇਸ ਸਾਲ ਤਿੰਨ ਖ਼ਿਤਾਬ ਜਿੱਤੇ ਹਨ।  ਪੁਰਸ਼ ਡਬਲਜ਼ ਫਾਈਨਲ ਵਿੱਚ ਲੋਪੇਜ਼ ਅਤੇ ਸਿਟਸਿਪਾਸ ਦੀ ਜੋੜੀ ਨੇ ਮਾਰਸੇਲੋ ਅਤੇ ਜੂਲੀਅਨ ਨੂੰ 7-5, 6-4 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਸਿਟਸਿਪਾਸ ਨੂੰ ਪੁਰਸ਼ ਸਿੰਗਲ ਦੇ ਸੈਮੀਫਾਈਨਲ ਵਿੱਚ ਨੂਰੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ।