ਪਿੱਠ ਦਰਦ ਦੇ ਬਾਵਜੂਦ ਮੁਕਾਬਲਾ ਪੂਰਾ ਕੀਤਾ: ਸਵਪਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ ਹੇਪਟਾਥਲਨ 'ਚ 26ਵੇਂ ਸਥਾਨ 'ਤੇ ਰਹੀ ਭਾਰਤੀ ਅਥਲੀਟ ਸਵਪਨਾ ਬਰਮਨ ਨੇ ਦਾਅਵਾ ਕੀਤਾ ਹੈ ਕਿ ਲੱਕ 'ਚ ਵਾਰ-ਵਾਰ ਹੋ ਰਹੇ ਦਰਦ ਕਾਰਨ..

Swapna

ਲੰਡਨ, 8 ਅਗੱਸਤ: ਵਿਸ਼ਵ ਚੈਂਪੀਅਨਸ਼ਿਪ 'ਚ ਮਹਿਲਾਵਾਂ ਦੀ ਹੇਪਟਾਥਲਨ 'ਚ 26ਵੇਂ ਸਥਾਨ 'ਤੇ ਰਹੀ ਭਾਰਤੀ ਅਥਲੀਟ ਸਵਪਨਾ ਬਰਮਨ ਨੇ ਦਾਅਵਾ ਕੀਤਾ ਹੈ ਕਿ ਲੱਕ 'ਚ ਵਾਰ-ਵਾਰ ਹੋ ਰਹੇ ਦਰਦ  ਕਾਰਨ ਉਹ ਪ੍ਰਤੀਯੋਗਤਾ ਤੋਂ ਨਾਮ ਵਾਪਸ ਲੈਣ ਦੀ ਕਗਾਰ 'ਤੇ ਪਹੁੰਚ ਗਈ ਸੀ।
ਬਰਮਨ ਨੇ ਕਿਹਾ ਕਿ ਉਸ ਦੀ ਪਿੱਠ 'ਚ ਬਹੁਤ ਦਰਦ ਸੀ ਜੋ ਸੱਭ ਤੋਂ ਪਹਿਲਾਂ ਇੰਚੀਉਨ ਏਸ਼ੀਆਈ ਖੇਡ 2014 ਦੌਰਾਨ ਉਭਰਿਆ ਸੀ। ਇਸ ਤੋਂ ਬਾਅਦ ਸ਼ੁਕਰਵਾਰ ਨੂੰ ਪਹਿਲੇ ਮੁਕਾਬਲੇ 100 ਮੀਟਰ ਰੁਕਾਵਟ ਦੌੜ ਦੌਰਾਨ ਉਸ ਨੂੰ ਦਰਦ ਦੀ ਤਕਲੀਫ਼ ਮੁੜ ਹੋਈ। ਬਾਕੀ ਮੁਕਾਬਲੇ ਪੂਰੇ ਕਰਨ ਤੋਂ ਬਾਅਦ ਉਹ 27 ਅਥਲੀਟਾਂ 'ਚੋਂ 26ਵੇਂ ਸਥਾਨ 'ਤੇ ਰਹੀ।
ਬਰਮਨ ਨੇ ਕਿਹਾ ਕਿਹਾ ਕਿ ਮੈਨੂੰ 2014 ਏਸ਼ੀਆਈ ਖੇਡਾਂ 'ਚ ਪਿੱਠ ਦਰਦ ਹੋਇਆ ਸੀ ਜੋ 2015 ਅਤੇ 2016 'ਚ ਵੀ ਰਿਹਾ। ਮੈਂ ਜ਼ਿਆਦਾ ਅਭਿਆਸ ਨਹੀਂ ਕਰ ਸਕੀ। ਮੈਂ ਅਭਿਆਸ ਫ਼ਰਵਰੀ 2017 ਤੋਂ ਕੀਤਾ ਸੀ ਜਿਸ ਤੋਂ ਬਾਅਦ ਭੁਵਨੇਸ਼ਵਰ 'ਚ ਏਸ਼ੀਆਈ ਚੈਂਪੀਅਨਸ਼ਿਪ ਖੇਡੀ ਅਤੇ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫ਼ਾਈ ਕੀਤਾ।